ਨਿਊਯਾਰਕ ”ਚ ਦੋ ਬੱਸਾਂ ਵਿਚਾਲੇ ਟੱਕਰ, 3 ਦੀ ਮੌਤ ,ਤੇ 16 ਦੇ ਕਰੀਬ ਗੰਭੀਰ ਜ਼ਖਮੀ

ss1

ਨਿਊਯਾਰਕ ”ਚ ਦੋ ਬੱਸਾਂ ਵਿਚਾਲੇ ਟੱਕਰ, 3 ਦੀ ਮੌਤ ,ਤੇ 16 ਦੇ ਕਰੀਬ ਗੰਭੀਰ ਜ਼ਖਮੀ

ਨਿਊਯਾਰਕ,19 ਸਤੰਬਰ ( ਰਾਜ ਗੋਗਨਾ)-ਬੀਤੇ ਦਿਨ ਸਵੇਰ ਸੋਮਵਾਰ ਨੂੰ ਨਿਊਯਾਰਕ ‘ਚ ਦੋ ਬੱਸਾਂ ਵਿਚਾਲੇ ਟੱਕਰ ਹੋ ਗਈ, ਜਿਸ ਨਾਲ ਤਿੰਨ ਲੋਕਾਂ ਮੌਤ ਹੋ ਗਈ ਤੇ 16 ਹੋਰ ਜ਼ਖਮੀ ਹੋ ਗਏ।
ਇਹ ਟੱਕਰ ਇਕ ਪ੍ਰਾਈਵੇਟ ਬੱਸ ਤੇ ਇਕ ਮੈਟਰੋਪਾਲੀਟਨ ਟ੍ਰਾਂਸਪੋਰਟੇਸ਼ਨ ਅਥਾਰਟੀ ਦੀ ਬੱਸ ਵਿਚਾਲੇ ਸਥਾਨਕ ਸਮੇਂ ਮੁਤਾਬਕ ਸਵੇਰੇ ਕਰੀਬ 6:15 ‘ਤੇ ਨਿਊਯਾਰਕ ਸਿਟੀ ਦੇ ਕੁਈਨਜ ਇਲਾਕੇ ਦੇ ਉੱਤਰੀ ਬੋਲਵਰਡ ਤੇ ਮੇਨ ਸਟ੍ਰੀਟ ‘ਤੇ ਹੋਈ। ਦੱਸਿਆ ਜਾ ਰਿਹਾ ਹੈ ਕਿ ਇਸ ਹਾਦਸੇ ‘ਚ ਦੋਵਾਂ ਬੱਸਾਂ ਦੇ ਡਰਾਈਵਰਾਂ ਤੇ ਇਕ ਪੈਦਲ ਯਾਤਰੀ ਦੀ ਮੌਤ ਹੋ ਗਈ। ਜ਼ਖਮੀਆਂ ਨੂੰ ਨੇੜੇ ਦੇ ਵੱਖ ਵੱਖ ਤਿੰਨ ਹਸਪਤਾਲਾਂ ‘ਚ ਇਲਾਜ ਲਈ ਭੇਜਿਆ ਗਿਆ ਹੈ, ਜਿਨ੍ਹਾਂ ‘ਚੋਂ ਕਈਆਂ ਦੀ ਹਾਲਤ ਗੰਭੀਰ ਬਣੀ ਹੋਈ ਹੈ।

Share Button

Leave a Reply

Your email address will not be published. Required fields are marked *