ਨਿਊਜ਼ੀਲੈਂਡ ਪ੍ਰਧਾਨ ਮੰਤਰੀ ਜੈਸਿੰਡਾ ਅਰਡਨ ਨੂੰ ਦੇਸ਼ ਦੀ ਮਹਾਰਾਣੀ ਅਲਿਜ਼ਾਬੇਥ-2 ਵੱਲੋਂ ਵਧਾਈ

ss1

ਨਿਊਜ਼ੀਲੈਂਡ ਪ੍ਰਧਾਨ ਮੰਤਰੀ ਜੈਸਿੰਡਾ ਅਰਡਨ ਨੂੰ ਦੇਸ਼ ਦੀ ਮਹਾਰਾਣੀ ਅਲਿਜ਼ਾਬੇਥ-2 ਵੱਲੋਂ ਵਧਾਈ

ਆਕਲੈਂਡ  22 ਜੂਨ-ਪ੍ਰਧਾਨ ਮੰਤਰੀ ਸ੍ਰੀਮਤੀ ਜੈਸਿੰਡਾ ਅਰਡਨ ਨੇ ਬੀਤੇ ਕੱਲ੍ਹ ਸ਼ਾਮ 4.45 ਉਤੇ ਆਕਲੈਂਡ ਹਸਪਤਾਲ ਦੇ ਵਿਚ ਆਪਣੀ ਪਹਿਲੀ ਔਲਾਦ ਦੇ ਰੂਪ ਵਿਚ ਇਕ ਬੱਚੀ ਨੂੰ ਜਨਮ ਦਿੱਤਾ। ਉਸਦੇ ਜਨਮ ਤੋਂ ਬਾਅਦ ਹੀ ਉਸਨੂੰ ਵਧਾਈਆਂ ਦਾ ਹੜ੍ਹ ਆਇਆ ਹੋਇਆ ਹੈ। ਦੇਸ਼ ਦੀ ਮਹਾਰਾਣੀ ਅਲਿਜ਼ਾਬੇਥ-2 ਨੇ ਪ੍ਰਧਾਨ ਮੰਤਰੀ  ਅਤੇ ਉਸਦੇ ਜੀਵਨ ਸਾਥੀ ਕਲਾਰਕ ਗੇਅਫੋਰਡ ਨੂੰ ਨਿੱਜੀ ਤੌਰ ‘ਤੇ ਵਧਾਈ ਭੇਜੀ ਹੈ। ਦੇਸ਼ ਦੀ ਗਵਰਨਰ ਜਨਰਲ ਨੇ ਵੀ ਸੈਸਿੰਡਾ ਨੂੰ ਵਧਾਈ ਭੇਜੀ ਹੈ। ਵਰਨਣਯੋਗ ਹੈ ਕਿ ਪ੍ਰਧਾਨ ਮੰਤਰੀ ਦੀ ਸੱਸ ਨੇ ਆਪਣੀ ਪੋਤੀ ਵਾਸਤੇ ਆਪਣ ਬੁਣ ਕੇ  ਗਰਮ ਕੱਪੜੇ ਜਿਵੇਂ ਟੋਪੀ ਅਤੇ ਸ਼ਾਲ ਆਦਿ ਤਿਆਰ ਕਰਕੇ ਲਿਆਂਦੇ ਹੋਏ ਸਨ ਅਤੇ ਉਹ ਹੀ ਉਸਨੂੰ ਪਹਿਲੀ ਵਾਰ ਪਹਿਨਾਏ ਗਏ। ਮਾਓਰੀਆਂ ਦੇ ਇਕ ਕਬੀਲੇ ਨਗਾਈ ਟਾਹੂ ਵੱਲੋਂ ਵੀ ਇਕ ਵਿਸ਼ੇਸ਼ ਕੰਬਲ ਉਸਨੂੰ ਭੇਟ ਕੀਤਾ ਗਿਆ ਸੀ। ਬੀਤੀ ਰਾਤ 8 ਵਜੇ ਪ੍ਰਧਾਨ ਮੰਤਰੀ ਹੋਣ ਦੇ ਬਾਵਜੂਦ ਉਨ੍ਹਾਂ ਨੇ ਆਮ ਹਸਪਤਾਲ ਵਾਲੇ ਕਮਰੇ ਵਿਚ ਹੀ ਜਾਣ ਦਾ ਫੈਸਲਾ ਲਿਆ। ਉਸਦਾ ਪਤੀ ਉਸਦੇ ਕੋਲ ਰਿਹਾ। ਕੋਈ ਵੀ. ਆਈ.