ਨਿਊ ਇਰਾ ਸਕੂਲ ਦਾ ਨਤੀਜਾ ਸ਼ਾਨਦਾਰ ਰਿਹਾ

ss1

ਨਿਊ ਇਰਾ ਸਕੂਲ ਦਾ ਨਤੀਜਾ ਸ਼ਾਨਦਾਰ ਰਿਹਾ

19-21 (1)
ਤਪਾ ਮੰਡੀ, 18 ਮਈ (ਨਰੇਸ਼ ਗਰਗ) ਸਥਾਨਕ ਨਿਊ ਇਰਾ ਸੀਨੀਅਰ ਸੈਕੰਡਰੀ ਸਕੂਲ ਦਾ ਪਲੱਸ 2ਮਾਰਚ 2016 ਦੀ ਨਤੀਜਾ ਸ਼ਾਨਦਾਰ ਰਿਹਾ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਕੂਲ ਦੀ ਪ੍ਰਿੰਸੀਪਲ ਨੀਨਾ ਗਰਗ ਨੇ ਦੱਸਿਆ ਕਿ ਸਾਡੇ ਸਕੂਲ ਦੇ ਸਾਇੰਸ ਗਰੁੱਪ ਦੀਆਂ ਵਿਦਿਆਰਥਣਾਂ ਜਿੰਨਾਂ ਵਿੱਚ ਕਮਲਦੀਪ ਕੌਰ ਨੇ 450 ਅੰਕਾਂ ‘ਚੋਂ 404 ਅੰਕ ਪ੍ਰਾਪਤ ਕਰਕੇ ਦੂਸਰਾ ਸਥਾਨ ਅਤੇ ਕਰਮਜੀਤ ਕੌਰ ਨੇ 399 ਅੰਕ ਪ੍ਰਾਪਤ ਕਰਕੇ ਤੀਸਰਾ ਸਥਾਨ ਪ੍ਰਾਪਤ ਕੀਤਾ। ਜਦੋਂ ਕਿ ਆਰਟਸ ਗਰੁੱਪ ਵਿਚੋਂ ਹਰਦੀਪ ਕੌਰ ਨੇ 407 ਅੰਕ, ਰਮਨਦੀਪ ਕੌਰ ਨੇ 404 ਅੰਕ, ਮਨਪ੍ਰੀਤ ਕੌਰ ਅਤੇ ਨੀਰਜਾ ਨੇ 390 ਅੰਕ ਪ੍ਰਾਪਤ ਕਰਕੇ ਪਹਿਲਾ, ਦੂਸਰਾ ਅਤੇ ਤੀਸਰਾ ਸਥਾਨ ਪ੍ਰਾਪਤ ਕੀਤਾ। ਇਸੇ ਤਰਾਂ ਕਾਮਰਸ ਗਰੁੱਪ ਵਿਚੋਂ ਸੰਗੀਤਾ ਨੇ 403 ਅੰਕ, ਯਾਮੰਤਿਕਾ ਨੇ 397 ਅੰਕ ਅਤੇ ਕਾਜਲ ਤੇ 391 ਅੰਕ ਪ੍ਰਾਪਤ ਕਰਕੇ ਕ੍ਰਮਵਾਰ ਪਹਿਲਾ, ਦੁਸਰਾ ਅਤੇ ਤੀਸਰਾ ਸਥਾਨ ਪ੍ਰਾਪਤ ਕੀਤਾ। ਸਕੂਲ ਦੀਆਂ 21 ਵਿਦਿਆਰਥਣਾਂ ਨੇ 30 ਪ੍ਰਤੀਸਤ ਤੋਂ ਵੱਧ ਅੰਕ ਪ੍ਰਾਪਤ ਕਰਕੇ ਸਕੂਲ ਦਾ ਨਾਮ ਰੋਸ਼ਨ ਕੀਤਾ। ਅਵੱਲ ਰਹੇ ਵਿਦਿਆਰਥੀਆਂ ਨੂੰ ਸਕੂਲ ਦੀ ਪ੍ਰਿੰਸੀਪਲ ਅਤੇ ਸਮੂਹ ਸਟਾਫ ਨੇ ਵਧਾਈ ਦਿੱਤੀ।

Share Button

Leave a Reply

Your email address will not be published. Required fields are marked *