Mon. Oct 14th, 2019

ਨਿਊਜਰਸੀ ਅਮਰੀਕਾ ਚ’ ਪੰਜਾਬ ਏਕਤਾ ਪਾਰਟੀ ਦੀ ਹੋਈ ਭਰਵੀਂ ਮੀਟਿੰਗ ਚ’ ਸੁਖਪਾਲ ਸਿੰਘ ਖਹਿਰਾ ਅਤੇ ਬੀਬੀ ਪਰਮਜੀਤ ਕੋਰ ਖਾਲੜਾ ਦੀ ਹਰ ਸੰਭਵ ਮਦਦ ਕਰਨ ਦਾ ਪੰਜਾਬੀਆਂ ਨੇ ਲਿਆ ਪ੍ਰਣ

ਨਿਊਜਰਸੀ ਅਮਰੀਕਾ ਚ’ ਪੰਜਾਬ ਏਕਤਾ ਪਾਰਟੀ ਦੀ ਹੋਈ ਭਰਵੀਂ ਮੀਟਿੰਗ ‘ਚ ਸੁਖਪਾਲ ਸਿੰਘ ਖਹਿਰਾ ਅਤੇ ਬੀਬੀ ਪਰਮਜੀਤ ਕੋਰ ਖਾਲੜਾ ਦੀ ਹਰ ਸੰਭਵ ਮਦਦ ਕਰਨ ਦਾ ਪੰਜਾਬੀਆਂ ਨੇ ਲਿਆ ਪ੍ਰਣ

ਨਿਊਜਰਸੀ, 1 ਅਪ੍ਰੈਲ ( ਰਾਜ ਗੋਗਨਾ )— ਬੀਤੇਂ ਦਿਨ ਪੰਜਾਬ ਏਕਤਾ ਪਾਰਟੀ ਅਮਰੀਕਾ ਦੀ ਟੀਮ ਵਲੋਂ ਇਕ ਭਰਵੀਂ ਮੀਟਿੰਗ ਨਿਊਜਰਸੀ ਦੇ ਕਾਰਟਰੇਟ ਟਾਊਨ ਦੇ ਹੋਟਲ ਹਾਲੀਡੇਇੰਨ ਚ’ ਹੋਈ। ਜਿਸ ਵਿੱਚ ਸਮੂੰਹ ਪੰਜਾਬੀ ਵੀਰਾਂ ਵਲੋਂ ਸਰਦਾਰ ਸੁਖਪਾਲ ਸਿੰਘ ਖਹਿਰਾ ਤੇ ਬੀਬੀ ਪਰਮਜੀਤ ਕੌਰ ਖਾਲੜਾ ਦਾ ਹਰ ਸੰਭਵ ਤੇ ਕਾਨੂੰਨੀ ਤਰੀਕੇ ਨਾਲ ਮਦਦ ਕਰਨ ਦਾ ਪ੍ਰਣ ਲਿਆ ਗਿਆ.
ਸਾਰੀ ਟੀਮ ਵਲੋਂ ਸਰਬ-ਸੰਮਤੀ ਨਾਲ ਫੈਸਲਾ ਲਿਆ ਗਿਆ ਕਿ ਉਹ ਬੀਬੀ ਖਾਲੜਾ ਜੀ ਦੇ ਪਰਿਵਾਰ ਦੇ ਨਾਮ ਤੇ ਕੋਈ ਵੀ ਟੀਮ ਦਾ ਮੈਂਬਰ ਫੰਡ ਇਕੱਠਾ ਨਹੀਂ ਕਰੇਗਾ ਸਗੋਂ ਜੋ ਵੀ ਇਲੈਕੇਸ਼ਨ ਚ’ ਮਾਲੀ ਮਦਦ ਕਰਨਾ ਚਾਹੇਗਾ ਉਸਦੀ ਬੀਬੀ ਜੀ ਦੇ ਪਰਿਵਾਰ ਜਾਂ ਕੰਪੇਂਨ ਮੈਨੇਜਰ ਨਾਲ ਸਿੱਧੀ ਗੱਲ ਕਰਵਾ ਦਿੱਤੀ ਜਾਵੇਗੀ ਜਿਸ ਨਾਲ ਉਹ ਆਪਣੀ ਮਦਦ ਉਹਨਾਂ ਤੱਕ ਪਹੁੰਚਾ ਸੱਕਣ ਅਤੇ ਪੰਜਾਬ ਏਕਤਾ ਪਾਰਟੀ ਦੀ ਡੱਟਵੀ ਹਮਾਇਤ ਕਰਨ ਦਾ ਸਾਰੇ ਐਨ.ਆਰ.ਆਈਜ਼ ਪੰਜਾਬੀਆਂ ਨੇ ਪੂਰਨ ਭਰੋਸਾ ਵੀ ਪ੍ਰਗਟ ਕੀਤਾ।ਇਸ ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾਂ ਸ:ਜਸਵੀਰ ਸਿੰਘ ਜੱਜ, ਪ੍ਰਦੀਪ ਸਿੰਘ ਖਾਲਸਾ, ਜਤਿੰਦਰ ਸਿੰਘ ਖੱਟੜਾ, ਬਲਜੀਤ ਸਿੰਘ ਲੋਡਾਈ, ਜਸਵਿੰਦਰ ਸਿੰਘ ਭੁੱਲਰ, ਪਿਆਰਾ ਸਿੰਘ, ਦਰਸ਼ਨ ਸਿੰਘ ਖੱਖ, ਗੁਰਜੀਤ ਸਿੰਘ ਕਾਰਟਰੇਟ ਨੇ ਵੀ ਪਾਰਟੀ ਦੀ ਪੂਰੀ ਡੱਟਵੀ ਹਮਾਇਤ ਕਰਨ ਲਈ ਆਪਣੇ ਬਹੁਮੁੱਲੇ ਵਿਚਾਰ ਵੀ ਸਾਂਝੇ ਕੀਤੇ।

Leave a Reply

Your email address will not be published. Required fields are marked *

%d bloggers like this: