Wed. Jul 24th, 2019

ਨਿਯੂਜੀਲੈਂਡ ਘਟਨਾ ਬਾਦ ਘੱਟ ਗਿਣਤੀਆਂ ਆਪਣੇ ਧਾਰਮਿਕ ਸਥਾਨਾਂ ਤੇ ਸ਼ਰਧਾਲੂਆਂ ਦੀ ਸੁਰੱਖਿਆ ਨੂੰ ਲੈ ਕੇ ਚਿੰਤਤ

ਨਿਯੂਜੀਲੈਂਡ ਘਟਨਾ ਬਾਦ ਘੱਟ ਗਿਣਤੀਆਂ ਆਪਣੇ ਧਾਰਮਿਕ ਸਥਾਨਾਂ ਤੇ ਸ਼ਰਧਾਲੂਆਂ ਦੀ ਸੁਰੱਖਿਆ ਨੂੰ ਲੈ ਕੇ ਚਿੰਤਤ

ਚੈਸਪੀਕ-ਵਿਰਜੀਨੀਆ (ਅਮਰੀਕਾ) -19 ਮਾਰਚ (ਸੁਰਿੰਦਰ ਢਿੱਲੋਂ): ਬੀਤੇ ਸ਼ੁਕਰਵਾਰ ਨਿਯੂਜੀਲੈਂਡ ਦੀਆਂ ਦੋ ਮਸਜਿਦਾਂ ਤੇ ਹੋਏ ਨਸਲੀ ਹਮਲੇ ਜਿਸ ਵਿਚ 50 ਵਿਅਕਤੀ ਮਾਰੇ ਗਏ ਤੇ ਦਰਜਨਾਂ ਜਖਮੀ ਹੋ ਗਏ ਸਨ ਉਸ ਨੂੰ ਲੈ ਕੇ ਵਿਸ਼ਵ ਭਰ ਦੇ ਲੋਕਾਂ ਦੀਆਂ ਅੱਖਾਂ ਨਮ ਹੋ ਗਈਆਂ ਸਨ ਤੇ ਉਸ ਘਟਨਾ ਦੇ ਬਾਦ ਹੁਣ ਘੱਟ ਗਿਣਤੀਆਂ ਆਪਣੇ ਧਾਰਮਿਕ ਸਥਾਨਾਂ ਤੇ ਸ਼ਰਧਾਲੂਆਂ ਦੀ ਸੁਰੱਖਿਆ ਨੂੰ ਲੈ ਕੇ ਚਿੰਤਤ ਹੋ ਗਈਆਂ ਹਨ | ਹੁਣ ਅਮਰੀਕਾ ਵਿਚ ਵੀ ਘੱਟ ਗਿਣਤੀਆਂ ਆਪਣੇ ਧਾਰਮਿਕ ਸਥਾਨਾਂ ਤੇ ਸੁਰੱਖਿਆ ਪ੍ਰਬੰਧਾਂ ਲਈ ਸੁਰੱਖਿਆ ਗਾਰਡਾਂ ਦੀਆਂ ਸੇਵਾਵਾਂ ਲੈਣ ਦੇ ਵਿਸ਼ੇ ਤੇ ਸੋਚਣ ਲੱਗ ਗਈਆਂ ਹਨ ਤੇ ਇਸ ਦਾ ਕਾਰਨ ਉਨ੍ਹਾਂ ਵਿਚ ਇਕ ਸਹਿਮ ਤੇ ਡਰ ਦੀ ਭਾਵਨਾ ਹੈ |
ਵਿਸ਼ਵ ਭਰ ਵਿਚ ਨਸਲੀ ਵਿਤਕਰੇ ਦੀਆਂ ਘਟਨਾਵਾਂ ਵਿਚ ਦਿੰਨ ਪ੍ਰਤੀ ਦਿੰਨ ਹੁੰਦਾ ਜਾ ਰਿਹਾ ਵਾਧਾ ਅੱਜ ਇਕ ਵੱਡੀ ਚਿੰਤਾ ਵਜੋਂ ਉਭਰ ਕੇ ਸਾਹਮਣੇ ਆ ਰਿਹਾ ਹੈ | ਹੁਣ ਇਕ ਵਾਰ ਫਿਰ ਗੰਨ ਕੰਟਰੋਲ ਨੂੰ ਲੈ ਕੇ ਚਰਚਾ ਛਿੜ ਗਈ ਹੈ ਕੇ ਮਾਰੂ ਹਥਿਆਰਾਂ ਤੇ ਪਾਬੰਦੀ ਹੋਵੇ ਤੇ ਅਸਲਾ ਵੇਚਣ ਤੋਂ ਪਹਿਲਾਂ ਖਰੀਦਦਾਰ ਦਾ ਯੁਨੀਵਰਸਲ ਬੈਕਗਰਾਂਉਡ ਚੈਕ ਹੋਵੇ | ਪਰ ਅਮਰੀਕਾ ਵਿਚ ਗੰਨ ਲਾਬੀ ਇੰਨੀ ਪ੍ਰਭਾਵਸ਼ਾਲੀ ਹੈ ਕੇ ਕੋਈ ਵੀ ਫੈਸਲਾ ਇਸ ਦਿਸ਼ਾ ਵਿਚ ਲੈਣਾ ਆਸਾਨ ਨਹੀ ਹੈ |
ਜਿਸ ਤਰ੍ਹਾਂ ਨਿਯੂਜੀਲੈਂਡ ਦੀ ਸਰਕਾਰ ਨੇ ਬਹੁਮਤ ਨਾਲ ਫੈਸਲਾ ਲੈ ਕੇ ਦਸ ਦਿੰਨ ਵਿਚ ਨਵੇਂ ਗੰਨ ਲਾਅ ਲਾਗੂ ਕਰਨ ਦਾ ਵਿਸ਼ਵਾਸ ਨਿਯੂਜੀਲੈਂਡ ਵਾਸੀਆਂ ਨੂੰ ਦਵਾਇਆ ਹੈ ਉਸਦੀ ਪ੍ਰਸ਼ੰਸਾ ਕਰਨੀ ਬਣਦੀ ਹੈ ਤੇ ਉਸ ਤੋਂ ਵਿਸ਼ਵ ਦੇ ਦੂਸਰੇ ਦੇਸ਼ਾਂ ਨੂੰ ਸਬਕ ਸਿਖਣ ਦੀ ਲੋੜ ਹੈ | ਵਿਸ਼ਵ ਦੀ ਸਭ ਤੋਂ ਵਧੀ ਸੰਸਥਾ ਯੂ ਐਨ ਓ ਤੇ ਵੱਡੀਆਂ ਸ਼ਕਤੀਆਂ ਵਜੋਂ ਜਾਣੇ ਜਾਂਦੇ ਦੇਸ਼ਾਂ ਨੂੰ ਇਕਠੇ ਹੋ ਕੇ ਇਸ ਸਮੱਸਿਆ ਦਾ ਕੋਈ ਸਥਾਈ ਹੱਲ ਤਰਾਸ਼ਣਾ ਚਾਹੀਦੀਆ ਹੈ ਕਿਉਕਿ ਇਹ ਹੁਣ ਵਿਸ਼ਵ ਵਿਆਪੀ ਸਮੱਸਿਆ ਬਣ ਚੁੱਕੀ ਹੈ |

Leave a Reply

Your email address will not be published. Required fields are marked *

%d bloggers like this: