ਕਰੋਨਾ ਵਾਇਰਸ ਸਬੰਧੀ ਜ਼ਰੂਰੀ ਜਾਣਕਾਰੀ ਕਰੋਨਾ ਵਾਇਰਸ ਇੱਕ ਮਹਾਂਮਾਰੀ ਹੈ, ਜਿਸ ਤੋਂ ਸਾਨੂੰ ਸਭ ਨੂੰ ਆਪਣਾ ਅਤੇ ਆਪਣੇ ਪਰਿਵਾਰ ਦਾ ਬਚਾਓ ਕਰਨਾ ਚਾਹੀਦਾ ਹੈ। ਸਰਕਾਰ ਵਲੋਂ ਜਾਰੀ ਕੀਤੀਆਂ ਜਾਂਦੀਆਂ ਹਦਾਇਤਾਂ ਦੀ ਪਾਲਣਾ ਕਰੇ। ਇਸ ਤਰ੍ਹਾਂ ਕਰਨ ਨਾਲ਼ ਤੁਸੀਂ ਆਪਣੀ, ਆਪਣੇ ਪਰਿਵਾਰ ਅਤੇ ਸਾਰੇ ਸਮਾਜ ਦੀ ਰਾਖੀ ਕਰੋ। ਜ਼ਿਆਦਾ ਜਾਣਕਾਰੀ ਲਈ ਕਲਿਕ ਕਰੋ
Mon. Jun 1st, 2020

ਨਿਊਜਰਸੀ ਦੇ ਟਾਊਨ ਈਸਟ ਔਰੇਂਜ ਚ’ ਹੋਏ ਸਿੱਖ ਸਟੋਰ ਮਾਲਕ ਤਰਲੋਕ ਸਿੰਘ ਦਾ ਹੱਤਿਆਰਾ ਗ੍ਰਿਫਤਾਰ

ਨਿਊਜਰਸੀ ਦੇ ਟਾਊਨ ਈਸਟ ਔਰੇਂਜ ਚ’ ਹੋਏ ਸਿੱਖ ਸਟੋਰ ਮਾਲਕ ਤਰਲੋਕ ਸਿੰਘ ਦਾ ਹੱਤਿਆਰਾ ਗ੍ਰਿਫਤਾਰ

ਨਿਊਜਰਸੀ 23 ਅਗਸਤ ( ਰਾਜ ਗੋਗਨਾ )— ਅਮਰੀਕਾ ਦੇਸੂਬੇ ਨਿਊਜਰਸੀ ਦੇ ਟਾਊਨ ਈਸਟ ਔਰੇਂਜ ਚ’ ਇਕ ਪੰਜਾਬੀ ਮੂਲ ਦੇ ਪਾਰਕ ਡੇਲੀ ਅਤੇ ਗਰੋਸਰੀ ਸਟੋਰ ਨਾਂ ਦੇ ਇਕਸਿੱਖ ਮਾਲਕ ਤਰਲੋਕ ਸਿੰਘ (55) ਨੂੰ 17 ਅਗਸਤ ਦੀ ਸਵੇਰ ਨੂੰ ਸਟੋਰ ਦੇ ਅੰਦਰ ਬਣੇ ਬਾਥਰੂਮ ਚ’ ਚਾਕੂ ਮਾਰ ਕੇ ਉਸ ਦੀ ਹੱਤਿਆ ਕਰ ਦਿੱਤੀ ਸੀ । ਪੁਲਿਸ ਨੇ ਕਾਤਲ ਨੂੰ 21 ਅਗਸਤ ਨੂੰ ਗ੍ਰਿਫ਼ਤਾਰ ਕਰ ਲਿਆ ਹੈ ।ਕਾਤਲ ਦੀ ਪਹਿਚਾਣ ਇਕ ਸ਼ਪੈਨਿਸ ਮੂਲ ਦੇ ਰਾਬਰਟੋ ਉਬੀਰਾ ਵਾਸੀ ਨੇਵਾਰਕ ਦੇ ਨਾਂ ਨਾਲ ਹੋਈ ਹੈ। ਕਾਤਲ ਪਹਿਲੇ ਮ੍ਰਿਤਕ ਸਟੋਰ ਮਾਲਕ ਤਰਲੋਕ ਸਿੰਘ ਦੇ ਸਟੋਰ ਤੇ ਹੀ ਕੰਮ ਕਰਦਾ ਸੀ ਪਿਛਲੇ ਤਿੰਨ ਹਫਤਿਆਂ ‘ਚ ਅਮਰੀਕਾ ‘ਚ ਘੱਟ ਗਿਣਤੀ ਸਿੱਖ ਭਾਈਚਾਰੇ ਨੂੰ ਨਿਸ਼ਾਨਾ ਬਣਾਉਣ ਦੀ ਇਹ ਤੀਜੀ ਘਟਨਾ ਸੀ। ਐਸੈਕਸ ਕਾਉਂਟੀ ਦੇ ਕਾਰਜਕਾਰੀ ਪ੍ਰੋਸੀਕਿਊਸ਼ਨ ਰਾਬਰਟ ਲੈਰਿਨੋ ਨੇ ਦੱਸਿਆ ਕਿ ਨੇਵਾਰਕ ਦੇ 55 ਸਾਲਾ ਰਾਬਰਟੋ ਓਬਿਆਰਾ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਤੇ ਉਸ ‘ਤੇ ਤਰਲੋਕ ਸਿੰਘ ਦੀ ਹੱਤਿਆ ਦਾ ਦੋਸ਼ ਲੱਗਾ ਹੈ। ਰਾਬਰਟੋ ਓਬਿਆਰਾ ਨੂੰ ਹਿਰਾਸਤ ‘ਚ ਲੈ ਲਿਆ ਹੈ। ਜਿੱਥੇ ਉਸ ਦੀ ਜ਼ਮਾਨਤ ਦੀ ਕੋਈ ਵੀ ਸ਼ਰਤ ਤਹਿ ਨਹੀਂ ਕੀਤੀ ਗਈ ਅਤੇ ਦੋਸ਼ੀ ਨੇਵਾਰਕ ਵਿੱਚ ਕਾਉਂਟੀ ਸੁਧਾਰਨ ਦੀ ਸਹੂਲਤ ਤੇ ਜ਼ਮਾਨਤ ਦੇ ਬਿਨਾਂ ਆਯੋਜਿਤ ਕੀਤਾ ਜਾ ਰਿਹਾ ਹੈ।

Leave a Reply

Your email address will not be published. Required fields are marked *

%d bloggers like this: