ਨਿਊਜਰਸੀ ਸੂਬੇ ਦੇ ਟਾਊਨ ਈਸਟ ਬਰੌਸਵਿੱਕ ਚ’ਘਰ ਚ, ਬਣੇ ਸਵੀਵਿੰਗਪੂਲ ਚ’ ਡੁੱਬ ਜਾਣ ਕਾਰਨ ਇਕੋ ਹੀ ਪਰਿਵਾਰ ਦੇ ਤਿੰਨ ਭਾਰਤੀ ਮੈਂਬਰਾਂ ਦੀ ਮੌਤ

ਨਿਊਜਰਸੀ ਸੂਬੇ ਦੇ ਟਾਊਨ ਈਸਟ ਬਰੌਸਵਿੱਕ ਚ’ਘਰ ਚ, ਬਣੇ ਸਵੀਵਿੰਗਪੂਲ ਚ’ ਡੁੱਬ ਜਾਣ ਕਾਰਨ ਇਕੋ ਹੀ ਪਰਿਵਾਰ ਦੇ ਤਿੰਨ ਭਾਰਤੀ ਮੈਂਬਰਾਂ ਦੀ ਮੌਤ
ਨਿਊਜਰਸੀ, 24 ਜੂਨ ( ਰਾਜ ਗੋਗਨਾ )- ਬੀਤੇਂ ਦਿਨ ਅਮਰੀਕਾ ਦੇ ਸੂਬੇ ਨਿਊਜਰਸੀ ਦੇ ਕਲੀਅਰਵਿਊ ਰੋਡ ਈਸਟ ਬਰੋਸਵਿੱਕ ਚ’ ਸਥਿੱਤ ਇਕ ਘਰ ਵਿੱਚ ਰਹਿੰਦੇ ਭਾਰਤੀ ਮੂਲ ਦੇ ਗੁਜਰਾਤ ਸੂਬੇ ਨਾਲ ਸਬੰਧਤ ਇਕ ਪਰਿਵਾਰ ਦੇ 3 ਮੈਂਬਰਾਂ ਦੀ ਘਰ ਵਿਚ ਹੀ ਬਣੇ ਸਵੀਮਿੰਗ ਪੂਲ ਵਿਚ ਡੁੱਬ ਜਾਣ ਕਾਰਨ ਮੌਤ ਹੋ ਗਈ। ਜਿੰਨਾਂ ਦੀ ਪਹਿਚਾਣ 62 ਸਾਲਾ ਭਰਤ ਪਟੇਲ, ਉਸ ਦੀ ਨੂੰਹ 33 ਸਾਲਾ ਨਿਸ਼ਾ ਪਟੇਲ ਅਤੇ ਉਸ ਦੀ 8 ਸਾਲਾ ਲੜਕੀ ਵਜੋਂ ਹੋਈ ਹੈ ਜੋ ਪਾਣੀ ਵਿਚ ਡੁੱਬ ਜਾਣ ਕਾਰਨ ਉਹਨਾਂ ਦੀ ਮੌਤ ਹੋ ਗਈ। ਪੁਲਸ ਬੁਲਾਰੇ ਨੇ ਦੱਸਿਆ ਕਿ ਉਨ੍ਹਾਂ ਨੂੰ ਉਨ੍ਹਾਂ ਦੇ ਗੁਆਂਢੀਆਂ ਦਾ ਫੋਨ ਆਇਆ ਕਿ ਕੋਈ ਡਿੱਗ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਹਾਦਸਾ ਲੰਘੇਂ ਸੋਮਵਾਰ ਸ਼ਾਮ ਨੂੰ ਵਾਪਰਿਆ ।
ਅਧਿਕਾਰੀਆਂ ਨੇ ਦੱਸਿਆ ਕਿ ਜਦ ਤੱਕ ਉਹ ਉੱਥੇ ਪੁੱਜੇ ਤਦ ਤਕ ਉਨ੍ਹਾਂ ਤਿੰਨਾਂ ਦੀ ਮੌਤ ਹੋ ਚੁੱਕੀ ਸੀ। ਉਨ੍ਹਾਂ ਦੇ ਗੁਆਂਢੀਆਂ ਨੇ ਦੱਸਿਆ ਕਿ ਇਹ ਪਰਿਵਾਰ ਦੋ ਕੁ ਹਫਤੇ ਪਹਿਲਾਂ ਹੀ ਇੱਥੇ ਰਹਿਣ ਲਈ ਆਇਆ ਸੀ ਤੇ ਪੂਲ ਦੀ ਸਰਵਿਸ ਹੋਣ ਸਮੇਂ ਉਹ ਬਹੁਤ ਹੀ ਖੁਸ਼ ਸਨ। ਫਿਲਹਾਲ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਤਾਂ ਕਿ ਪਤਾ ਲੱਗ ਸਕੇ ਕਿ ਕੀ ਇਹ ਹਾਦਸਾ ਹੈ ਜਾਂ ਇਸ ਪਿੱਛੇ ਕਿਸੇ ਦਾ ਹੱਥ ਹੈ ਕਿਉਂਕਿ ਪਰਿਵਾਰ ਦੇ ਤਿੰਨੋਂ ਮੈਂਬਰਾਂ ਦਾ ਇਕੋ ਜਿਹੇ ਤਰੀਕੇ ਨਾਲ ਡੁੱਬ ਜਾਣਾ ਭੇਦ ਬਣਿਆਂ ਹੈ ਫਿਲਹਾਲ ਮਾਮਲੇ ਦੀ ਪੁਲਿਸ ਦੀ ਜਾਂਚ ਮਗਰੋਂ ਹੀ ਸਾਰੀ ਗੱਲ ਸਾਹਮਣੇ ਆਵੇਗੀ ।