Sun. Aug 18th, 2019

ਨਿਊਜਰਸੀ ’ਚ ਇੱਕ ਭਾਰਤੀ ਦਾ ਜਨਮ ਦਿਨ ਦਾ ਜਸ਼ਨ ਬਣੀ ਮੌਤ

ਨਿਊਜਰਸੀ ਚ ਇੱਕ ਭਾਰਤੀ ਦਾ ਜਨਮ ਦਿਨ ਦਾ ਜਸ਼ਨ ਬਣੀ ਮੌਤ

ਨਿਊਜਰਸੀ, 8 ਜੂਨ (ਰਾਜ ਗੋਗਨਾ) – ਲੰਘੇ ਸ਼ਨੀਵਾਰ ਨੂੰ ਅਮਰੀਕਾ ਦੇ ਸੂਬੇ ਨਿਊਜਰਸੀ ਦੇ ਟਾਊਨ ਪਾਰਸੀਪੈਨੀ ਚ’ ਰਹਿੰਦੇ ਇੱਕ ਭਾਰਤੀ ਮੂਲ ਦੇ ਆਂਧਰਾ ਪ੍ਰਦੇਸ਼ ਨਾਲ ਪਿਛੋਕੜ ਰੱਖਣ ਵਾਲੇ (32) ਸਾਲਾ ਨੌਜਵਾਨ ਅਵਿਨਾਸ਼ ਕੁੰਨਾ ਨਾਮੀ ਸਾਫ਼ਟਵੇਅਰ ਇੰਜੀਨੀਅਰ ਦੀ ਨਿਊਜਰਸੀ ਸੂਬੇ ਦੇ ਹੋਪਟਾਕੌਗ ਨਾਂ ਦੇ ਲੇਕ ਤੋਂ ਉਸ ਦੀ ਲਾਸ਼ ਮਿਲੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਮ੍ਰਿਤਕ ਅਵਿਨਾਸ਼ ਕੁੰਨਾ ਦਾ ਜਨਮ ਦਿਨ ਸੀ ਅਤੇ ਉਹ ਆਪਣੇ 8 ਦੋਸਤਾਂ ਨਾਲ ਆਪਣੇ ਜਨਮ ਦਿਨ ਦੀ ਖ਼ੁਸ਼ੀ ਮਨਾਉਣ ਲਈ ਤੈਰਾਕੀ ਲਈ ਬੋਟ ਕਿਰਾਏ ਤੇ ਲਈ ਸੀ।

ਉਸ ਨੂੰ ਤੈਰਨ ਦਾ ਸ਼ੋਕ ਸੀ ਅਤੇ ਉਸ ਨੇ ਤੈਰਨ ਲਈ ਨਦੀ ਚ’ ਛਾਲ ਲਗਾਈ ਅਚਾਨਕ ਹੀ ਉਹ ਨਦੀ ਚ’ ਕਿਸੀ ਡੂੰਘੀ ਜਗਾਂ ਚ’ ਫਸ ਗਿਆ ਭਾਵੇਂ ਆਪਣੇ ਬਚਾਓ ਲਈ ਉਸ ਨੇ ਲਾਈਫ਼ ਜੈਕਟ ਪਾਈ ਸੜੀ ਪ੍ਰੰਤੂ ਉਸ ਦੀ ਬਚਾਊ ਲਾਈਫ਼ ਜੈਕਟ ਵੀ ਬਦਕਿਸਮਤੀ ਨਾਲ ਖੁੱਲ ਗਈ ਅਤੇ ਉਹ ਮੁੜ ਬਾਹਰ ਨਹੀਂ ਆ ਸਕਿਆਂ ਅਤੇ ਉਹ ਲੇਕ ਚ’ ਕਿਸੀ ਡੂੰਘੀ ਜਗਾਂ ਬੂਟੀਆਂ ਚ’ ਫਸ ਗਿਆ। ਉਸ ਦੇ ਨਾਲ ਉਸ ਦੇ ਦੋਸਤਾਂ ਨੇ ਪੁਲਿਸ ਨੂੰ ਜਾਣਕਾਰੀ ਦਿੱਤੀ ਅਤੇ ਉਸ ਦੀ ਤਿੰਨ ਦਿਨ ਬਾਅਦ ਲਾਸ਼ ਮਿਲੀ। ਮ੍ਰਿਤਕ ਦਾ ਪੂਰਾ ਪਰਿਵਾਰ ਭਾਰਤ ਵਿੱਚ ਰਹਿੰਦਾ ਹੈ। ਅਤੇ ਉਸ ਦੀ ਮ੍ਰਿਤਕ ਦੇਹ ਭਾਰਤ ਪਹੁੰਚਾਉਣ ਲਈ ਕੁੱਝ ਭਾਈਚਾਰੇ ਦੇ ਲੋਕਾਂ ਨੇ ਗੋਫੰਡਮੀ ਨਾਂ ਦੇ ਪੇਜ ਤੇ ਮਦਦ ਦੀ ਗੁਹਾਰ ਲਾਈ ਹੈ ਜਿੱਥੇ 38,000 ਹਜ਼ਾਰ ਦੇ ਕਰੀਬ ਫ਼ੰਡ ਇਕੱਤਰ ਹੋਇਆਂ ਹੈ।

Leave a Reply

Your email address will not be published. Required fields are marked *

%d bloggers like this: