ਨਿਤਿਸ਼ ਨੇ ਮੋਦੀ ਨੂੰ ਕਿਹਾ- ਹੁਣ ਬੇਨਾਮੀ ਜਾਇਦਾਦ ‘ਤੇ ਹੋਵੇ ਹਮਲਾ

ss1

ਨਿਤਿਸ਼ ਨੇ ਮੋਦੀ ਨੂੰ ਕਿਹਾ- ਹੁਣ ਬੇਨਾਮੀ ਜਾਇਦਾਦ ‘ਤੇ ਹੋਵੇ ਹਮਲਾ

ਨਵੀਂ ਦਿੱਲੀ, 26 ਨਵੰਬਰ (ਨਿ.ਆ.): ਬਿਹਾਰ ਦੇ ਮੁੱਖ ਮੰਤਰੀ ਨਿਤਿਸ਼ ਕੁਮਾਰ ਨੇ ਇਕ ਵਾਰ ਫਿਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਖੁੱਲ੍ਹ ਕੇ ਪ੍ਰਸੰਸਾ ਕੀਤੀ ਤੇ ਅਪੀਲ ਕੀਤੀ ਕਿ ਨਰਿੰਦਰ ਮੋਦੀ ਹੁਣ ਬੇਨਾਮੀ ਜਾਇਦਾਦ ‘ਤੇ ਹਮਲਾ ਸਾਧਨ। ਨਿਤਿਸ਼ ਨੇ ਕਿਹਾ ਕਿ ਨੋਟਬੰਦੀ ਕਾਰਨ ਸ਼ਰਾਬ ਦੀ ਵਿਕਰੀ ‘ਤੇ ਵੀ ਅਸਰ ਪਿਆ ਹੈ ਤੇ ਕਾਲੇਧਨ ਖਿਲਾਫ ਇਸ ਲੜਾਈ ਤੋਂ ਸ਼ਰਾਬ ਦੀ ਤਸਕਰੀ ‘ਚ ਲੱਗੇ ਲੋਕਾਂ ‘ਤੇ ਵੀ ਸਿੱਧਾ ਅਸਰ ਪਵੇਗਾ। ਉਨ੍ਹਾਂ ਨੇ ਕਾਲੇ ਧਨ ‘ਤੇ ਨੋਟਬੰਦੀ ਰਾਹੀਂ ਕੀਤੀ ਗਈ ਕਾਰਵਾਈ ਦਾ ਸਮਰਥਨ ਕਰਦੇ ਹੋਏ ਕਿਹਾ ਕਿ ਇਸ ਨਾਲ ਕਾਲੇ ਧਨ ਰੱਖਣ ਵਾਲਿਆਂ ਦੀ ਰਾਤਾਂ ਦੀ ਨੀਂਦ ਉੱਡ ਗਈ ਹੈ।

Share Button

Leave a Reply

Your email address will not be published. Required fields are marked *