ਨਿਮਿਸ਼ਾ ਮਹਿਤਾ ਵੱਲੋਂ ‘ਕਰਜ਼ਾ ਕੁਰਕੀ ਖਤਮ, ਫਸਲ ਦੀ ਪੂਰੀ ਰਕਮ’ ਮੁਹਿੰਮ ਦੀ ਸ਼ੁਰੂਆਤ

ss1

ਨਿਮਿਸ਼ਾ ਮਹਿਤਾ ਵੱਲੋਂ ‘ਕਰਜ਼ਾ ਕੁਰਕੀ ਖਤਮ, ਫਸਲ ਦੀ ਪੂਰੀ ਰਕਮ’ ਮੁਹਿੰਮ ਦੀ ਸ਼ੁਰੂਆਤ

nimisha-mahitaਗੜ੍ਹਸ਼ੰਕਰ, 13 ਸਤੰਬਰ (ਅਸ਼ਵਨੀ ਸ਼ਰਮਾ)- ਪੰਜਾਬ ਪ੍ਰਦੇਸ਼ ਕਾਂਗਰਸ ਦੀ ਬੁਲਾਰੀ ਨਿਮਿਸ਼ਾ ਮਹਿਤਾ ਵੱਲੋਂ ਸਥਾਨਕ ਦਾਣਾ ਮੰਡੀ ਦਾ ਦੌਰਾ ਕਰਦਿਆਂ ਜਿਥੇ ਕਿਸਾਨਾਂ ਤੇ ਆੜਤੀਆਂ ਤੋਂ ਝੋਨੇ ਦੀ ਖਰੀਦ ਸਬੰਧੀ ਸਮੱਸਿਆਵਾਂ ਸੁਣੀਆਂ, ਉਥੇ ਉਨ੍ਹਾਂ ਕਾਂਗਰਸ ਪਾਰਟੀ ਵੱਲੋਂ ਚਲਾਈ ਗਈ ‘ਕਰਜ਼ਾ ਕੁਰਕੀ ਖਤਮ, ਫਸਲ ਦੀ ਪੂਰੀ ਰਕਮ’ ਮੁਹਿੰਮ ਦੀ ਕਿਸਾਨਾਂ ਦੇ ਫਾਰਮ ਭਰ ਕੇ ਸ਼ੁਰੂਆਤ ਕੀਤੀ | ਨਿਮਿਸ਼ਾ ਮਹਿਤਾ ਨੇ ਕਿਹਾ ਕਿ ਕਿਸਾਨਾਂ ਦੇ ਕਰਜ਼ ਦੀ ਮੁਆਫੀ, ਜ਼ਮੀਨ ਕੁਰਕੀ ‘ਤੇ ਰੋਕ ਤੇ ਫਸਲਾਂ ਦਾ ਸਹੀ ਮੁੱਲ ਮੁੱਹਈਆ ਕਰਵਾਉਣ ਲਈ ਸ਼ੁਰੂ ਕੀਤੀ ਮੁਹਿੰਮ ਨੂੰ ਦਾਣਾ ਮੰਡੀ ਗੜ੍ਹਸ਼ੰਕਰ ਤੇ ਸੈਲਾ ਵਿਖੇ ਕਿਸਾਨਾਂ ਵੱਲੋਂ ਭਰਵਾਂ ਹੁੰਗਾਰਾ ਮਿਲਿਆ | ਨਿਮਿਸ਼ਾ ਮਹਿਤਾ ਨੇ ਕਿਸਾਨਾਂ ਤੇ ਆੜਤੀਆਂ ਨਾਲ ਮੁਲਾਕਾਤ ਕਰਦਿਆਂ ਕਿਹਾ ਕਿ ਝੋਨੇ ਦੀ ਖਰੀਦ ਸ਼ੁਰੂ ਹੋਈ ਨੂੰ 12 ਦਿਨ ਹੋ ਚੁੱਕੇ ਹਨ, ਪਰ ਹਾਲੇ ਤਾਈਾ ਸਰਕਰਾ ਨੇ ਪੈਮੇਂਟ ਨਹੀਂ ਕੀਤੀ | ਉਨ੍ਹਾਂ ਕਿਹਾ ਕਿ ਸਰਕਾਰ ਝੋਨੇ ਦੀ ਪੇਮੈਂਟ ਦੀ ਅਦਾਇਗੀ ਬਿਨਾਂ ਕਿਸੇ ਦੇਰੀ ਕਰੇ | ਇਸ ਮੌਕੇ ਬਲਵੀਰ ਬਿੰਜੋਂ, ਗੁਰਦੀਪ ਨਮੋਲੀਆਂ, ਅਜੀਤ ਸਿੰਘ ਨੰਬਰਦਾਰ, ਸਤੀਸ਼ ਕੁਮਾਰ ਬਿਲੜੋਂ, ਕਰਮ ਚੰਦ ਨੰਬਰਦਾਰ, ਬਖਸ਼ੀਸ਼ ਸਿੰਘ ਪੱਖੋਵਾਲ, ਮਾਸਟਰ ਗੁਰਦਾਸ ਰਾਮ, ਇੰਦਰਜੀਤ, ਰਾਮ ਜੀ ਮੇਘੋਵਾਲ, ਰਾਜੂ ਬਾਲੀ, ਪਵਨ ਕੁਮਾਰ, ਧਰਮਿੰਦਰ ਭਰੋਵਾਲ, ਹਜ਼ਾਰਾ ਸਿੰਘ, ਕੁਲਦੀਪ ਸਦਰਪੁਰ, ਕੁਲਵੀਰ, ਪ੍ਰਸ਼ੋਤਮ ਸੇਠੀ, ਸੋਢੀ ਰਤਨਪੁਰ, ਜੱਗੀ ਸਿੰਘ ਆਦਿ ਹਾਜ਼ਰ ਸਨ |

Share Button

Leave a Reply

Your email address will not be published. Required fields are marked *