ਨਿਗਮ ਮੁਲਾਜ਼ਮਾਂ ਨੇ ਕੀਤਾ ਸਰਕਾਰ ਖਿਲਾਫ਼ ਮੁਜ਼ਾਹਰਾ

ss1

ਨਿਗਮ ਮੁਲਾਜ਼ਮਾਂ ਨੇ ਕੀਤਾ ਸਰਕਾਰ ਖਿਲਾਫ਼ ਮੁਜ਼ਾਹਰਾ

ਪੰਜਾਬ ਮਿਊਂਸੀਪਲ ਐਕਸ਼ਨ ਕਮੇਟੀ ਦੇ ਪ੍ਰਦੇਸ਼ ਕਨਵੀਨਰ ਕੁਲਵੰਤ ਸਿੰਘ ਸੈਣੀ ਦੀ ਅਗਵਾਈ ‘ਚ ਸਮੂਹ ਮੁਲਾਜ਼ਮਾਂ ਨੇ ਨਗਰ ਨਿਗਮ ਦਫ਼ਤਰ ‘ਚ ਰੋਸ ਪ੍ਰਦਰਸ਼ਨ ਕੀਤਾ। ਇਸ ਮੌਕੇ ਮੁਲਾਜ਼ਮਾਂ ਦੀ ਰੈਲੀ ਦਾ ਕਾਫ਼ਲਾ ਬਹਾਦਰਪੁਰ ਪਹੁੰਚਿਆ ਜਿੱਥੇ ਮਟਕੇ ਵੀ ਫੋੜੇ ਗਏ ਤੇ ਮਿਊਂਸਿਪਲ ਮੁਲਾਜ਼ਮਾਂ ਦੀਆਂ ਮੰਗਾਂ ਨੂੰ ਨਜ਼ਰ ਅੰਦਾਜ਼ ਕਰ ਰਹੀ ਕਾਂਗਰਸ ਸਰਕਾਰ ਦੀ ਨਿੰਦਾ ਕੀਤੀ ਗਈ। ਇਸ ਮੌਕੇ ਕੁਲਵੰਤ ਸੈਣੀ ਨੇ ਕਿਹਾ ਕਿ ਡੀ. ਏ. ਦਾ ਬਕਾਇਆ ਕਿਸ਼ਤਾਂ ‘ਚ ਤੁਰੰਤ ਦਿੱਤਾ ਜਾਵੇ। ਕੱਚੇ ਮੁਲਾਜ਼ਮਾਂ ਨੂੰ ਪੱਕਾ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਜੇਕਰ ਮੰਗਾਂ ਨਾ ਮੰਨੀਆਂ ਤਾਂ 19 ਫ਼ਰਵਰੀ ਨੂੰ ਸਰਕਾਰ ਦੇ ਖਿਲਾਫ਼ ਅਰਥੀ ਫੂਕ ਪ੍ਰਦਰਸ਼ਨ ਕੀਤੇ ਜਾਣਗੇ। ਇਸ ਸਮੇਂ ਰਾਜਾ ਹੰਸ, ਅਸ਼ਵਨੀ ਲੱਡੂ, ਜੈ ਗੋਪਾਲ, ਲਾਲ ਚੰਦ, ਗਗਨਦੀਪ, ਗੌਰਵ ਹੰਸ, ਰਾਜਿੰਦਰ, ਦੀਪਕ ਸ਼ਰਮਾਂ, ਮਦਨ ਲਾਲ, ਕੁਲਵਿੰਦਰ ਕੁਮਾਰ, ਰਵਿੰਦਰ ਕਾਕਾ, ਸੁਰਿੰਦਰ, ਸੋਹਣ ਲਾਲ, ਨਰਿੰਦਰ ਕੁਮਾਰ, ਬੰਟੀ, ਲਾਲ ਸਿੰਘ, ਸੁਰਜੀਤ ਸਿੰਘ, ਅਰੁਣ ਕੁਮਾਰ ਆਦਿ ਹਾਜ਼ਰ ਸਨ।

Share Button

Leave a Reply

Your email address will not be published. Required fields are marked *