Sat. Apr 4th, 2020

ਨਿਰਭਯਾ ਕਾਂਡ ਦੇ ਦੋਸ਼ੀਆਂ ਕੋਲ ਅਜੇ ਵੀ 2 ਪੇਚ ਬਾਕੀ ਹਨ ਜਿਨ੍ਹਾਂ ਰਾਹੀ ਇਹ ਫਾਂਸੀ ਦੀ ਸਜ਼ਾ ਮੁਲਤਵੀ ਕੀਤੀ ਜਾ ਸਕਦੀ ਹੈ

ਨਿਰਭਯਾ ਕਾਂਡ ਦੇ ਦੋਸ਼ੀਆਂ ਕੋਲ ਅਜੇ ਵੀ 2 ਪੇਚ ਬਾਕੀ ਹਨ ਜਿਨ੍ਹਾਂ ਰਾਹੀ ਇਹ ਫਾਂਸੀ ਦੀ ਸਜ਼ਾ ਮੁਲਤਵੀ ਕੀਤੀ ਜਾ ਸਕਦੀ ਹੈ

ਨਵੀਂ ਦਿੱਲੀ 17 ਫਰਵਰੀ (ਮਨਪ੍ਰੀਤ ਸਿੰਘ ਖਾਲਸਾ):- ਨਿਰਭਯਾ ਸਮੂਹਿਕ ਜਬਰ ਜਨਾਹ ਮਾਮਲੇ ਵਿਚ ਚਾਰ ਦੋਸ਼ੀਆਂ ਨੂੰ ਫਾਂਸੀ ਦੇਣ ਦੇ ਸੰਬੰਧ ਵਿਚ ਅਦਾਲਤ ਦੁਆਰਾ ਤੀਸਰਾ ਅਤੇ ਨਵਾਂ ਮੌਤ ਵਾਰੰਟ ਜਾਰੀ ਕੀਤਾ ਗਿਆ ਹੈ। ਸੋਮਵਾਰ ਨੂੰ ਇਕ ਘੰਟਾ ਚੱਲੀ ਸੁਣਵਾਈ ਤੋਂ ਬਾਅਦ, ਪਟਿਆਲਾ ਹਾਉਸ ਅਦਾਲਤ ਨੇ ਨਿਰਭਯਾ ਦੇ ਦੋਸ਼ੀਆਂ ਨੂੰ 3 ਮਾਰਚ ਨੂੰ ਫਾਂਸੀ ਦੇਣ ਲਈ ਨਵੀਂ ਤਰੀਕ ਨਿਰਧਾਰਤ ਕੀਤੀ, ਹਾਲਾਂਕਿ ਅਜੇ ਵੀ 2 ਪੇਚ ਬਾਕੀ ਹਨ ਜਿਨ੍ਹਾਂ ਰਾਹੀ ਇਹ ਫਾਂਸੀ ਦੀ ਸਜ਼ਾ ਮੁਲਤਵੀ ਕੀਤੀ ਜਾ ਸਕਦੀ ਹੈ।

ਪਟਿਆਲਾ ਹਾਉਸ ਅਦਾਲਤ ਵੱਲੋਂ ਜਾਰੀ ਕੀਤੇ ਨਵੇਂ ਡੈਥ ਵਾਰੰਟ ਦੇ ਅਨੁਸਾਰ ਨਿਰਭਯਾ ਦੇ ਸਾਰੇ ਦੋਸ਼ੀਆਂ ਨੂੰ 3 ਮਾਰਚ ਨੂੰ ਸਵੇਰੇ 6 ਵਜੇ ਫਾਂਸੀ ਦਿੱਤੀ ਜਾਵੇਗੀ। ਹਾਲਾਂਕਿ, ਸੋਮਵਾਰ ਨੂੰ ਸ਼ੁਰੂ ਹੋਈ ਸੁਣਵਾਈ ਦੌਰਾਨ ਸਰਕਾਰੀ ਵਕੀਲ ਦੁਆਰਾ ਇਹ ਦਲੀਲ ਦਿੱਤੀ ਗਈ ਕਿ 3 ਦੋਸ਼ੀਆਂ (ਅਕਸ਼ੈ, ਵਿਨੈ ਅਤੇ ਮੁਕੇਸ਼) ਦੀ ਰਹਿਮ ਦੀ ਅਪੀਲ ਖਾਰਜ ਕਰ ਦਿੱਤੀ ਗਈ ਹੈ। ਦੋਸ਼ੀ ਪਵਨ ਦੁਆਰਾ ਇਸ ਕੇਸ ਵਿਚ ਰਹਿਮ ਦੀ ਅਪੀਲ ਅਤੇ ਕਯੂਰੇਟਿਵ ਪਟੀਸ਼ਨ ਦਾਇਰ ਕੀਤੀ ਜਾਣੀ ਬਾਕੀ ਹੈ।

