Wed. Oct 23rd, 2019

ਨਾਰਦਨ ਰੇਲਵੇ ਦੇ ਮਹਾਂ ਪ੍ਰਬੰਧਕ ਨੇ ਜਗਦੀਪ ਸਿੰਘ ਕਾਹਲੋਂ ਦਾ ਕੀਤਾ ਸਨਮਾਨ

ਨਾਰਦਨ ਰੇਲਵੇ ਦੇ ਮਹਾਂ ਪ੍ਰਬੰਧਕ ਨੇ ਜਗਦੀਪ ਸਿੰਘ ਕਾਹਲੋਂ ਦਾ ਕੀਤਾ ਸਨਮਾਨ

ਪਟਿਆਲਾ, 28 ਜੁਲਾਈ (ਪ.ਪ.): ਪਿਛਲੇਂ ਦਿਨੀਂ 64 ਵੀਂ ਭਾਰਤੀ ਰੇਲ ਅਵਾਰਡ ਸਮਾਰੋਹ ਵਿੱਚ ਉੱਤਰ ਰੇਲਵੇ ਦੇ ਮਹਾਂਪ੍ਰਬੰਧਕ ਟੀਪੀ ਸਿੰਘ ਨੇ ਮਹਾਰਾਜਾ ਰਣਜੀਤ ਸਿੰਘ ਅਵਾਰਡੀ ਜਗਦੀਪ ਸਿੰਘ ਦਾ ਵਿਸੇਸ਼ ਸਨਮਾਨ ਕੀਤਾ ਗਿਆ ।ਇਸ ਮੋਕੇ ਉੱਤਰ ਰੇਲਵੇ ਦੇ ਜੀ.ਐਮ ਟੀ.ਪੀ ਸਿੰਘ ਨੇ ਕਿਹਾ ਕਿ ਭਾਰਤੀ ਰੇਲਵੇ ਦੇ ਖਿਡਾਰੀਆਂ ਨੇ ਅੰਤਰਾਰਸ਼ਟਰੀ ਪੱਧਰ ਤੇ ਭਾਰਤ ਦਾ ਨਾਂ ਰੋਸ਼ਨ ਕੀਤਾ ਹੈ,ਉਸ ਵਿੱਚ ਅੰਬਾਲਾ ਮੰਡਲ ਦੇ ਖਿਡਾਰੀਆਂ ਦਾ ਵੀ ਅਹਿਮ ਯੋਗਦਾਨ ਰਿਹਾ ਹੈ।
ਦੇਸ਼ ਦੇ ਸਭ ਤੋ ਵੱਡੇ ਅਵਾਰਡ ਵੀ ਭਾਰਤੀ ਰੇਲਵੇ ਦੇ ਖਿਡਾਰੀਆਂ ਨੇ ਹਾਸਲ ਕੀਤੇ ਹਨ।ਉਹਨਾਂ ਨੇ ਖੇਡ ਸਟੇਡੀਅਮਾਂ ਨੂੰ ਪ੍ਰਫੁੱਲਤ ਕਰਨ ਉੱਪਰ ਵੀ ਜ਼ੋਰ ਦਿੱਤਾ।ਇਸ ਮੌਕੇ ਉੱਤਰ ਰੇਲਵੇ ਦੇ ਜੀ.ਐਮ ਟੀ.ਪੀ ਸਿੰਘ ਨੇ ਅੰਤਰਾਰਸ਼ਟਰੀ ਸਾਈਕਲਿਸਟ ਜਗਦੀਪ ਸਿੰਘ ਨੂੰ ਪੰਜਾਬ ਦੇ ਸਭ ਤੋਂ ਵੱਡੇ ਖੇਡ ਸਨਮਾਨ ਮਹਾਰਾਜਾ ਰਣਜੀਤ ਸਿੰਘ ਅਵਾਰਡ ਮਿਲਣ ਤੇ ਵਧਾਈ ਦਿੱਤੀ।ਜਗਦੀਪ ਸਿੰਘ ਸਾਲ 2018 ਵਿੱਚ ਵਿਸ਼ਵ ਸਾਈਕਲਿੰਗ ਚੈਂਪੀਅਨਸ਼ਿਪ ਵਿਚ ਭਾਰਤੀ ਰੇਲਵੇ ਦੀ ਪ੍ਰਤੀਵਿਧਤਾ ਬਤੌਰ ਤਕਨੀਕੀ ਅਧਿਕਾਰੀ ਵਜੋਂ ਕਰ ਚੁੱਕਾ ਹੈ।ਸਾਲ 2015 ਤੋਂ ਏਸ਼ੀਅਨ ਚੈਂਪੀਅਨਸ਼ਿਪ,ਏਸ਼ੀਆ ਕੱਪ ਤੋ ਇਲਾਵਾ ਰਾਸ਼ਟਰੀ ,ਅੰਤਰਰਾਸ਼ਟਰੀ ਈਵੈੈਂਟਾਂ ਵਿੱਚ ਬਤੌਰ ਤਕਨੀਕੀ ਅਧਿਕਾਰੀ ਆਪਣੀਆਂ ਸੇਵਾਵਾਂ ਦੇ ਚੁੱਕੇ ਹਨ। ਇਸ ਮੌਕੇ ਡੀ.ਐਰ.ਐਮ ਅੰਬਾਲਾ ਦਿਨੇਸ਼ ਚੰਦ ਸ਼ਰਮਾ,ਏ.ਡੀ.ਐਰ.ਐਮ ਕਰਨ ਸਿੰਘ, ਏ.ਡੀ.ਐਰ.ਐਮ ਪੀ.ਕੇ ਗੁਪਤਾ,ਅੰਬਾਲਾ ਮੰਡਲ ਸਪੋਰਟਸ ਸੱਕਤਰ ਮੈਡਮ ਸੰਦੀਪ ਕੌਰ, ਅੰਤਰਰਾਸ਼ਟਰੀ ਸਾਈਕਲਿਸਟ ਸੁਖਜਿੰਦਰ ਸਿੰਘ,ਕਮਲਪ੍ਰੀਤ ਸ਼ਰਮਾ ਤੇ ਰਾਸ਼ਟਰੀ ,ਅੰਤਰਰਾਸ਼ਟਰੀ, ਅਰਜੁਨ ਐਵਾਰਡੀ ਖਿਡਾਰੀ ਵੀ ਸ਼ਾਮਲ ਸਨ।

Leave a Reply

Your email address will not be published. Required fields are marked *

%d bloggers like this: