ਨਿਊਜਰਸੀ ‘ਚ ਆਸ਼ਿਦ ਅਖਤਰ ਪਹਿਲਾ ਪਾਕਿਸਤਾਨੀ ਮੁਸਲਿਮ ਕਾਂਗਰਸਮੈਨ ਬਣਿਆ

ss1

ਨਿਊਜਰਸੀ ‘ਚ ਆਸ਼ਿਦ ਅਖਤਰ ਪਹਿਲਾ ਪਾਕਿਸਤਾਨੀ ਮੁਸਲਿਮ ਕਾਂਗਰਸਮੈਨ ਬਣਿਆ

ਨਿਊਜਰਸੀ,20 ਦਸੰਬਰ ( ਰਾਜ ਗੋਗਨਾ) ਨਿਊਜਰਸੀ ਸੂਬੇ ਦੀ ਪੈਸਿਕ ਕਾਉਂਟੀ ਦੇ ਫਰੀ ਹੋਲਡਰ ਬੋਰਡ ਵਿਚ ਇਕ ਪਾਕਿਸਤਾਨੀ ਮੂਲ ਦਾ ਪਹਿਲਾ ਮੁਸਲਿਮ ਕਾਂਗਰਸ ਵਜੋ ਚੁਣਿਆ ਗਿਆ,ਜਿਸਨੂੰ ਸਿਟੀ ਹਾਲ ਵਿਚ ਸੰਹੁ ਚੁਕਾਈ ਗਈ,ਜਿਥੇ ਕਾਉਟੀ ਦੇ ਉਚ ਅਧਿਕਾਰੀਆਂ ਨੇ ਕਿਹਾ ਕਿ ਇਹ ਇਕ ਰਾਜਧਾਨੀ ਦਾ ਸੁਪਨਾ ਸੀ ਜਿਸ ਨੂੰ ਪੂਰਾ ਕੀਤਾ ਗਿਆ ਹੈ ਅਤੇ ਇਹ ਸਿਰਫ ਨਿਊਜਰਸੀ ਸੂਬੇ ਲਈ ਨਹੀ ਹੈ ਸਗੋ ਪੂਰੇ ਅਮਰੀਕਾ ਲਈ ਫਖਰ ਵਾਲੀ ਗੱਲ ਹੈ। ਜਿਕਰਯੋਗ ਹੈ ਕਿ ਸੰਹੁ ਦੀ ਰਸਮ ਦੌਰਾਨ ਪੂਰਾ ਸਿਟੀ ਹਾਲ ਪ੍ਰੀਵਾਰਕ ਮੈਂਬਰਾਂ,ਦੋਸਤਾ ਅਤੇ ਹਮਾਇਤੀਆਂ ਨਾਲ ਭਰਿਆ ਹੋਇਆ ਸੀ,ਜਿਥੇ ਆਸ਼ਿਦ ਅਖਤਰ ਨੂੰ ਪਹਿਲੇ ਮੁਸਲਿਮ ਕਾਂਗਰਸ ਵਜੋ ਕੁਰਾਨ ਤੇ ਹੱਥ ਰੱਖ ਕੇ ਉਸ ਦੇ ਪਿਤਾ ਨੇ ਕੁਰਾਨ ਫੜ ਕੇ ਸਿਟੀ ਹਾਲ ‘ਚ ਸਬੰਧਿਤ ਉਚ ਅਧਿਕਾਰੀਆਂ ਨੇ ਸਹੁੰ ਚੁੱਕੀ ਅਤੇ ਪ੍ਰਣ ਕੀਤਾ ਕਿ ਉਹ ਅਮਰੀਕਾ ਦੀ ਬੇਹਤਰੀ ਲਈ ਪੂਰੀ ਲਗਨ ਨਾਲ ਕੰਮ ਕਰਨਗੇ,ਯਾਦ ਰਹੇ ਕਿ ਛੇ ਵਿਅਕਤੀਆਂ ਦੀ ਦਾਅਵੇਦਾਰੀ ਸੀ ਪਰ ਆਸ਼ਿਦ ਅਖਤਰ ਨੂੰ ਨਿਰਵਿਰੋਧ ਚੁਣ ਲਿਆ ਅਤੇ ਆਸ਼ਿਦ ਅਖਤਰ ਨੇ ਕਿਹਾ ਕਿ ਉਹ ਇਸ ਅਸਾਮੀ ਤੇ ਮਿਹਨਤ ਅਤੇ ਲਗਨ ਨਾਲ ਕੰਮ ਕਰਕੇ ਅਮਰੀਕਨਾ ਦਾ ਦਿਲ ਜਿੱਤਣਗੇ।

Share Button

Leave a Reply

Your email address will not be published. Required fields are marked *