ਸਰਕਾਰੀ ਵਕੀਲ ਨੇ ਅਦਾਲਤ ਨੂੰ ਦੱਸਿਆ ਕਿ ਹਾਈ ਕੋਰਟ ਵੱਲੋਂ ਦਿੱਤਾ ਗਿਆ ਇੱਕ ਹਫ਼ਤੇ ਦਾ ਸਮਾਂ ਵੀ 11 ਫਰਵਰੀ ਨੂੰ ਖਤਮ ਹੋ ਗਿਆ ਹੈ। ਉਸ ਨੇ ਦਲੀਲ ਦਿੱਤੀ ਕਿ ਇਸ ਵੇਲੇ ਕਿਸੇ ਵੀ ਅਦਾਲਤ ਵਿੱਚ ਕਿਸੇ ਵੀ ਦੋਸ਼ੀ ਦੀ ਪਟੀਸ਼ਨ ਸੁਣਵਾਈ ਲਈ ਨਹੀਂ ਹੈ, ਜਿਸ ਕਰਕੇ ਨਵਾਂ ਮੌਤ ਦਾ ਵਾਰੰਟ ਜਾਰੀ ਕੀਤਾ ਜਾ ਸਕਦਾ ਹੈ।

ਤੀਜੀ ਵਾਰ ਮੌਤ ਦਾ ਵਾਰੰਟ ਜਾਰੀ ਹੋਣ ਤੋਂ ਬਾਅਦ ਵੀ, ਕਾਨੂੰਨੀ ਤੌਰ ‘ਤੇ 2 ਅਜਿਹੀਆਂ ਪੇਚਾਂ ਨਜ਼ਰ ਪੈ ਰਹੀਆਂ ਹਨ, ਜੋ ਦੋਸ਼ੀਆਂ ਨੂੰ ਫਾਂਸੀ’ ਚ ਦੇਰੀ ਕਰ ਸਕਦੀਆਂ ਹਨ । ਤਿੰਨ ਦੋਸ਼ੀ ਅਕਸ਼ੈ, ਵਿਨੈ ਅਤੇ ਮੁਕੇਸ਼ ਦੀ ਰਹਿਮ ਦੀ ਅਪੀਲ ਖਾਰਜ ਕਰ ਦਿੱਤੀ ਗਈ ਹੈ, ਜਦੋਂ ਕਿ ਪਵਨ ਕੋਲ ਅਜੇ ਵੀ ਰਾਸ਼ਟਰਪਤੀ ਕੋਲ ਕਿਯੁਰੇਟਿਵ ਪਟੀਸ਼ਨ ਦਾਇਰ ਕਰਨ ਅਤੇ ਦਇਆ ਪਟੀਸ਼ਨ ਦਾ ਵਿਕਲਪ ਬਾਕੀ ਹੈ।

ਜੇ ਪਵਨ ਫਾਂਸੀ ਦੀ ਤਾਰੀਖ ਤੋਂ ਬਹੁਤ ਪਹਿਲਾਂ ਇੱਕ ਕਯੂਰੇਟਿਵ ਪਟੀਸ਼ਨ ਦਾਇਰ ਕਰਦਾ ਹੈ, ਤਾਂ ਉਸ ਦੀ ਪਟੀਸ਼ਨ ਉਸੇ ਦਿਨ ਖਾਰਜ ਕੀਤੀ ਜਾ ਸਕਦੀ ਹੈ ਜਾਂ ਅਦਾਲਤ ਵਿੱਚ ਸੁਣਵਾਈ ਲਈ ਕਾਫ਼ੀ ਸਮਾਂ ਲਗਵਾ ਸਕਦੀ ਹੈ । ਪਰ ਜੇ ਕਿਯੁਰੇਟਿਵ ਪਟੀਸ਼ਨ ਨੂੰ ਫਾਂਸੀ ਤੇ ਲਟਕਣ ਦੀ ਤਰੀਕ ਤੋਂ ਤੁਰੰਤ ਪਹਿਲਾਂ ਅਰਥਾਤ 29 ਫਰਵਰੀ ਤੋਂ ਬਾਅਦ ਜੇ ਇਹ ਦਾਇਰ ਕੀਤੀ ਜਾਂਦੀ ਹੈ, ਤਾਂ ਸੁਣਵਾਈ ਵਿਚ ਲਗਣ ਵਾਲੇ ਟਾਈਮ ਕਰਕੇ, 3 ਮਾਰਚ ਦੀ ਸਵੇਰ ਨੂੰ ਫਾਂਸੀ ਮੁਲਤਵੀ ਕੀਤੀ ਜਾ ਸਕਦੀ ਹੈ ।

