Sat. Oct 19th, 2019

ਨਾਰਦਨ ਰੇਲਵੇ ਮੈਨਸ ਯੂਨੀਅਨ ਨੇ ਮਜ਼ਦੂਰ ਦਿਵਸ ਮਨਾਇਆ: ਜਗਦੀਪ ਸਿੰਘ ਕਾਹਲੋਂ

ਨਾਰਦਨ ਰੇਲਵੇ ਮੈਨਸ ਯੂਨੀਅਨ ਨੇ ਮਜ਼ਦੂਰ ਦਿਵਸ ਮਨਾਇਆ: ਜਗਦੀਪ ਸਿੰਘ ਕਾਹਲੋਂ

ਪਟਿਆਲਾ, 2 ਮਈ (ਨਿਰਪੱਖ ਕਲਮ): ਨਾਰਦਨ ਰੇਲਵੇ ਮੈਨਸ ਯੂਨੀਅਨ ਵੱਲੋਂ ਰਾਜਪੁਰਾ ਰੇਲਵੇ ਸਟੇਸ਼ਨ ਤੇ ਅੰਤਰਰਾਸ਼ਟਰੀ ਮਜ਼ਦੂਰ ਦਿਵਸ ਬੜੇ ਧੂਮਧਾਮ ਨਾਲ ਮਨਾਇਆ ਗਿਆ ।ਇਸ ਸਭਾ ਦੀ ਪ੍ਰਧਾਨਗੀ ਅੰਬਾਲਾ ਮੰਡਲ ਦੇ ਉਪ ਪ੍ਰਧਾਨ ਤੇ ਯੂਥ ਵਿੰਗ ਦੇ ਮੁਖੀ ਜਗਦੀਪ ਸਿੰਘ ਕਾਹਲੋਂ ਤੇ ਜਸਮੇਰ ਸਿੰਘ ਨੇ ਸਾਂਝੇ ਤੌਰ ਤੇ ਕੀਤੀ। ਇਸ ਮੌਕੇ ਇਕੱਠ ਨੂੰ ਸੰਬੋਧਨ ਕਰਦਿਆਂ ਜਗਦੀਪ ਸਿੰਘ ਕਾਹਲੋਂ ਨੇ ਦੱਸਿਆ ਕਿ 1 ਮਈ 1886 ਨੂੰ ਸ਼ਿਕਾਗੋ ਵਿਖੇ ਮਜ਼ਦੂਰਾਂ ਨੇ ਆਪਣੀ ਹੱਕੀ ਮੰਗਾਂ ਲਈ ਰੋਸ ਮੁਜ਼ਾਹਰਾ ਕੀਤਾ ਸੀ ਤੇ ਉੱਥੋਂ ਦੀ ਸਰਕਾਰ ਨੇ ਉਨ੍ਹਾਂ ਮਜ਼ਦੂਰਾਂ ਉੱਪਰ ਗੋਲੀਆਂ ਚਲਾ ਕੇ ਸ਼ਹੀਦ ਕਰ ਦਿੱਤਾ,ਉਹਨਾਂ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣ ਲਈ ਪੂਰੀ ਦੁਨੀਆ ਇਕ ਮਈ ਨੂੰ ਮਜ਼ਦੂਰ ਦਿਵਸ ਮਨਾਉਦੀ ਹੈ।ਇਸ ਸਭਾ ‘ਚ ਦੋ ਮਿੰਟ ਦਾ ਮੋਨ ਰੱਖ ਕੇ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ ਗਈ।ਆਲ ਇੰਡੀਆ ਰੇਲਵੇ ਮੈਨਸ ਫੈਡਰੇਸ਼ਨ ਅਤੇ ਨਾਰਦਨ ਰੇਲਵੇ ਮੈਨਸ ਯੂਨੀਅਨ ਦਾ ਇਤਿਹਾਸ ਵੀ ਸ਼ਹੀਦੀਆਂ ਨਾਲ ਭਰਿਆ ਹੋਇਆ ਹੈ।
1960,1968,1974 ਦੀ ਦੇਸ਼ ਵਿਆਪੀ ਹੜਤਾਲਾਂ ਵਿੱਚ ਲੱਖਾਂ ਰੇਲਵੇ ਕਰਮਚਾਰੀਆਂ ਨੇ ਕੁਰਬਾਨੀਆਂ ਦਿੱਤੀਆਂ।ਇਸ ਮੌਕੇ ਜਸਮੇਰ ਸਿੰਘ ਨੇ ਦੱਸਿਆ ਕਿ ਐਨ.ਪੀ.ਐਸ,ਠੇਕੇਦਾਰੀ ਪ੍ਰਥਾ ਤਰੰਤ ਬੰਦ ਕੀਤੀ ਜਾਵੇ,ਕਰਮਚਾਰੀਆ ਨੂੰ ਸਹੂਲਤਾ ਦਿੱਤਿਆ ਜਾਣ ਵਰਗੇ ਦਾ ਮੁੱਦਾ ਹਨ,ਪਰ ਸਰਕਾਰ ਇਹਨਾਂ ਮੁੱਦਿਆ ਉੱਪਰ ਕੋਈ ਧਿਆਨ ਨਹੀਂ ਦੇ ਰਹੀ ਹੈ ਅਤੇ ਸਰਕਾਰ ਉੱਪਰ ਆਲ ਇੰਡੀਆ ਰੇਲਵੇ ਮੈਨਸ ਫੈਡਰੇਸ਼ਨ ਲਗਾਤਾਰ ਦਬਾਅ ਬਣਾ ਰਹੀ ਹੈ ਤਾਂ ਜੋ ਜਲਦੀ ਜਲਦੀ ਇਨ੍ਹਾਂ ਜਾਇਜ਼ ਮੰਗਾਂ ਨੂੰ ਪੂਰਾਂ ਕੀਤਾ ਜਾਵੇ ।ਇਸ ਮੌਕੇ ਰਾਮ ਸਲੇਸ਼ ਮਾਝੀ,ਤਾਰਾ ਨੰਦ ਝਾਂਅ,ਮਹਿੰਦਰ ਪਾਸਵਾਨ, ਉਪਿੰਦਰ ਕੁਮਾਰ,ਰਿਸ਼ੀਪਾਲ,ਜਸਪਾਲ ਸਿੰਘ ਕਾਕਾ ਸਿੰਘ, ਸੁਰੇਸ਼ ਕੁਮਾਰ,ਬਿੱਟਨ ਦੇਵੀ, ਅਤੇ ਸੈਂਕੜੇ ਕਰਮਚਾਰੀ ਹਾਜ਼ਰ ਸਨ।

Leave a Reply

Your email address will not be published. Required fields are marked *

%d bloggers like this: