ਕਰੋਨਾ ਵਾਇਰਸ ਸਬੰਧੀ ਜ਼ਰੂਰੀ ਜਾਣਕਾਰੀ ਕਰੋਨਾ ਵਾਇਰਸ ਇੱਕ ਮਹਾਂਮਾਰੀ ਹੈ, ਜਿਸ ਤੋਂ ਸਾਨੂੰ ਸਭ ਨੂੰ ਆਪਣਾ ਅਤੇ ਆਪਣੇ ਪਰਿਵਾਰ ਦਾ ਬਚਾਓ ਕਰਨਾ ਚਾਹੀਦਾ ਹੈ। ਸਰਕਾਰ ਵਲੋਂ ਜਾਰੀ ਕੀਤੀਆਂ ਜਾਂਦੀਆਂ ਹਦਾਇਤਾਂ ਦੀ ਪਾਲਣਾ ਕਰੇ। ਇਸ ਤਰ੍ਹਾਂ ਕਰਨ ਨਾਲ਼ ਤੁਸੀਂ ਆਪਣੀ, ਆਪਣੇ ਪਰਿਵਾਰ ਅਤੇ ਸਾਰੇ ਸਮਾਜ ਦੀ ਰਾਖੀ ਕਰੋ। ਜ਼ਿਆਦਾ ਜਾਣਕਾਰੀ ਲਈ ਕਲਿਕ ਕਰੋ
Thu. Jun 4th, 2020

ਨਿਰਮਲ ਸਿੰਘ ਦੀ ਆਪਣੇ ਪੁੱਤਰ ਨਾਲ ਟੈਲੀਫੋਨ ਤੇ ਹੋਈ ਗੱਲ ਸਰਕਾਰੀ ਪ੍ਰਬੰਧਾਂ ਦੀ ਪੋਲ ਖੋਲ੍ਹਦੀ ਹੈ, ਕੈਪਟਨ ਜਾਂਚ ਕਰਵਾਉਣ -ਸੁਖਦੇਵ ਸਿੰਘ ਭੌਰ

ਨਿਰਮਲ ਸਿੰਘ ਦੀ ਆਪਣੇ ਪੁੱਤਰ ਨਾਲ ਟੈਲੀਫੋਨ ਤੇ ਹੋਈ ਗੱਲ ਸਰਕਾਰੀ ਪ੍ਰਬੰਧਾਂ ਦੀ ਪੋਲ ਖੋਲ੍ਹਦੀ ਹੈ, ਕੈਪਟਨ ਜਾਂਚ ਕਰਵਾਉਣ -ਸੁਖਦੇਵ ਸਿੰਘ ਭੌਰ

ਨਿਰਮਲ ਸਿੰਘ ਜੀ ਸਾਬਕ ਹਜ਼ੂਰੀ ਰਾਗੀ ਦੇ ਇਲਾਜ਼ ਅਤੇ ਅੰਤਮ ਸੰਸਕਾਰ ਸੰਬੰਧੀ ਦੂਸ਼ਨਬਾਜ਼ੀ ਹੋ ਰਹੀ ਹੈ |

ਸਰਕਾਰ ਤੇ ਦੋਸ਼ ਲਾਉਣ ਵਾਲੇ ਭੁੱਲ ਜਾਂਦੇ ਹਨ ਕਿ ਗੁਰੂ ਰਾਮ ਦਾਸ ਮੈਡੀਕਲ ਯੂਨੀਵਰਸਿਟੀ ਜਿਸ ਦੇ ਟ੍ਰਸ੍ਟ ਦੇ ਪ੍ਰਧਾਨ ਸ਼ਿਰੋਮਣੀ ਕਮੇਟੀ ਦੇ ਪ੍ਰਧਾਨ ਹਨ ਅਤੇ ਸ੍ਰ .ਪ੍ਰਕਾਸ਼ ਸਿੰਘ ਬਾਦਲ ਅਤੇ ਹੋਰ ਵੱਡੇ ਆਗੂ ਉਸ ਟ੍ਰਸ੍ਟ ਦੇ ਮੈਂਬਰ ਹਨ ਅਤੇ ਜਿਸ ਨੂੰ ਬਣਾਉਣ ਲਈ ਸ੍ਰੀ ਦਰਬਾਰ ਸਾਹਿਬ ਦੀ ਗੋਲਕ ਦਾ ਅਰਬਾਂ ਰੁਪਿਆ ਖਰਚ ਕੀਤਾ ਗਿਆ ਹੈ , ਕਿਓਂ ਨਹੀਂ ਦਰਬਾਰ ਸਾਹਿਬ ਦੇ ਕੀਰਤਨੀਏ ਨੂੰ ਇਲਾਜ ਦੀ ਸਹੂਲਤ ਪ੍ਰਦਾਨ ਕਰ ਸਕੀ ? ਕਿਓਂ ਸਾਰਾ ਦਿਨ ਭਾਈ ਸਾਹਿਬ ਦੀ ਲਾਸ਼ ਦਾ ਨਿਰਾਦਰ ਹੁੰਦਾ ਰਿਹਾ ? ਪ੍ਰਧਾਨ ਸ਼ਿਰੋਮਣੀ ਕਮੇਟੀ ਅਤੇ ਪ੍ਰਧਾਨ ਅਕਾਲੀ ਦੱਲ ਕੇਵਲ ਬਿਆਨਬਾਜ਼ੀ ਤੱਕ ਹੀ ਸੀਮਤ ਕਿਓਂ ਰਹੇ ? ਇਸ ਦਾ ਜਵਾਬ ਉਨ੍ਹਾਂ ਨੂੰ ਵੀ ਦੇਣਾ ਪਏਗਾ |

Leave a Reply

Your email address will not be published. Required fields are marked *

%d bloggers like this: