ਨਾਰਥ ਕੋਰੀਆ ਕਰੇਗਾ ਇੱਕ ਹੋਰ ਵੱਡਾ ਧਮਾਕਾ

ss1

ਨਾਰਥ ਕੋਰੀਆ ਕਰੇਗਾ ਇੱਕ ਹੋਰ ਵੱਡਾ ਧਮਾਕਾ

ਨਾਰਥ ਕੋਰੀਆ ਕਰੇਗਾ ਇੱਕ ਹੋਰ ਵੱਡਾ ਧਮਾਕਾ

ਵਾਸ਼ਿੰਗਟਨ : ਨਾਰਥ ਕੋਰੀਆ 6ਵਾਂ ਪ੍ਰਮਾਣੂ ਟੈੱਸਟ ਕਰਨ ਦੀ ਤਿਆਰੀ ਕਰ ਰਿਹਾ ਹੈ। ਅਮਰੀਕਾ ਦੇ ਇੱਕ ਪ੍ਰਮਾਣੂ ਗਰੁੱਪ ਨੇ ਇਸ ਗੱਲ ਦੀ ਸੰਭਾਵਨਾ ਪ੍ਰਗਟਾਈ ਹੈ। ਇਸੀ ਗੱਲ ਨੂੰ ਲੈ ਕੇ ਕੋਰੀਆਈ ਦੀਪ ਵਿੱਚ ਤਣਾਅ ਵੱਧ ਗਿਆ ਹੈ। ਗਰੁੱਪ ਨੇ  ਦੱਸਿਆ ਕਿ ਐਟਮੀ ਟੈੱਸਟ ਦੇ ਲਈ ਸਾਈਟ ਉੱਤੇ ਪੂਰੀਆਂ ਤਿਆਰੀਆਂ ਕਰ ਲਈਆਂ ਗਈਆਂ ਹਨ।

ਇਸ ਦੌਰਾਨ ਨਾਰਥ ਕੋਰੀਆ ਦੇ ਤਾਨਾਸ਼ਾਹ ਕਿਮ ਜੌਂਗ-ਓਨ ਨੇ ਆਖਿਆ ਹੈ ਕਿ ” ਕੋਰੀਆਈ ਸੈਨਾ ਇੱਕ ਫਿਰ ਤਿਆਰ ਹੈ। ਹਮਲਾ ਕਰਨ ਵਾਲਿਆਂ ਨੂੰ ਇਸ ਲੜਾਈ ਦਾ ਮਤਲਬ ਸਮਝਾ ਦੇਵਾਂਗੇ। ਗਰੁੱਪ ਦੇ ਅਨੁਸਾਰ, ” ਸੈਟੇਲਾਈਟ ਤਸਵੀਰਾਂ ਤੋਂ ਪਤਾ ਲੱਗਦਾ ਹੈ ਕਿ ਨਾਰਥ ਕੋਰੀਆ ਦੇ ਪੁੰਗਗਾਅ-ਰੀ ਭਾਵ ਪ੍ਰਮਾਣੂ ਟੈੱਸਟ ਸਾਈਟ ਉੱਤੇ 12 ਅਪ੍ਰੈਲ ਤੋਂ ਲਗਾਤਾਰ ਹਲਚਲ ਹੋ ਰਹੀ ਹੈ। ਇਸ ਥਾਂ ਉੱਤੇ ਸੁਰੱਖਿਆ ਵਿੱਚ ਭਾਰੀ ਵਾਧਾ ਕੀਤਾ ਗਿਆ ਹੈ।”

ਬੀਤੇ ਕੁੱਝ ਮਹੀਨਿਆਂ ਵਿੱਚ ਨਾਰਥ ਕੋਰੀਆ ਨੇ ਕਈ ਮਿਜ਼ਾਈਲਾਂ ਦੇ ਟੈੱਸਟ ਕੀਤੇ ਹਨ। ਇਹਨਾਂ ਵਿਚੋਂ ਉਨ੍ਹਾਂ ਕੁੱਝ ਸੀ ਆਫ਼ ਜਾਪਾਨ ਵਿੱਚ ਦਾਗ਼ੀਆਂ ਸਨ। ਇਸ ਤੋਂ ਇਲਾਵਾ ਨਾਰਥ ਕੋਰੀਆ ਰਾਕਟ ਇੰਜਨ ਦਾ ਵੀ ਟੈੱਸਟ ਕਰ ਚੁੱਕਾ ਹੈ। ਅਮਰੀਕਾ ਨੇ ਸੰਭਾਵਨਾ ਪ੍ਰਗਟਾਈ ਹੈ ਕਿ ਨਾਰਥ ਕੋਰੀਆ ਇੰਟਰ ਕਾਂਟੀਨੈਂਟਲ ਬੈਲਸਾਟਿਕ ਮਿਜ਼ਾਈਲ (ICBM) ਦਾ ਟੈੱਸਟ ਕਰ ਸਕਦਾ ਹੈ।

Share Button

Leave a Reply

Your email address will not be published. Required fields are marked *