Wed. Apr 24th, 2019

ਨਿਊਜ਼ਲੈਂਡ ਮਸਜਿਦ ਹਮਲਾਵਰ ਨੇ ਆਪਣਾ ਵਕੀਲ ਹਟਾਇਆ, ਖੁਦ ਕਰੇਗਾ ਪੈਰਵੀ

ਨਿਊਜ਼ਲੈਂਡ ਮਸਜਿਦ ਹਮਲਾਵਰ ਨੇ ਆਪਣਾ ਵਕੀਲ ਹਟਾਇਆ, ਖੁਦ ਕਰੇਗਾ ਪੈਰਵੀ

ਨਿਊਜ਼ਲੈਂਡ ਵਿਚ ਦੋ ਮਸਜਿਦਾਂ ਉਤੇ ਹਮਲਾ ਕਰਕੇ 50 ਦਾ ਕਤਲ ਕਰਨ ਦੇ ਦੋਸ਼ੀ ਆਸਟਰੇਲੀਆਈ ਬੰਦੂਕਧਾਰੀ ਨੇ ਆਪਣੇ ਵਕੀਲ ਨੂੰ ਹਟਾ ਦਿੱਤਾ ਹੈ ਅਤੇ ਕਿਹਾ ਕਿ ਉਹ ਆਪਣੀ ਪੈਰਵੀ ਖੁਦ ਕਰੇਗਾ। ਅਦਾਲਤ ਨੇ ਉਸਦੇ ਵਕੀਲ ਵਜੋਂ ਰਿਚਰਡ ਪੀਟਰਸ ਦੀ ਨਿਯੁਕਤੀ ਕੀਤੀ ਸੀ ਅਤੇ ਉਨ੍ਹਾਂ ਸ਼ੁਰੂਆਤੀ ਸੁਣਵਾਈ ਵਿਚ ਉਸਦਾ ਪ੍ਰਤੀਨਿਧਤਵ ਕੀਤਾ ਸੀ। ਉਥੇ ਆਸਟਰੇਲੀਆ ਦੀ ਅੱਤਵਾਦੀ ਵਿਰੋਧੀ ਪੁਲਿਸ ਨੇ ਦੋਸ਼ੀ ਬ੍ਰੇਂਟਨ ਟਾਰੇਂਟ ਨਾਲ ਜੁੜੇ ਦੋ ਮਕਾਨਾਂ ਦੀ ਸੋਮਵਾਰ ਨੂੰ ਤੜਕੇ ਤਲਾਸ਼ੀ ਲਈ।
ਪੀਟਰਸ ਨੇ ਸੋਮਵਾਰ ਨੂੰ ਦੱਸਿਆ ਕਿ ਦੋਸ਼ੀ ਬ੍ਰੇਂਟਨ ਟਾਰੇਂਟ ਨੇ ਸੰਕੇਤ ਦਿੱਤਾ ਹੈ ਕਿ ਉਸ ਵਕੀਲ ਦੀ ਜ਼ਰੂਰਤ ਨਹੀਂ ਹੈ। ਉਸਨੇ ਕਿਹਾ ਕਿ ‘ਉਹ (ਦੋਸ਼ੀ) ਇਸ ਮਾਮਲੇ ਵਿਚ ਆਪਣੀ ਪੈਰਵੀ ਖੁਦ ਕਰਨਾ ਚਾਹੁੰਦਾ ਹੈ। ਉਥੇ, ਪੀਟਰਸ ਨੇ ਉਸਦੀ ਸਿਹਤ ਬਾਰੇ ਕਿਹਾ ਕਿ ਦੋਸ਼ੀ ਪੂਰੀ ਤਰ੍ਹਾਂ ਸਚੇਤ ਪ੍ਰਤੀਤ ਹੁੰਦਾ ਹੈ। ਉਹ ਕਿਸੇ ਮਾਨਸਿਕ ਸਮੱਸਿਆ ਤੋਂ ਪੀੜਤ ਨਹੀਂ ਲਗਦਾ ਅਤੇ ਆਸਪਾਸ ਹੋ ਰਹੀਆਂ ਚੀਜਾਂ ਤੋਂ ਪੂਰੀ ਤਰ੍ਹਾਂ ਜਾਣੂ ਹੈ।
ਹਮਲਾਵਰ ਨੂੰ ਬੰਦੂਕ ਵੇਚਣ ਵਾਲੇ ਹਥਿਆਰ ਵਿਕਰੇਤਾ ਨੇ ਸੋਮਵਾਰ ਨੂੰ ਕਿਹਾ ਕਿ 50 ਲੋਕਾਂ ਨੇ ਮਾਰੇ ਜਾਣ ਪਿੱਛੇ ਉਸਦੀ ਕੋਈ ਜ਼ਿੰਮੇਵਾਰੀ ਨਹੀਂ ਹੈ। ਗਨ ਸਿਟੀ ਦੇ ਪ੍ਰਬੰਧ ਨਿਦੇਸ਼ਕ ਡੇਵਿਡ ਟਿਪਲੇ ਨੇ ਬ੍ਰੇਂਟਨ ਟਾਰੇਂਟ ਨੂੰ ਚਾਰ ਹਥਿਆਰ ਅਤੇ ਕਾਰਤੂਸ ਵੇਚਣ ਦੀ ਪੁਸ਼ਟੀ ਕੀਤੀ, ਪ੍ਰੰਤੂ ਮੌਤਾਂ ਦੀ ਜ਼ਿੰਮੇਵਾਰੀ ਲੈਣ ਤੋਂ ਇਨਕਾਰ ਕੀਤਾ। ਉਸਨੇ ਕਿਹਾ ਕਿ ਅਸੀਂ ਇਸ ਹਥਿਆਰ ਲਾਈਸੈਂਸ ਧਾਰਕ ਬਾਰੇ ਵਿਚ ਕੁਝ ਵੀ ਅਸਾਧਾਰਨ ਨਹੀਂ ਲੱਗਿਆ ਸੀ।
ਬੰਦੂਕ ਵਿਕਰੇਤਾ ਨੇ ਕਿਹਾ ਕਿ ਹਥਿਆਰ ਲਾਈਸੈਂਸ ਬਿਨੈ ਪੱਤਰ ਦੀ ਪੜਤਾਲ ਕਰਨਾ ਪੁਲਿਸ ਦਾ ਕੰਮ ਹੈ। ਉਥੇ ਹਮਲੇ ਦੇ ਸਬੰਧੀ ਨਿਊਜ਼ਲੈਂਡ ਦੀ ਅਦਾਲਤ ਨੇ ਕ੍ਰਾਈਸਟਚਰਚ ਦੀ ਅਲ ਨੂਰ ਮਸਜਿਦ ਉਤੇ ਹਮਲੇ ਦੇ ਸਿੱਧੇ ਵੀਡੀਓ ਪ੍ਰਸਾਰਣ ਨੂੰ ਲੈ ਕੇ 18 ਸਾਲਾ ਲੜਕੇ ਉਤੇ ਦੋਸ਼ ਤੈਅ ਕੀਤੇ ਹਨ।

Share Button

Leave a Reply

Your email address will not be published. Required fields are marked *

%d bloggers like this: