Sun. Sep 15th, 2019

ਨਾਮਜ਼ਦਗੀ ਰੱਦ ਹੋਣ ਖ਼ਿਲਾਫ਼ ਸੁਪਰੀਮ ਕੋਰਟ ਪੁੱਜੇ ਪੀਐੱਸ ਛਤਵਾਲ, ਰੱਖਣਗੇ ਆਪਣਾ ਪੱਖ

ਨਾਮਜ਼ਦਗੀ ਰੱਦ ਹੋਣ ਖ਼ਿਲਾਫ਼ ਸੁਪਰੀਮ ਕੋਰਟ ਪੁੱਜੇ ਪੀਐੱਸ ਛਤਵਾਲ, ਰੱਖਣਗੇ ਆਪਣਾ ਪੱਖ

ਟਾਰਕ ਫਾਰਮਾਸਿਊਟੀਕਲ ਕੰਪਨੀ ਦੇ ਮੈਨੇਜਿੰਗ ਡਾਇਰੈਕਟਰ ਪੀਐੱਸ ਛਤਵਾਲ ਨੇ ਨਾਮਜ਼ਦਗੀ ਰੱਦ ਕੀਤੇ ਜਾਣ ਖ਼ਿਲਾਫ਼ ਹੁਣ ਸੁਪਰੀਮ ਕੋਰਟ ਵਿਚ ਅਪੀਲ ਕੀਤੀ ਹੈ। ਛਤਵਾਲ ਨੇ ਕਿਹਾ ਕਿ ਇਲੈਕਸ਼ਨ ਕਮਿਸ਼ਨ ਕੋਲ ਪਹੁੰਚ ਕਰ ਚੁੱਕੇ ਹਨ ਪਰ ਉਨ੍ਹਾਂ ਅਪੀਲ ਨਹੀਂ ਸੁਣੀ। ਜਦੋਂ ਹਾਈ ਕੋਰਟ ਪਹੁੰਚੇ ਤਾਂ ਉਨ੍ਹਾਂ ਇਲੈਕਸ਼ਨ ਕਮਿਸ਼ਨ ਦੇ ਇਸ ਮਾਮਲੇ ‘ਚ ਖ਼ੁਦ ਨੂੰ ਬੇਵੱਸ ਦੱਸਿਆ। ਹੁਣ ਉਨ੍ਹਾਂ ਸੁਪਰੀਮ ਕੋਰਟ ਸਾਹਮਣੇ ਅਪੀਲ ਕੀਤੀ ਹੈ। ਇਸ ਲਈ ਦੇਸ਼ ਦੇ ਮੰਨੇ-ਪ੍ਰਮੰਨੇ ਵਕੀਲਾਂ ਦੀ ਟੀਮ ਉਨ੍ਹਾਂ ਦਾ ਪੱਖ ਸੁਪਰੀਮ ਕੋਰਟ ਵਿਚ ਰੱਖੇਗੀ।
ਛਤਵਾਲ ਨੇ ਕਿਹਾ ਕਿ ਉਹ ਨਿਰਾਸ਼ ਹੋਣ ਵਾਲੇ ਨਹੀਂ ਹਨ, ਉਹ ਆਖ਼ਰੀ ਪਲ਼ ਤਕ ਲੜਨ ਵਾਲਿਆਂ ‘ਚੋਂ ਹਨ। ਸੁਪਰੀਮ ਕੋਰਟ ਤੋਂ ਵੀ ਸਕਾਰਾਤਮਕ ਜਵਾਬ ਨਹੀਂ ਮਿਲਿਆ ਤਾਂ ਰਾਸ਼ਟਰਪਤੀ ਸਾਹਮਣੇ ਵੀ ਅਪੀਲ ਕਰਨਗੇ। ਵੀਰਵਾਰ ਨੂੰ ਆਪਣਾ ਪੱਖ ਰੱਖਣ ਲਈ ਸੈਕਟਰ-34 ਸਥਿਤ ਕੰਪਨੀ ਦੇ ਕਾਰਪੋਰੇਟ ਆਫਿਸ ਵਿਚ ਬੁਲਾਈ ਗਈ ਪ੍ਰੈੱਸ ਕਾਨਫਰੰਸ ਵਿਚ ਛਤਵਾਲ ਨੇ ਇਹ ਗੱਲ ਆਖੀ।
ਪੀਐੱਸ ਛਤਵਾਲ ਨੇ ਕਿਹਾ ਕਿ ਉਹ ਪੈਸਾ, ਪਾਵਰ ਅਤੇ ਪਰਿਵਾਰ ਨੂੰ ਐਡਜਸਟ ਕਰਨ ਰਾਜਨੀਤੀ ਵਿਚ ਨਹੀਂ ਆਉਣਾ ਚਾਹੁੰਦੇ ਸਨ। ਉਨ੍ਹਾਂ ਨੂੰ ਸਮਾਜ ਨੇ ਬਹੁਤ ਕੁਝ ਦਿੱਤਾ ਹੈ। ਉਹ ਵੀ ਸਮਾਜ ਨੂੰ ਕੁਝ ਵਾਪਸ ਕਰਨਾ ਚਾਹੁੰਦੇ ਹਨ। ਚੰਡੀਗੜ੍ਹ ਨੂੰ ਵਿਸ਼ਵ ਦਾ ਸਭ ਤੋਂ ਖ਼ੂਬਸੂਰਤ ਅਤੇ ਹਰ ਸਹੂਲਤ ਨਾਲ ਸੰਪੰਨ ਸ਼ਹਿਰ ਬਣਾਉਣਾ ਉਨ੍ਹਾਂ ਦਾ ਟੀਚਾ ਸੀ, ਪਰ ਉਨ੍ਹਾਂ ਨੂੰ ਚੋਣ ਲੜਨ ਹੀ ਨਹੀਂ ਦਿੱਤੀ ਜਾ ਰਹੀ। ਜਦਕਿ 1994 ਵਿਚ ਉਨ੍ਹਾਂ ਦੀ ਵੋਟ ਬਣੀ ਸੀ, ਉਸ ਤੋਂ ਬਾਅਦ ਵੋਟ ਨਹੀਂ ਪਾ ਸਕੇ, ਉਹ ਵੱਖਰੀ ਗੱਲ ਹੈ। ਉਹ ਰਾਜਨੀਤੀ ਨੂੰ ਗੰਦੀ ਮੰਨਦੇ ਹਨ, ਪਰ ਹੁਣ ਸੋਚਿਆ ਕਿ ਜਦੋਂ ਇਸ ਨੂੰ ਬਦਲਣ ਲਈ ਮੈਦਾਨ ‘ਚ ਆਉਣਗੇ ਹੀ ਨਹੀਂ ਤਾਂ ਚੰਗੀ ਕਿਵੇਂ ਹੋਵੇਗੀ। ਇਸੇ ਮਨਸ਼ਾ ਨਾਲ ਚੋਣ ਲੜਨੀ ਨਹੀਂ ਚਾਹੁੰਦੇ ਸਨ। ਬੇਸ਼ਕ ਐੱਮਪੀ ਨੂੰ ਸਾਲਾਨਾ ਪੰਜ ਕਰੋੜ ਹੀ ਮਿਲਦੇ ਹੋਣ, ਉਹ ਆਪਣਾ ਪੈਸਾ ਲਗਾਉਣ ਨੂੰ ਵੀ ਤਿਆਰ ਹਨ। ਨਾਲ ਹੀ ਇਸ ਸ਼ਹਿਰ ਬਹੁਤ ਅਮੀਰ ਲੋਕ ਰਹਿੰਦੇ ਹਨ। ਇਨ੍ਹਾਂ ਲੋਕਾਂ ਨੂੰ ਸਮਝਾਇਆ ਜਾਵੇ ਕਿ ਹਰ ਕਿਸੇ ਨੂੰ ਰੋਟੀ, ਸਕੂਲ ਵਿਚ ਬੈਠਣ ਨੂੰ ਬੈਂਚ ਅਤੇ ਸਹੂਲਤਾਂ ਦੇਣ ਲਈ ਮਦਦ ