ਨਿਯਮਾਂ ਨੂੰ ਛਿੱਕੇ ਟੰਗ ਕੇ ਲਿਜਾ ਰਹੇ ਹਨ ਸਵਾਰੀਆਂ ਪ੍ਰਾਈਵੇਟ ਬੱਸਾਂ ਵਾਲੇ

ss1

ਨਿਯਮਾਂ ਨੂੰ ਛਿੱਕੇ ਟੰਗ ਕੇ ਲਿਜਾ ਰਹੇ ਹਨ ਸਵਾਰੀਆਂ ਪ੍ਰਾਈਵੇਟ ਬੱਸਾਂ ਵਾਲੇ
ਲੋਕਾਂ ਦੀ ਜਾਨ ਤੱਕ ਦੀ ਨਹੀਂ ਕੀਤੀ ਜਾਂਦੀ ਪਰਵਾਹ

24-9
ਕੀਰਤਪੁਰ ਸਾਹਿਬ 23 ਜੂਨ (ਸਰਬਜੀਤ ਸਿੰਘ ਸੈਣੀ) ਇਥੋਂ ਦੇ ਨਜ਼ਦੀਕੀ ਪਿੰਡ ਮੱਸੇਵਾਲ ਦੇ ਬੱਸ ਸਟੈਂਡ ਤੋਂ ਹਰ ਰੋਜ਼ ਹਿਮਾਚਲ ਅਤੇ ਪੰਜਾਬ ਦੇ ਸਰਹੱਦੀ ਪਿੰਡਾਂ ਪਹਾੜਪੁਰ, ਸਮਲਾਹ, ਲਖੇੜ ਤੋਂ ਕੋਲਾਂਵਾਲ ਟੋਭੇ ਨੂੰ ਜਾਂਦੀਆਂ ਹਿਮਾਚਲ ਦੀਆਂ ਪ੍ਰਾਈਵੇਟ ਬੱਸਾਂ ਜਿੱਥੇ ਪੰਜਾਬ ਵਿੱਚ ਦਾਖਲ ਹੋ ਕੇ ਸਵਾਰੀਆ ਭਰ ਕੇ ਜ਼ਿਲਾ ਟਰਾਂਸਪੋਰਟ ਹਜ਼ਾਰਾਂ ਰੁਪਏ ਦਾ ਚੂਨਾ ਲਗਾ ਰਹੀਆਂ ਹਨ ਉੱਥੇ ਹੀ ਮੱਸੇਵਾਲ ਮੋੜ ਤੇ ਵੇਖਣ ਨੂੰ ਮਿਲਿਆ ਕਿ ਇਹ ਪ੍ਰਾਈਵੇਟ ਬੱਸਾਂ ਵਾਲੇ ਸਮਰੱਥਾ ਤੋਂ ਵੱਧ ਸਵਾਰੀਆਂ ਨੂੰ ਬੱਸਾਂ ਵਿੱਚ ਬੈਠਾ ਕੇ ਚੱਲਦੇ ਹਨ।ਇਥੋਂ ਤਕ ਕੇ ਸਕੂਲੀ ਬੱਚਿਆਂ ਅਤੇ ਬਾਕੀ ਹੋਰ ਸਵਾਰੀਆਂ ਨੂੰ ਬੱਸਾਂ ਦੀਆਂ ਛੱਤਾਂ ਉੱਤੇ ਬਿਠਾਉਣ ਤੋਂ ਵੀ ਗੁਰੇਜ਼ ਨਹੀਂ ਕਰਦੇ ਹਨ।ਇਸ ਤਰ੍ਹਾਂ ਕੁੱਝ-ਕੁ ਵੱਧ ਪੈਸੇ ਕਮਾਉਣ ਲਈ ਸਵਾਰੀਆਂ ਦੀਆਂ ਜਿੰਦਗੀਆਂ ਨੂੰ ਦਾਅ ਤੇ ਲਗਾ ਕੇ ਇਹ ਪ੍ਰਾਈਵੇਟ ਬੱਸਾਂ ਵਾਲੇ ਬੱਸ ਸਟੈਂਡ ਤੋਂ ਚੱਲਦੇ ਹਨ।ਪਰ ਇਸ ਸਬੰਧੀ ਨਾਂ ਤਾਂ ਸਥਾਨਕ ਟ੍ਰੈਫਿਕ ਪੁਲਿਸ ਕੋਈ ਕਾਰਵਾਈ ਕਰਦੀ ਹੈ ਅਤੇ ਨਾਂ ਹੀ ਜਿਲਾ ਟ੍ਰਾਸਪੋਰਟ ਵਿਭਾਗ ਇਨ੍ਹਾ ਬੱਸਾ ਦੀ ਛਾਣਬੀਣ ਕਰਦੀ ਹੈ। ਇਹ ਬੱਸਾ ਬਿਨਾਂ ਪੰਜਾਬ ਦੇ ਟੈਕਸ ਤੋਂ ਪੰਜਾਬ ਵਿੱਚੋ ਸ਼ਰੇਆਮ ਸਵਾਰੀਆ ਲਿਜਾਉਦੀਆ ਹਨ ।ਇਸ ਸੰਬੰਧੀ ਟਰਾਂਸਪੋਰਟ ਵਿਭਾਗ ਨੂੰ ਚਾਹੀਦਾ ਹੈ ਕਿ ਸਮਰੱਥਾ ਤੋਂ ਵੱਧ ਸਵਾਰੀਆਂ ਲਿਜਾਉਣ ਵਾਲੀਆਂ ਬੱਸਾਂ ਦੇ ਚਲਾਨ ਕੀਤੇ ਜਾਣ ਅਤੇ ਇਨ੍ਹਾਂ ਵਿਰੁੱਧ ਕਾਰਵਾਈ ਕਰੇ ਤਾਂ ਜੋ ਲੋਕਾਂ ਦੀ ਜਿੰਦਗੀ ਨਾਲ ਹੋ ਰਿਹਾ ਖਿਲਵਾੜ ਬੰਦ ਹੋ ਸਕੇ।

Share Button

Leave a Reply

Your email address will not be published. Required fields are marked *