ਇਸ ਤੋਂ ਇਲਾਵਾ ਪਵਨ ਕੋਲ ਰਾਸ਼ਟਰਪਤੀ ਕੋਲ ਰਹਿਮ ਦੀ ਅਪੀਲ ਦਾਇਰ ਕਰਨ ਦਾ ਵਿਕਲਪ ਵੀ ਹੈ। ਭਾਵੇਂ ਰਾਸ਼ਟਰਪਤੀ ਵਲੋਂ ਇਸ ਸੰਬੰਧ ਵਿਚ ਫੈਸਲਾ ਲੈਣ ਵਿਚ ਦੇਰੀ ਹੁੰਦੀ ਹੈ, ਤਾਂ ਵੀ ਮੌਤ ਦੀ ਸਜ਼ਾ ਨੂੰ ਮੁਲਤਵੀ ਕੀਤਾ ਜਾ ਸਕਦਾ ਹੈ । ਇਸ ਦੌਰਾਨ ਦੋਸ਼ੀ ਦੇ ਵਕੀਲ ਏਪੀ ਸਿੰਘ ਨੇ ਅਦਾਲਤ ਨੂੰ ਦੱਸਿਆ ਕਿ ਅਸੀਂ ਅਕਸ਼ੈ ਦੀ ਰਹਿਮ ਦੀ ਅਪੀਲ ਲਗਾਣਾਂ ਚਾਹੁੰਦੇ ਹਾਂ। ਏਪੀ ਸਿੰਘ ਨੇ ਦੱਸਿਆ ਕਿ ਕੁਝ ਦਸਤਾਵੇਜ਼ ਲਗਾਏ ਜਾਣੇ ਬਾਕੀ ਰਹਿ ਗਏ ਸਨ ਕਿਉਕਿਂ ਅਕਸ਼ੈ ਦੇ ਮਾਪਿਆਂ ਵਲੋਂ ਅਦਾਲਤ ਅੰਦਰ ਰਹਿਮ ਦੀ ਅਰਜ਼ੀ ਅੱਧੀ ਪਾ ਦਿੱਤੀ ਗਈ ਸੀ। ਜੇ ਅਦਾਲਤ ਸਾਨੂੰ ਇਜਾਜ਼ਤ ਦਿੰਦੀ ਹੈ, ਤਾਂ ਅੱਜ ਅਸੀਂ ਅਕਸ਼ੈ ਕੋਲੋਂ ਦਸਤਖਤ ਕਰਵਾਕੇ ਰਾਸ਼ਟਰਪਤੀ ਨੂੰ ਰਹਿਮ ਦੀ ਅਪੀਲ ਕਰਾਂਗੇ । ਦੂਜੇ ਪਾਸੇ ਪਵਨ ਦੇ ਵਕੀਲ ਰਵੀ ਕਾਜ਼ੀ ਨੇ ਵੀ ਅਦਾਲਤ ਨੂੰ ਦੱਸਿਆ ਕਿ ਉਹ ਵੀ ਇਕ ਉਪਚਾਰੀ ਅਤੇ ਰਹਿਮ ਦੀ ਅਪੀਲ ਕਰਨਾ ਚਾਹੁੰਦਾ ਹੈ।

Disclaimer

We do not guarantee/claim that the information we have gathered is 100% correct. Most of the information used in articles are collected from social media and from other Internet sources. If you feel any offense regarding Information and pictures shared by us, you are free to send us a message below that blog post. We will act immediately and delete that offensive thing.

Leave a Reply

Your email address will not be published. Required fields are marked *

%d bloggers like this: