Thu. Oct 17th, 2019

ਨਿਊਜਰਸੀ ਦੇ ਇੱਕ ਨੌਜਵਾਨ ਨੇ ਸਕੂਲ ਦੇ ਪ੍ਰਿੰਸੀਪਲ ਨੂੰ ਚਾਕੂ ਮਾਰ ਕੇ ਜਖਮੀ ਕੀਤਾ

ਨਿਊਜਰਸੀ ਦੇ ਇੱਕ ਨੌਜਵਾਨ ਨੇ ਸਕੂਲ ਦੇ ਪ੍ਰਿੰਸੀਪਲ ਨੂੰ ਚਾਕੂ ਮਾਰ ਕੇ ਜਖਮੀ ਕੀਤਾ

ਨਿਊਜਰਸੀ, 15 ਜੂਨ ( ਰਾਜ ਗੋਗਨਾ)— ਬੀਤੇਂ ਦਿਨ ਨਿਊਜਰਸੀ ਦੇ ਇਕ ਮਿਡਲ ਸਕੂਲ ਦੇ ਪ੍ਰਿੰਸੀਪਲ ਨੂੰ 8ਵੀਂ ਕਲਾਸ ਦੀ ਗ੍ਰੈਜੂਏਸ਼ਨ ਸਮੇਂ ਇਕ ਵਿਦਿਆਰਥੀ ਨੇ ਉਸ ਦੀ ਛਾਤੀ ‘ਤੇ ਕਈ ਵਾਰ ਕੀਤੇ।ਅਤੇ ਉਸ ਨੂੰ ਗੰਭੀਰ ਰੂਪ ਚ’ ਜਖਮੀ ਕਰ ਦਿੱਤਾ ਹੈ। ਸ਼ਹਿਰ ਦੀ ਪੁਲਿਸ ਵਿਭਾਗ ਅਨੁਸਾਰ 14 ਸਾਲਾ ਦੀ ਉਮਰ ਦੇ ਲੜਕੇ ਦੀ ਪਛਾਣ ਪੁਲਿਸ ਨੇ ਜਗ ਜਹਿਰ ਨਹੀਂ ਕੀਤੀ
ਅਤੇ ਦੱਸਿਆ ਕਿ ਦੋਸ਼ੀ ਨਿਊਜਰਸੀ ਦੇ ਰਦਰਫੋਰਡ ਟਾਊਨ ਦੇ ਯੂਨੀਅਨ ਸਕੂਲ ਦੇ ਵਿੱਚੋਂ ਹਮਲਾ ਕਰਕੇ ਭੱਜ ਗਿਆ ਸੀ।ਪ੍ਰਿੰਸੀਪਲ ਤੇ ਹਮਲਾ ਕਰਨ ਤੋਂ ਬਾਅਦ, ਚ’ ਵਿਦਿਆਰਥੀ ਦਾ ਚਾਕੂ ਡਿੱਗ ਪਿਆ । ਪੁਲਿਸ ਨੇ ਉਸ ਨੂੰ ਹਿਰਾਸਤ ਚ’ ਲੈ ਲਿਆ ਹੈ ।ਜਖਮੀ ਪ੍ਰਿੰਸੀਪਲ ਨੂੰ ਹਸਪਤਾਲ ਚ’ ਦਾਖਲ ਕਰਵਾਇਆਂ ਗਿਆ ਜਿਸ ਦੀ ਹਾਲਤ ਖ਼ਤਰੇ ਤੋਂ ਬਾਹਰ ਦੱਸੀ ਜਾਂਦੀ ਹੈ। ਪੁਲਿਸ ਵਿਭਾਗ ਨੇ ਆਪਣੇ ਫੇਸਬੁੱਕ ਪੇਜ ‘ਤੇ ਲਿਖਿਆ ਹੈ ਕਿ “ਕੋਈ ਵੀ ਖਤਰੇ ਵਿੱਚ ਨਹੀਂ,ਕਿਸੇ ਵੀ ਵਿਦਿਆਰਥੀ ਨੂੰ ਨੁਕਸਾਨ ਨਹੀਂ ਹੋਇਆ”।
ਵਿਦਿਆਰਥੀ ਨੂੰ ਹਿਰਾਸਤ ਵਿਚ ਲੈ ਲਿਆ ਗਿਆ ਅਤੇ ਉਸ ਉੱਤੇ ਦੋ ਗੰਭੀਰ ਦੋਸ਼ਾਂ ਹਥਿਆਰ ਰੱਖਣ ਦਾ ਦੋਸ਼ ਲਾਇਆ ਗਿਆ ਹੈ।ਨੌਜਵਾਨਾਂ ਨੂੰ ਬੀਤੇਂ ਦਿਨ ਸ਼ੁੱਕਰਵਾਰ ਦੀ ਸ਼ਾਮ ਨੂੰ ਹਿਰਾਸਤ ਵਿੱਚ ਰੱਖਿਆ ਗਿਆ ਸੀ।

Leave a Reply

Your email address will not be published. Required fields are marked *

%d bloggers like this: