ਨਿਊਯਾਰਕ ਚ’ ਭਾਰਤੀ ਮੂਲ ਦੀ ਸੀ.ਬੀ.ਐਸ ਦੀ ਰਿਪੋਰਟਰ ਦੀ ਸਕੂਟਰ ਸੜਕ ਹਾਦਸੇ ਚ’ ਮੌਤ

ਨਿਊਯਾਰਕ ਚ’ ਭਾਰਤੀ ਮੂਲ ਦੀ ਸੀ.ਬੀ.ਐਸ ਦੀ ਰਿਪੋਰਟਰ ਦੀ ਸਕੂਟਰ ਸੜਕ ਹਾਦਸੇ ਚ’ ਮੌਤ
ਨਿਊਯਾਰਕ, 21 ਜੁਲਾਈ ( ਰਾਜ ਗੋਗਨਾ )-ਬੀਤੇਂ ਦਿਨ ਨਿਊਯਾਰਕ ਦੇ ਇੱਕ ਸਥਾਨਕ ਟੈਲੀਵੀਯਨ ਦੀ ਭਾਰਤੀ ਮੂਲ ਦੀ ਪੱਤਰਕਾਰ ਨੀਨਾ ਕਪੂਰ ਦੀ ਬੀਤੇਂ ਦਿਨ ਸੜਕ ਹਾਦਸੇ ਚ’ ਮੌਤ ਹੋ ਗਈ। ਪੁਲਿਸ ਸੂਚਨਾ ਅਨੁਸਾਰ ਰੇਵੇਲ ਮੋਪਡ ਨਾਂ ਦਾ ਸਕੂਟਰ ਜੋ ਉਸ ਨੇ ਕਿਰਾਏ ਤੇ ਲਿਆ ਸੀ ਜਿਸ ਨੂੰ ਇਕ 26 ਸਾਲਾ ਨੋਜਵਾਨ ਚਲਾ ਰਿਹਾ ਸੀ ਅਤੇ ਨੀਨਾ ਕਪੂਰ ਉਸ ਦੇ ਪਿੱਛੇ ਬੈਠੀ ਸੀ।
ਨਿਊਯਾਰਕ ਚ’ ਇਹ ਇਕ ਮੋਪਡ-ਸ਼ੇਅਰਿੰਗ ਕੰਪਨੀ ਹੈ ਜਿਸਦਾ ਵੇਸਪਾ ਸ਼ੈਲੀ ਵਾਲੇ ਵਾਹਨ ਨਿਊਯਾਰਕ ਦੇ ਬਰੁਕਲਿਨ ਅਤੇ ਕੁਈਨਜ਼ ਦੀਆਂ ਸੜਕਾਂ ਤੇ ਕਿਰਾਏ ਤੇ ਮਿਲਦੇ ਹਨ। ਅਤੇ ਇਹ ਹਾਦਸਾ ਫ੍ਰੈਂਕਲਿਨ ਅਤੇ ਇੰਡੀਆ ਸਟ੍ਰੀਟ ਦੇ ਚੌਰਾਹੇ ਨੇੜੇ ਹੋਇਆ ਅਤੇ ਬਰੁਕਲਿਨ ਦੇ ਗ੍ਰੀਨ ਪੁਆਇੰਟ ਸੈਕਸ਼ਨ ਵਿੱਚ ਇਹ ਇੱਕ ਜਿਆਦਾਤਰ ਸੰਘਣੀ ਰਿਹਾਇਸ਼ੀ ਵਾਲਾ ਖੇਤਰ ਹੈ ਜੋ ਬੀਅਰ ਬਾਰਾਂ ਅਤੇ ਰੈਸਟੋਰੈਂਟਾਂ ਨਾਲ ਭਰਿਆ ਹੁੰਦਾ ਹੈ।ਮ੍ਰਿਤਕਾਂ ਰਿਪੋਰਟਰ 26 ਸਾਲਾ ਨੀਨਾ ਕਪੂਰ ਇਸ ਸਕੂਟਰ ‘ਤੇ ਸਵਾਰ ਸੀ ਜਿਸ ਨੂੰ ਇਕ 26 ਕੁ ਸਾਲਾ ਦਾ ਵਿਅਕਤੀ ਚਲਾ ਰਿਹਾ ਸੀ, ਪੁਲਿਸ ਬੁਲਾਰੇ ਜਾਸੂਸ ਡੇਨੀਜ਼ ਮੋਰਨੀ ਨੇ ਕਿਹਾ ਕਿ ਇਹ ਲੋਕ ਮੋਪੇਡ ਤੇ ਫਰੈਂਕਲਿਨ ਸਟ੍ਰੀਟ ਦੇ ਉੱਤਰ ਵੱਲ ਨੂੰ ਜਾ ਰਹੇ ਸੀ ਸਿੱਟੇ ਵਜੋਂ ਦੋਨੋ ਰੋਡ ‘ਤੇ ਜਾ ਡਿੱਗੇ,” ਜਾਸੂਸ ਮੋਰਨੀ ਨੇ ਅੱਗੇ ਕਿਹਾ ਕਿ ਪੁਲਿਸ ਅਧਿਕਾਰੀ ਅਜੇ ਵੀ ਇਸ ਹਾਦਸੇ ਦੀ ਪੂਰੀ ਜਾਂਚ ਕਰ ਰਹੇ ਹਨ।
ਪੁਲਿਸ ਨੇ ਦੱਸਿਆ ਕਿ ਨੀਨਾ ਕਪੂਰ ਨੂੰ ਨਿਊਯਾਰਕ ਦੇ ਬੇਲੇਵ ਹਸਪਤਾਲ ਲਿਜਾਇਆ ਗਿਆ, ਜਿਥੇ ਉਸ ਨੂੰ ਡਾਕਟਰਾਂ ਨੇ ਮ੍ਰਿਤਕ ਐਲਾਨ ਕਰ ਦਿੱਤਾ ਗਿਆ। ਡਰਾਈਵਰ, ਜੋ ਇਸ ਨੂੰ ਚਲਾ ਰਿਹਾ ਸੀ ਉਸ ਦਾ ਨਾਮ ਪੁਲਿਸ ਵੱਲੋਂ ਜਾਰੀ ਨਹੀਂ ਕੀਤਾ ਗਿਆ ਜਿਸ ਨੂੰ ਵੀ ਰਿਸ ਹਾਦਸੇ ਚ’ ਮਾਮੂਲੀ ਸੱਟਾਂ ਲੱਗੀਆਂ। ਪਰ ਇਹ ਤੁਰੰਤ ਸਪਸ਼ਟ ਨਹੀਂ ਹੋਇਆ ਕਿ ਉਹਨਾਂ ਨੇ ਹੈਲਮੇਟ ਪਹਿਨੇ ਹੋਏ ਸਨ ਜਾ ਕਿ ਨਹੀਂ।