ਨਾ ਗੁਰੂ ਘਰਾਂ ਦੇ ਰਸਤੇ ਦਾ ਵਿਕਾਸ, ਨਾ ਨਗਰ ਕੋਂਸਲ ਦੀ ਪ੍ਰਧਾਨ ਦੀ ਵਾਰਡ ਦਾ ਵਿਕਾਸ, ਫਿਰ ਕਿਥੇ ਹੋ ਰਿਹਾ ਵਿਕਾਸ ??

ss1

ਨਾ ਗੁਰੂ ਘਰਾਂ ਦੇ ਰਸਤੇ ਦਾ ਵਿਕਾਸ, ਨਾ ਨਗਰ ਕੋਂਸਲ ਦੀ ਪ੍ਰਧਾਨ ਦੀ ਵਾਰਡ ਦਾ ਵਿਕਾਸ, ਫਿਰ ਕਿਥੇ ਹੋ ਰਿਹਾ ਵਿਕਾਸ ??

31-2

ਜੰਡਿਆਲਾ ਗੁਰੁ 31 ਜੁਲਾਈ ਵਰਿੰਦਰ ਸਿੰਘ :- ਪੰਜਾਬ ਸਰਕਾਰ ਵਲੋਂ ਵੱਡੇ ਵੱਡੇ ਦਾਅਵੇ ਕੀਤੇ ਜਾ ਰਹੇ ਹਨ ਕਿ ਉਹ ਆਉਂਦੀਆਂ 2017 ਵਿਧਾਨ ਸਭਾ ਚੋਣਾਂ ਵਿਕਾਸ ਦੇ ਮੁੱਦੇ ਤੇ ਲੜੇਗੀ ਅਤੇ ਸ੍ਰ: ਸੁਖਬੀਰ ਸਿੰਘ ਬਾਦਲ ਦੀ ਅਦਵਾਈ ਹੇਠ ਤੀਸਰੀ ਵਾਰ ਸਰਕਾਰ ਬਣਾਵੇਗੀ ਪਰ ਸ਼ਾਇਦ ਜੰਡਿਆਲਾ ਗੁਰੁ ਦੇ ਅਕਾਲੀ ਆਗੂ ਫੋਕੇ ਦਾਅਵੇ ਕਰਕੇ ਕੇਵਲ ਸ਼ੋਸ਼ਲ ਮੀਡੀਆ ਤੇ ਹੀ ਅਪਨਾ ਪ੍ਰਚਾਰ ਕਰਨ ਵਿੱਚ ਤਰਲੋਮੱਛੀ ਹੁੰਦੇ ਦਿਖਾਈ ਦੇ ਰਹੇ ਹਨ ਜਦੋਂ ਕਿ ਸ਼ਹਿਰ ਵਿੱਚ ਇਕ ਦੋ ਇਲਾਕੇ ਤੋਂ ਇਲਾਵਾ ਵਿਕਾਸ ਨਾਮ ਦੀ ਕੋਈ ਚੀਜ ਹੀ ਨਹੀਂ ਦਿਖਾਈ ਦੇ ਰਹੀ। ਜਨਤਾ ਦਾ ਕਹਿਣਾ ਹੈ ਕਿ ਜੋ ਆਗੂ ਧਾਰਮਿਕ ਘਰਾਂ ਨੂੰ ਜਾਂਦੇ ਰਸਤੇ ਨਹੀਂ ਠੀਕ ਕਰਵਾ ਸਕੇ ਉਹਨਾਂ ਤੋਂ ਬਾਕੀ ਕੀ ਉਮੀਦ ਕੀਤੀ ਜਾ ਸਕਦੀ ਹੈ ? ਜੀ ਟੀ ਰੋਡ ਤੋਂ ਤਪ ਅਸਥਾਨ ਬਾਬਾ ਹੰਦਾਲ ਜੀ, ਘੋੜੇ ਸ਼ਾਹ ਦਰਗਾਹ, ਗੁਰਦੁਆਰਾ ਮੋਰੀ ਗੇਟ ਆਦਿ ਨੂੰ ਜਾਣ ਲਈ ਸਾਰੇ ਰਸਤਿਆਂ ਦੀ ਖਸਤਾ ਹਾਲਤ ਤੋਂ ਸ਼ਰਧਾਲੂ ਕਾਫੀ ਪ੍ਰੇਸ਼ਾਨੀ ਦਾ ਸਾਹਮਣਾ ਕਰ ਰਹੇ ਹਨ।ਗੁਰਦੁਆਰਾ ਮੋਰੀ ਗੇਟ ਦੇ ਬਿਲਕੁਲ ਸਾਹਮਣੇ ਤਾਂ ਕਰੀਬ ਦੋ ਮਹੀਨੇ ਤੋਂ ਗਹਿਰਾ ਟੋਇਆ ਪੁਟਿਆ ਹੋਇਆ ਹੈ ਅਤੇ ਉਸ ਉਪਰ ਮਿਟੀ ਪਾਕੇ ਕੰਮ ਸਾਰਿਆ ਹੈ ਜਿਸ ਕਾਰਨ ਕਿਸੇ ਸਮੇਂ ਵੀ ਹਾਦਸਾ ਵਾਪਰ ਸਕਦਾ ਹੈ। ਇਸ ਗੁਰਦੁਆਰਾ ਸਾਹਿਬ ਵਿੱਚ ਵਿਆਹ ਸ਼ਾਦੀ ਦੇ ਸਮਾਗਮਾਂ ਸਮੇਂ ਲਾਵਾਂ ਆਦਿ ਵੀ ਕੀਤੀਆਂ ਜਾਂਦੀਆਂ ਹਨ ਜਿਸ ਕਰਕੇ ਦੁਰ ਦੁਰਾਡੇ ਤੋਂ ਆਏ ਲੋਕ ਵੀ ਜੰਡਿਆਲਾ ਗੁਰੁ ਵਿੱਚ ਗੁਰੁ ਘਰਾਂ ਦੇ ਰਸਤੇ ਵਿੱਚ ਪਈਆਂ ਰੁਕਾਵਟਾਂ ਦੇ ਕਾਰਨ ਸਰਕਾਰ ਨੂੰ ਕੋਸਦੇ ਰਹਿੰਦੇ ਹਨ। ਸ਼ਹਿਰ ਵਿੱਚ ਮਸ਼ਹੂਰ ਤਪ ਅਸਥਾਨ ਬਾਬਾ ਹੰਦਾਲ ਸਾਹਿਬ ਵਿਖੇ ਵੀ ਦੂਰ ਦੂਰ ਤੋਂ ਸੰਗਤ ਆਉਂਦੀ ਹੈ ਪਰ ਜੀ ਟੀ ਰੋਡ ਤੋਂ ਇਸ ਅਸਥਾਨ ਤੇ ਜਾਣ ਲਈ ਜਦੋਂ ਸ਼ਰਧਾਲੂ ਅੰਦਰ ਵੜਦੇ ਹਨ ਤਾਂ ਰਸਤੇ ਵਿੱਚ ਅਕਾਲੀ ਦਲ ਵਲੋਂ ਕੀਤੇ ਫੋਕੇ ਵਿਕਾਸ ਦੇ ਦਾਅਵਿਆਂ ਨੂੰ ਕੋਸਦੇ ਗੁਰੁ ਘਰ ਪਹੁੰਚਕੇ ਅਰਦਾਸ ਕਰਦੇ ਹਨ ਕਿ ਅਜੇ ਤਾਂ ਹਲਕੇ ਨੂੰ ਇਕ ਅੰਮ੍ਰਿਤਧਾਰੀ ਨੋਜਵਾਨ ਵਿਧਾਇਕ ਮਿਲਿਆ ਹੈ ਤੇ ਗੁਰੁ ਘਰਾਂ ਦੇ ਰਸਤੇ ਦਾ ਇਹ ਹਾਲ ਹੈ। ਸ਼ਹਿਰ ਵਾਸੀਆਂ ਨੇ ਉੱਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ, ਮਾਝੇ ਦੇ ਜਰਨੈਲ ਬਿਕਰਮ ਸਿੰਘ ਮਜੀਠੀਆ ਅਤੇ ਸਬੰਧਤ ਮਹਿਕਮੇ ਕੋਲੋਂ ਮੰਗ ਕੀਤੀ ਕਿ ਕਰੋੜਾਂ ਰੁਪਏ ਦੇ ਵਿਕਾਸ ਦੇ ਫੋਕੇ ਦਾਅਵੇ ਕਰਨ ਵਾਲੇ ਅਧਿਕਾਰੀਆਂ ਦੀ ਜਾਂਚ ਪੜਤਾਲ ਕਰਵਾਕੇ ਸ਼ਹਿਰ ਨੂੰ ਸਹੀ ਤਰੀਕੇ ਨਾਲ ਸੁੰਦਰਤਾ ਦਾ ਰੂਪ ਦਿੱਤਾ ਜਾਵੇ। ਇਥੇ ਇਹ ਵੀ ਦੱਸਣਾ ਬਣਦਾ ਹੈ ਕਿ ਜਿਥੇ ਨਗਰ ਕੋਂਸਲ ਦੀ ਮੋਜੂਦਾ ਪ੍ਰਧਾਨ ਸ਼੍ਰੀ ਮਤੀ ਮਮਤਾ ਰਾਣੀ ਨੇ ਅਪਨੀ ਵਾਰਡ ਦੀਆਂ ਗਲੀਆਂ ਦਾ ਅਜੇ ਤੱਕ ਵਿਕਾਸ ਨਾ ਕੀਤਾ ਹੋਵੇ, ਉਥੇ ਬਾਕੀਆਂ ਕੋਲੋਂ ਕੀ ਉਮੀਦ ਕੀਤੀ ਜਾ ਸਕਦੀ ਹੈ। ਦੂਜੇ ਪਾਸੇ ਨਗਰ ਕੋਂਸਲ ਦੇ ਮੀਤ ਪ੍ਰਧਾਨ ਵਲੋਂ ਅਪਨੀ ਗਲੀ ਦਾ ਤਾਂ ਵਿਕਾਸ ਕਰਕੇ ਕੈਲੀਫੋਰਨੀਆ ਬਣਾ ਲਿਆ ਜਦੋਂ ਕਿ ਬਾਕੀ ਵਾਰਡ ਬਾਰੇ ਉਹਨਾਂ ਦਾ ਕਹਿਣਾ ਹੈ ਕਿ ਵਾਰਡ ਦਾ ਮੈਂਬਰ ਅਪਨੇ ਆਪ ਅਧਿਕਾਰੀਆਂ ਨੂੰ ਕਹਿਕੇ ਕਰਵਾ ਲਵੇਗਾ।

Share Button

Leave a Reply

Your email address will not be published. Required fields are marked *