ਨਾਮਵਰ ਗ਼ਜ਼ਲਗੋ ਅਹੀਰ ਹੁਸ਼ਿਆਰਪੁਰੀ ਨੂੰ ਭਾਰੀ ਸਦਮਾ

ss1

   ਨਾਮਵਰ ਗ਼ਜ਼ਲਗੋ ਅਹੀਰ ਹੁਸ਼ਿਆਰਪੁਰੀ ਨੂੰ ਭਾਰੀ ਸਦਮਾ

ਨੌਜਵਾਨ ਬੇਟੇ ਦੀ ਮ੍ਰਿਤੂ

raj-kumar-rajan-dead-body

ਚੰਡੀਗੜ੍ਹ, 28 ਸਤੰਬਰ (ਲੁਧਿਆਣਵੀ)- ਪੰਜਾਬੀ ਦੇ ਨਾਮਵਰ ਗ਼ਜ਼ਲਗੋ ਅਹੀਰ ਹੁਸ਼ਿਆਰਪੁਰੀ ਜੀ ਨੂੰ ਉਸ ਵਕਤ ਭਾਰੀ ਸਦਮਾ ਪੁੱਜਾ, ਜਦੋਂ ਉਨ੍ਹਾਂ ਦਾ ਇੰਗਲੈਂਡ ਰਹਿ ਰਿਹਾ ਨੌਜਵਾਨ ਸਪੁੱਤਰ ਰਾਜ ਕੁਮਾਰ ਰਾਜਨ (41) ਉਨ੍ਹਾਂ ਨੂੰ ਹਾਰਟ-ਅਟੈਕ ਦੇ ਬਿਹਾਨੇ ਅਚਾਨਕ ਸਦੀਵੀ ਵਿਛੋੜਾ ਦੇ ਗਿਆ। ਸ਼੍ਰੋਮਣੀ ਪੰਜਾਬੀ ਲਿਖਾਰੀ ਸਭਾ ਪੰਜਾਬ (ਰਜਿ.) ਦੇ ਪ੍ਰਧਾਨ ਲਾਲ ਸਿੰਘ ਲਾਲੀ ਦੀ ਪ੍ਰਧਾਨਗੀ ਹੇਠ ਹੋਈ ਹਗਾਮੀ ਸ਼ੋਕ-ਇਕੱਤਰਤਾ ਵਿਚ ਗੀਤ-ਸੰਗੀਤ ਖੇਤਰ ਦੇ ਤਿੰਨ ਦਰਜਨ ਤੋਂ ਵੱਧ ਸਾਥੀਆਂ ਵਲੋਂ ਭਾਗ ਲੈਕੇ ਵਿਛੜੀ ਰੂਹ ਨਮਿੱਤ ਦੋ ਮਿੰਟ ਦਾ ਮੋਨ ਧਾਰਨ ਕਰਦਿਆਂ ਸ਼ਰਧਾਂਜਲੀਆਂ ਭੇਂਟ ਕੀਤੀਆਂ ਗਈਆਂ। ਇਕੱਤਰਤਾ ਵਲੋਂ ਵਿਛੜੀ ਰੂਹ ਨੂੰ ਆਪਣੇ ਚਰਨਾਂ ‘ਚ ਨਿਵਾਸ ਬਖਸ਼ਣ ਅਤੇ ਪਿੱਛੇ ਦੁੱਖੀ ਪਰਿਵਾਰ ਨੂੰ ਇਸ ਅਸਹਿ ਸਦਮੇ ਨੂੰ ਸਹਿਣ ਦਾ ਬੱਲ ਬਖਸ਼ਣ ਲਈ ਓਸ ਅਕਾਲ-ਪੁਰਖ ਅੱਗੇ ਦੁਆਵਾਂ ਕੀਤੀਆਂ ਗਈਆਂ।  ਪ੍ਰੈਸੱ ਨੂੰ ਜਾਣਕਾਰੀ ਦਿੰਦਿਆਂ ਸੰਸਥਾ ਦੇ ਪ੍ਰਧਾਨ ਲਾਲੀ ਅਤੇ ਜ. ਸਕੱਤਰ ਪ੍ਰੀਤਮ ਲੁਧਿਆਣਵੀ ਨੇ ਦੱਸਿਆ ਕਿ ਵਿਛੜੀ ਆਤਮਾ ਨਮਿੱਤ ਅੰਤਮ ਅਰਦਾਸ, ਗੁਰਦੁਆਰਾ, ਸੈਕਟਰ-37-ਸੀ, ਚੰਡੀਗੜ੍ਹ ਵਿਖੇ, 6 ਅਕਤੂਬਰ ਨੂੰ 12-30 ਵਜੇ ਹੋਵੇਗੀ। ਜਿਕਰ ਯੋਗ ਹੈ ਕਿ ਰਾਜਨ ਵਿਆਹ ਤੋਂ ਡੇਢ ਕੋ ਸਾਲ ਬਾਦ ਹੀ 2002 ਵਿਚ ਇੰਗਲੈਂਡ ਚਲੇ ਗਿਆ ਸੀ। ਉਸ ਨੇ ਇਸੇ ਹੀ ਦੀਵਾਲੀ ਨੂੰ ਪਹਿਲੀ ਬਾਰ ਆਉਣਾ ਸੀ।  ਉਨ੍ਹਾਂ ਦਾ ਲਾਡਲਾ ਬੇਟਾ ਵਿਵੇਕ ਜਿਸ ਨੂੰ ਕਿ ਰਾਜਨ ਉਸ ਵਕਤ ਸਿਰਫ 4 ਮਹੀਨਿਆਂ ਦੇ ਨੂੰ ਹੀ ਛੱਡਕੇ ਚਲੇ ਗਏ ਸੀ, ਨੇ ਵੀ ਪਹਿਲੀ ਬਾਰ ਹੀ ਆਪਣੇ ਡੈਡੀ ਦਾ ਮੂੰਹ ਦੇਖਣਾ ਸੀ। ਪਰ, ਜਦੋਂ ਵਿਵੇਕ ਹੁਣ ਸੰਸਕਾਰ ਵਾਲੇ ਦਿਨ ਨੌਂਵੀ ਕਲਾਸ ਦਾ ਪੇਪਰ ਪਾ ਕੇ ਘਰ ਪਰਤਿਆ ਤਾਂ ਸੈਂਕੜਿਆਂ ਦੇ ਇਕੱਠ ਵਿਚ ਪਿਆ ਡੈਡੱ-ਬਾਡੀ ਦਾ ਬਕਸਾ ਦੇਖਕੇ ਗਸ਼ ਤੇ ਗਸ਼ ਪੈ ਰਹੇ ਸਨ ਉਸਨੂੰ। ਦੇਖਿਆ ਨਹੀਂ ਸੀ ਜਾ ਰਿਹਾ ਉਸ ਦਾ ਤੇ ਬਾਕੀ ਪਰਿਵਾਰ ਦਾ ਹਾਲ।

Share Button

Leave a Reply

Your email address will not be published. Required fields are marked *