ਨਿਊਜਰਸੀ ਦੇ ਇਕ ਗੁਜਰਾਤੀ ਮੂਲ ਦੇ ਨੌਜਵਾਨ ਪੁੱਤਰ ਵੱਲੋ ਆਪਣੇ ਪਿਤਾ ਦੀ ਹੱਤਿਆ ਦੇ ਦੌਸ਼ ਹੇਠ ਹੋਈ 25 ਸਾਲ ਦੀ ਸਜ਼ਾ

ss1

ਨਿਊਜਰਸੀ ਦੇ ਇਕ ਗੁਜਰਾਤੀ ਮੂਲ ਦੇ ਨੌਜਵਾਨ ਪੁੱਤਰ ਵੱਲੋ ਆਪਣੇ ਪਿਤਾ ਦੀ ਹੱਤਿਆ ਦੇ ਦੌਸ਼ ਹੇਠ ਹੋਈ 25 ਸਾਲ ਦੀ ਸਜ਼ਾ

ਨਿਊਜਰਸੀ, 31 ਮਈ (ਰਾਜ ਗੋਗਨਾ )—ਅਮਰੀਕਾ ਦੇ ਸੂਬੇ ਨਿਊਜਰਸੀ ਦੇ ਟਾਊਨ ਪਾਰਲਿਨ ਚ’ 10 ਜੂਨ 2016 ‘ਚ ਆਪਣੇ ਪਿਤਾ ਦੀ ਗੋਲੀ ਮਾਰ ਕੇ ਹੱਤਿਆ ਕਰਨ ਵਾਲੇ ਇਕ ਗੁਜਰਾਤੀ ਮੂਲ ਦੇ 22 ਸਾਲਾ ਨੌਜਵਾਨ ਪੁੱਤਰ ਨੂੰ 25 ਸਾਲ ਦੀ ਜੇਲ ਦੀ ਸਜ਼ਾ ਸੁਣਾਈ ਗਈ ਹੈ। ਮਿਡਲਸੇਕਸ ਕਾਊਂਟੀ ਦੇ ਸੁਪੀਿਰਅਰ ਕੋਰਟ ਨੇ ਇਹ ਸ਼ਜਾ ਉਸ ਨੂੰ ਬੀਤੇ ਹਫਤੇ ਸੁਣਾਈ।

  ਯਾਦ ਰਹੇ ਕਿ ਇਸ ਨੌਜਵਾਨ ਵਲੋ ਆਪਣੇ ਘਰ ਲੇਕਵਿਊ ਡਰਾਿੲਵ ਪਾਰਲਿਨ ਟਾਊਨ ਵਿਖੇ ਮਿੱਤੀ 10 ਜੂਨ 2016 ਨੂੰ ਸਵੇਰ ਦੇ 9:45 ਤੇ ਘਰ ਚ’ ਲਾਿੲਸੰਸੀ ਗੰਨ ਨਾਲ ਆਪਣੇ 53 ਸਾਲਾ ਪਿਤਾ ਪਰਦੀਪ ਕੁਮਾਰ ਸ਼ਾਹ ਦੀ ਹੱਤਿਆ ਕਰਨ ਦੇ ਮਾਮਲੇ ਵਿਚ ਲੰਘੇ ਹਫਤੇ ਨਿਊਜਰਸੀ ਦੀ ਨਿਊਬਰੌਸਵਿਕ ਸੁਪੀਰਿਅਰ ਕੋਰਟ ਨੇ ਵਿਸ਼ਾਲ ਸ਼ਾਹ ਨੂੰ ਸਜ਼ਾ ਸੁਣਾਈ। ਸ਼ਾਹ ਨੂੰ ਮਾਰਚ 2018 ਵਿਚ ਹੱਤਿਆ ਦੇ ਦੋਸ਼ ਸਿੱਧ ਹੋਣ ਤੇ ਉਸ ਨੂੰ ਦੌਸ਼ੀ ਠਹਿਰਾਇਆ ਗਿਆ ਸੀ। ਅਤੇ ਜਦੋ ਉਸ ਨੇ ਆਪਣੇ ਪਿਤਾ ਨੂੰ ਗੋਲੀ ਮਾਰ ਦਿੱਤੀ ਸੀ ਅਤੇ ਉਸ ਨੇ ਹਥਿਆਰ ਨੂੰ ਲੁਕਾ ਦਿੱਤਾ ਸੀ। ਗੋਲੀ ਲੱਗਣ ਨਾਲ ਗੰਭੀਰ ਜ਼ਖਮੀ ਹਾਲਤ ਚ’ ਉਸ ਦੇ ਪਿਤਾ ਪ੍ਰਦੀਪ ਕੁਮਾਰ ਸ਼ਾਹ ਨੂੰ ਰੌਬਰਟ ਵੁੱਡ ਜੌਹਨਸਨ ਯੂਨੀਵਰਸਿਟੀ ਹਸਪਤਾਲ ਨਿਊਬਰੌਸਵਿਕ ( ਨਿਊਜਰਸੀ ) ਵਿਖੇ ਲਿਜਾਿੲਆ ਗਿਆ ਸੀ ਜਿਥੇ ਬਾਅਦ ਵਿੱਚ ਉਸ ਨੇ ਦਮ ਤੋੜ ਦਿੱਤਾ ਸੀ।

Share Button

Leave a Reply

Your email address will not be published. Required fields are marked *