ਨਿਠਾਰੀ ਕਾਂਡ – ਸੁਰਿੰਦਰ ਕੋਲੀ ਤੇ ਮਨਿੰਦਰ ਸਿੰਘ ਪੰਧੇਰ ਨੂੰ ਫਾਂਸੀ ਦੀ ਸਜ਼ਾ

ss1

ਨਿਠਾਰੀ ਕਾਂਡ – ਸੁਰਿੰਦਰ ਕੋਲੀ ਤੇ ਮਨਿੰਦਰ ਸਿੰਘ ਪੰਧੇਰ ਨੂੰ ਫਾਂਸੀ ਦੀ ਸਜ਼ਾ

ਦਿੱਲੀ ਨਾਲ ਲੱਗਦੇ ਨੋਇਡਾ ਦੇ ਨਿਠਾਰੀ ਪਿੰਡ ਵਿੱਚ ਬਲਾਤਕਾਰ ਅਤੇ ਕਤਲਾਂ ਦੇ 9ਵੇਂ ਮਾਮਲੇ ਵਿੱਚ ਦੋਸ਼ੀ ਪਾਏ ਗਏ ਸੁਰਿੰਦਰ ਕੋਲੀ ਅਤੇ ਮਨਿੰਦਰ ਸਿੰਘ ਪੰਧੇਰ ਨੂੰ ਗਾਜੀਆਬਾਦ ਦੀ ਵਿਸ਼ੇਸ਼ ਸੀ.ਬੀ.ਆਈ. ਅਦਾਲਤ ਨੇ ਅੱਜ ਫਾਂਸੀ ਦੀ ਸਜ਼ਾ ਸੁਣਾਈ ਹੈ। ਨਿਠਾਰੀ ਕਾਂਡ ਦੇ ਮੁੱਖ ਦੋਸ਼ੀ ਸੁਰਿੰਦਰ ਕੋਲੀ ਨੇ ਨੈਕਰੋਫੀਲੀਆ ਨਾਂਅ ਦੀ ਮਾਨਸਿਕ ਬਿੰਮਾਰੀ ਸੀ, ਜਿਸ ਕਾਰਨ ਉਹ ਇੰਨੇ ਘਿਨਾਉਣੇ ਅਪਰਾਧ ਕਰਦਾ ਸੀ ਕਿ ਜਿਉਂਦੀਆਂ ਲੜਕੀਆਂ ਦੇ ਨਾਲ-ਨਾਲ ਮਾਰੀਆਂ ਗਈਆਂ ਲੜਕੀਆਂ ਨਾਲ ਵੀ ਉਹ ਬਲਾਤਕਾਰ ਕਰਦਾ ਸੀ। ਜਾਂਚ ਨਾਲ ਜੁੜੇ ਪੁਲਿਸ ਅਧਿਕਾਰੀਆਂ ਮੁਤਾਬਕ ਸੁਰਿੰਦਰ ਕੋਲੀ ਦੇ ਮਾਲਕ ਮਨਿੰਦਰ ਪੰਧੇਰ ਦੀ ਕੋਠੀ ਵਿੱਚ ਅਕਸਰ ਕਾਲਗਰਲ ਲੜਕੀਆਂ ਆਇਆ ਕਰਦੀਆਂ ਸਨ। ਇਨ੍ਹਾਂ ਕੁੜੀਆਂ ਦੇ ਖਾਣ ਪੀਣ ਅਤੇ ਹੋਰ ਪ੍ਰਬੰਧਾਂ ਦੀ ਜ਼ਿੰਮੇਵਾਰੀ ਸੁਰਿੰਦਰ ਕੋਲੀ ਹੀ ਨਿਭਾਉਂਦਾ ਸੀ। ਇਸ ਦੌਰਾਨ ਉਹ ਨੈਕਰੋਫੀਲੀਆ ਨਾਂਅ ਦੀ ਬਿਮਾਰੀ ਦਾ ਸ਼ਿਕਾਰ ਹੋ ਗਿਆ ਅਤੇ ਪੰਧੇਰ ਵੱਲੋਂ ਲਿਆਂਦੀਆਂ ਲੜਕੀਆਂ ਦੇ ਨਾਲ-ਨਾਲ ਛੋਟੇ ਬੱਚਿਆਂ ਨਾਲ ਵੀ ਬਦਕਾਰੀ ਦੀਆਂ ਘਟਨਾਵਾਂ ਕਰਨ ਲੱਗ ਪਿਆ। ਇਹ ਵੀ ਜਾਣਕਾਰੀ ਦਿੱਤੀ ਗਈ ਹੈ ਕਿ ਜਦੋਂ ਇਲਾਕੇ ਵਿੱਚ ਹਨ੍ਹੇਰਾ ਛਾ ਜਾਂਦਾ ਸੀ ਤਾਂ ਕੋਠੀ ਸਾਹਮਣਿਓਂ ਲੰਘਣ ਵਾਲੀਆਂ ਕੁੜੀਆਂ ਨੂੰ ਸੁਰਿੰਦਰ ਕੋਲੀ ਮਨਿੰਦਰ ਪੰਧੇਰ ਲਈ ਫੜ ਕੇ ਲਿਆਂਦਾ ਸੀ ਅਤੇ ਉਨ੍ਹਾਂ ਦੇ ਮੂੰਹ ਬੰਨ੍ਹ ਕੇ ਇਨ੍ਹਾਂ ਲੜਕੀਆਂ ਨਾਲ ਬਲਾਤਕਾਰ ਕੀਤੇ ਜਾਂਦੇ ਸਨ। ਇੰਨਾ ਹੀ ਨਹੀਂ ਇਸ ਤਸ਼ੱਦਦ ਦੌਰਾਨ ਮਰ ਜਾਣ ਵਾਲੀਆਂ ਲੜਕੀਆਂ ਦੀਆਂ ਲਾਸ਼ਾਂ ਨਾਲ ਵੀ ਦੁਸ਼ਕਰਮ ਕੀਤੇ ਜਾਂਦੇ ਸਨ।
ਸੀ.ਬੀ.ਆਈ. ਨੇ ਸੁਰਿੰਦਰ ਕੋਲੀ ਅਤੇ ਮਨਿੰਦਰ ਪੰਧੇਰ ਦੋਵਾਂ ਖਿਲਾਫ ਕੁੱਲ 19 ਕੇਸ ਦਰਜ ਕੀਤੇ ਸਨ।

16 ਮਾਮਲਿਆਂ ਵਿੱਚ ਸੀ.ਬੀ.ਆਈ. ਨੇ ਚਾਰਜਸ਼ੀਟ ਦਾਖਲ ਕੀਤੀ ਹੈ। ਤਿੰਨ ਮਾਮਲਿਆਂ ਵਿੱਚ ਸਬੂਤ ਨਾ ਮਿਲਣ ਕਾਰਨ ਕਲੋਜ਼ਰ ਰਿਪੋਰਟ ਲਗਾ ਦਿੱਤੀ ਗਈ। 16 ਮਾਮਲਿਆਂ ਵਿੱਚੋਂ ਕੁੱਲ 8 ਮਾਮਲਿਆਂ ਵਿੱਚ ਸੁਰਿੰਦਰ ਕੋਲੀ ਨੂੰ ਫਾਂਸੀ ਦੀ ਸਜਾ ਹੋ ਚੁੱਕੀ ਹੈ। ਇੱਕ ਮਾਮਲੇ ਵਿੱਚ ਰਾਸ਼ਟਰਪਤੀ ਰਹਿਮ ਦੀ ਅਪੀਲ ਖਾਰਜ ਕਰ ਚੁੱਕੇ ਹਨ। ਇੱਕ ਮਾਮਲੇ ਵਿੱਚ ਇਲਾਹਾਬਾਦ ਹਾਈਕੋਰਟ ਨੇ ਸੂਬਾ ਸਰਕਾਰ ਵੱਲੋਂ ਫਾਂਸੀ ਦੇਣ ਵਿੱਚ ਦੇਰੀ ਕੀਤੇ ਜਾਣ ਦੇ ਕਾਰਨ ਮੌਤ  ਦੀ ਸਜਾ ਨੂੰ ਉਮਰ ਕੈਦ ਵਿੱਚ ਬਦਲ ਦਿੱਤਾ ਸੀ। ਇਹ ਨਿਠਾਰੀ ਕਾਂਡ 2005 ਵਿੱਚ  ਨੋਇਡਾ ਦੇ ਸੈਕਟਰ-31 ਕੋਲ ਨਿਠਾਰੀ ਪਿੰਡ ਦੇ ਕੋਲ ਪਾਣੀ ਦੀ ਟੈਂਕੀ ਨੇੜੇ ਬੱਚਿਆਂ ਦੇ ਲਗਾਤਾਰ ਗਾਇਬ ਹੁੰਦੇ ਰਹਿਣ ਦੀਆਂ ਘਟਨਾਵਾਂ ਤੋਂ ਬਾਅਦ ਚਰਚਾ ਵਿੱਚ ਆਇਆ ਸੀ। ਇਸੇ ਦੌਰਾਨ 7 ਮਈ 2006 ਨੂੰ ਨਿਠਾਰੀ ਵਿੱਚ ਇੱਕ 20 ਸਾਲਾ ਲੜਕੀ ਇਸੇ ਪਾਣੀ ਦੀ ਟੈਂਕੀ ਕੋਲ ਪੰਧੇਰ ਦੀ ਕੋਠੀ ਨੇੜੇ ਗਾਇਬ ਹੋਈ ਸੀ। ਲੋਕਾਂ ਦਾ ਇਸ ਸਥਾਨ ‘ਤੇ ਸ਼ੱਕ ਵੱਧਣਾ ਹੋਇਆ ਤਾਂ ਪੁਲਸ ਕੋਲੀ ਤੱਕ ਜਾਂਚ ਲਈ ਪਹੁੰਚੀ ਤਾਂ ਉਸ ਨੇ ਕਬੂਲ ਕੀਤਾ ਕਿ 7 ਮਈ 2006 ਨੂੰ ਲਾਪਤਾ ਹੋਈ ਪਾਇਲ ਨਾਂਅ ਦੀ ਲੜਕੀ ਨੂੰ ਉਸ ਨੇ ਕਤਲ ਕਰਕੇ ਘਰ ਦੇ ਪਿੱਛੇ ਨਾਲੇ ਵਿੱਚ ਸੁੱਟ ਦਿੱਤਾ ਸੀ। ਪੁਲਿਸ ਨੇ ਇਸ ਨਾਲੇ ਦੀ ਜਾਂਚ ਕੀਤੀ ਤਾਂ ਇਸ ਵਿੱਚੋਂ ਇੱਕ ਦੀ ਥਾਂ ਅਨੇਕਾਂ ਹੀ ਲਾਸ਼ਾਂ ਨਿਕਲ ਆਈਆਂ। 29 ਦਸੰਬਰ 2006 ਨੂੰ ਪੰਧੇਰ ਅਤੇ ਕੋਲੀ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਇਸ ਤੋਂ ਬਾਅਦ ਇਹ ਮਾਮਲਾ ਸੀ.ਬੀ.ਆਈ.ਨੂੰ ਸੌਂਪ ਦਿੱਤਾ ਗਿਆ। ਸੀ.ਬੀ.ਆਈ. ਨੇ ਵੀ ਪੰਧੇਰ ਦੀ ਕੋਠੀ ਵਿੱਚੋਂ ਅਣਗਿਣਤ ਲੋਕਾਂ ਦੀਆਂ ਹੱਡੀਆਂ ਬਰਾਮਦ ਕੀਤੀਆਂ ਸਨ। ਉਨ੍ਹਾਂ ਦੋਵਾਂ ਖਿਲਾਫ ਲੜਕੀਆਂ ਅਤੇ ਛੋਟੀ ਉਮਰ ਦੇ ਬੱਚਿਆਂ ਨਾਲ ਬਲਾਤਕਾਰ ਕਰਨ ਅਤੇ ਉਨ੍ਹਾਂ ਦੀਆਂ ਹੱਤਿਆਵਾਂ ਕਰਨ ਦੇ ਦੋਸ਼ਾਂ ਤਹਿਤ ਫਾਂਸੀ ਦੀਆਂ ਸਜ਼ਾਵਾਂ ਦਿੱਤੀਆਂ ਗਈਆਂ। ਸੁਰਿੰਦਰ ਕੋਲੀ ਨੂੰ ਪਹਿਲਾਂ 12 ਸਤੰਬਰ ਨੂੰ ਫਾਂਸੀ ਦਿੱਤੀ ਜਾਣੀ ਸੀ, ਪਰ ਵਕੀਲਾਂ ਵੱਲੋਂ ਮਾਮਲੇ ‘ਤੇ ਮੁੜ ਵਿਚਾਰ ਦੀ ਅਰਜੀ ਦਿੱਤੇ ਜਾਣ ਤੋਂ ਬਾਅਦ ਸੁਪਰੀਮ ਕੋਰਟ ਨੇ 29 ਅਕਤੂਬਰ ਤੱਕ ਵੀ ਫਾਂਸੀ ਉੱਪਰ ਰੋਕ ਲਗਾ ਦਿੱਤੀ ਗਈ ਸੀ।

Share Button

Leave a Reply

Your email address will not be published. Required fields are marked *