ਪੀ. ਟ੍ਰੀਟਮੈਂਟ ਨਹੀਂ ਲਿਆ। ਰਾਤ ਦੇ ਖਾਣੇ ਵਿਚ ਜੈਸਿੰਡਾ ਨੇ ਮਾਮਾਈਟ (ਫੂਡ ਸਪ੍ਰੈਡ) ਦੇ ਨਾਲ ਟੋਸਟ ਬ੍ਰੈਡ ਅਤੇ ਮਾਈਲੋ ਦਾ ਕੱਪ ਪੀਤਾ। ਪ੍ਰਧਾਨ ਮੰਤਰੀ ਦੇ ਮਾਤਾ ਪਿਤਾ ਆਪਣੀ ਦੋਹਤਰੀ ਦੇ ਜਨਮ ਤੋਂ ਬਹੁਤ ਖੁਸ਼ ਹਨ। ਉਨ੍ਹਾਂ ਕਿਹਾ ਕਿ ਸਾਡਾ ਪਰਿਵਾਰ ਬਹੁਤ ਹੀ ਨਿਮਰਤਾ ਨਾਲ ਜੀਉਣ ਵਾਲਾ ਹੈ ਅਤੇ ਉਹ ਹੈਰਾਨ ਹਨ ਕਿ ਅੰਤਰਾਸ਼ਟਰੀ ਮੀਡੀਏ ਨੇ ਕਿੰਨੀ ਕਵਰੇਜ ਦਿੱਤੀ।  ਪ੍ਰਧਾਨ ਮੰਤਰੀ ਨੂੰ ਕੱਲ੍ਹ ਹਸਪਤਾਲ ਤੋਂ ਛੁੱਟੀ ਮਿਲ ਸਕਦੀ ਹੈ। ਪ੍ਰਧਾਨ ਮੰਤਰੀ ਨੂੰ ਹਸਪਤਾਲ ਤੋਂ ਬਾਹਰ ਨਿਕਲਦਿਆਂ ਨੂੰ ਅਤੇ ਹੋਰ ਸਬੰਧਿਤ ਸਰਗਰਮੀਆਂ ਨੂੰ ਕੈਦ ਕਰਨ ਵਾਸਤੇ ਬੀਤੀ ਰਾਤ 10.15 ਵਜੇ ਕੁਝ ਮੀਡੀਆ ਕਰਮੀ ਸਾਹਮਣੇ ਵਾਲੇ ਬੱਸ ਅੱਡੇ ਉਤੇ ਕੈਮਰੇ ਬੀੜੀ ਵੇਖੇ ਗਏ।
ਪਾਕਿਸਤਾਨ ਦੀ ਮਰਹੂਮ ਪ੍ਰਧਾਨ ਮੰਤਰੀ ਸ੍ਰੀਮਤੀ ਬੇਨਜੀਰ ਭੁੱਟੋ ਦੀ ਬੇਟੀ ਬਖਤਾਵਰ ਭੁੱਟੋ ਜਰਦਾਰੀ ਨੇ ਆਪਣੀ ਫੋਟੋ ਆਪਣੀ ਮਾਂ ਦੇ ਨਾਲ ਪਾ ਕੇ ਸ਼ੋਸ਼ਲ ਮੀਡੀਆ ਉਤੇ ਲਿਖਿਆ ਹੈ ਕਿ ਮੇਰੀ ਮਾਂ ਨੇ ਸਾਬਿਤ ਕੀਤਾ ਸੀ ਕਿ ਇਕ ਔਰਤ ਪ੍ਰਧਾਨ ਮੰਤਰੀ ਦੇ ਨਾਲ -ਨਾਲ ਇਕ ਮਾਂ ਵੀ ਬਣ ਸਕਦੀ ਹੈ।
Share Button

Leave a Reply

Your email address will not be published. Required fields are marked *