ਨਾਮਜ਼ਦਗੀ ਪੱਤਰ ਭਰ ਰਹੇ ਅਕਾਲੀ ਉਮੀਦਵਾਰਾਂ ਦੀ ਕੁੱਟਮਾਰ, ਪੱਗਾਂ ਲੱਥੀਆਂ

ਨਾਮਜ਼ਦਗੀ ਪੱਤਰ ਭਰ ਰਹੇ ਅਕਾਲੀ ਉਮੀਦਵਾਰਾਂ ਦੀ ਕੁੱਟਮਾਰ, ਪੱਗਾਂ ਲੱਥੀਆਂ

ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਵਿੱਚ 17 ਦਸੰਬਰ ਨੂੰ ਹੋ ਰਹੀਆਂ ਸਥਾਨਕ ਵਿਭਾਗਾਂ ਦੀਆਂ ਚੋਣਾਂ ਨੂੰ ਲੈ ਕੇ ਅੱਜ ਨਾਮਜ਼ਦਗੀਆ ਭਰਨ ਦੇ ਆਖਰੀ ਦਿਨ ਕਈ ਸ਼ਹਿਰਾਂ ਵਿੱਚ ਵੱਡੀਆਂ ਟਕਰਾਅ ਦੀਆਂ ਘਟਨਾਵਾਂ ਸਾਹਮਣੇ ਆਈਆਂ ਹਨ। ਇਸ ਦੇ ਤਹਿਤ ਬਾਘਾ ਪੁਰਾਣਾ, ਮੱਲਾਂਵਾਲਾ, ਤਲਵੰਡੀ ਸਾਬੋਂ ਅਤੇ ਹੋਰ ਕਈ ਸ਼ਹਿਰਾਂ ਅਕਾਲੀ ਦਲ ਅਤੇ ਹੋਰ ਵਿਰੋਧੀ ਪਾਰਟੀਆਂ ਦੇ ਉਮੀਦਵਾਰਾਂ ਨੂੰ ਕਾਗਜ ਦਾਖਲ ਕਰਨ ਲਈ ਪ੍ਰਸ਼ਾਸਨ ਵੱਲੋਂ ਸਹਿਯੋਗ ਨਾ ਦੇਣ ਕਰਕੇ ਮਾਮਲੇ ਟਕਰਾਅ ਵਿੱਚ ਬਦਲ ਗਏ।
ਬਾਘਾ ਪੁਰਾਣਾ ਵਿੱਚ ਨਗਰ ਕੌਸਲ ਦੀਆਂ ਚੋਣਾਂ ਨੂੰ ਲੈ ਕੇ ਉਸ ਸਸੇਂ ਲੋਕਤੰਤਰ ਦਾ ਘਾਣ ਹੋਇਆ ਜਦੋਂ ਸੱਤਾਧਾਰੀ ਪਾਰਟੀ ਦੇ ਵਿਰੋਧ ਵਿੱਚ ਨਾਮਜ਼ਦਗੀ ਭਰਨ ਆਏ ਅਕਾਲੀ-ਭਾਜਪਾ ਗੱਠਜੋੜ ਦੇ ਉਮੀਦਵਾਰਾਂ ਦੀ ਕਾਂਗਰਸ ਦੇ ਕੁੱਝ ਵਰਾਂ ਵੱਲੋ ਕਥਿਤ ਤੌਰ ‘ਤੇ ਕੁੱਟਮਾਰ ਕੀਤੀ ਗਈ ਅਤੇ ਉਨ੍ਹਾਂ ਦੇ ਨਾਮਜ਼ਦਗੀ ਪੱਤਰ ਤੱਕ ਵੀ ਪਾੜ ਦਿੱਤੇ ਗਏ। ਮਾਮਲਾ ਇੱਥੋਂ ਤੱਕ ਵੀ ਗਿਆ ਕਿ ਸ਼੍ਰੋਮਣੀ ਅਕਾਲੀ ਦਲ ਬਾਘਾ ਪੁਰਾਣਾ ਸ਼ਹਿਰੀ ਪ੍ਰਧਾਨ ਪਵਨ ਢੰਡ ਦੀ ਖਿੱਚ ਧੂਹ ਤੋ ਬਾਅਦ ਉਸ ਦੀ ਕੁੱਟਮਾਰ ਕੀਤੀ ਗਈ । ਜਿਸ ਦੌਰਾਨ ਉਸ ਦੇ ਮੋਢੇ ਵਿੱਚ ਸੱਟ ਲੱਗੀ ਅਤੇ ਉਹ ਹਸਪਤਾਲ ਦਾਖਲ ਹੈ। ਬਾਘਾ ਪੁਰਾਣਾ ਵਿਖੇ ਹੀ ਕਾਂਗਰਸੀ ਅਤੇ ਅਕਾਲੀ ਭਾਜਪਾ ਵਰਕਰਾਂ ਵਿਚਾਲੇ ਹੋਏ ਝੜਪ ਦੌਰਾਨ ਕਈ ਵਿਅਕਤੀਆਂ ਦੀਆਂ ਪੱਗਾਂ ਵੀ ਲੱਥ ਗਈਆਂ। ਅਕਾਲੀ ਆਗੂਆਂ ਨੇ ਦੋਸ਼ ਲਾਇਆ ਕਿ ਪ੍ਰਸ਼ਾਸਨ ਨੇ ਕਾਂਗਰਸ ਦੇ ਦਬਾਅ ਵਿੱਚ ਆ ਕੇ ਉਨ੍ਹਾਂ ਨੂੰ ਨੋ ਐਬਜੈਕਸ਼ਨ ਸਰਟੀਫਿਕੇਟ ਹੀ ਜਾਰੀ ਨਹੀਂ ਕੀਤੇ। ਕੁੱਝ ਉਮੀਦਵਾਰਾਂ ਜਿਨ੍ਹਾਂ ਨੂੰ ਇਹ ਸਰਟੀਫਿਕੇਟ ਮਿਲੇ, ਉਨ੍ਹਾਂ ਨੂੰ ਕਾਗਜ ਦਾਖਲ ਕਰਵਾਉਣ ਲਈ ਰਿਟਰਨਿੰਗ ਅਧਿਕਾਰੀ ਕੋਲ ਹੀ ਨਹੀਂ ਪਹੁੰਚਣ ਦਿੱਤਾ ਅਤੇ ਉਨ੍ਹਾਂ ਦੇ ਨਾਮਜਦਗੀ ਕਾਗਜ ਪਾੜ ਦਿੱਤੇ ਗਏ। ਇਸ ਦੌਰਾਨ ਹੋਈ ਕੁੱਟਮਾਰ ਵਿੱਚ ਕੁੱਟਮਾਰ ਵਿੱਚ ਅਕਾਲੀ ਦਲ ਦੇ ਪਵਨ ਢੰਡ, ਹਰਮੇਲ ਸਿੰਘ ਮੌੜ, ਬਲਤੇਜ ਸਿੰਘ ਲੰਙੇਆਣਾ, ਸ਼ਿਵ ਸ਼ਰਮਾ ਸਮੇਤ ਕਈਆਂ ਦੇ ਸਿਰਾਂ ਵਿੱਚ ਅਤੇ ਕਈਆਂ ਦੇ ਗੁੱਝੀਆਂ ਸੱਟਾਂ ਲੱਗੀਆਂ ਹਨ। ਦੂਸਰੇ ਪਾਸੇ ਕਾਂਗਰਸ ਦੇ ਦਰਸ਼ਨ ਸਿੰਘ ਬਰਾੜ ਅਤੇ ਕਮਲਜੀਤ ਸਿੰਘ ਬਰਾੜ ਨੇ ਕਿਹਾ ਕਿ ਅਕਾਲੀ ਆਪਣੀ ਹਾਰ ਨੂੰ ਵੇਖਦੇ ਹੋਏ ਝੂਠੇ ਦੋਸ਼ ਲਗਾ ਰਹੇ ਹਨ।

Share Button

Leave a Reply

Your email address will not be published. Required fields are marked *

%d bloggers like this: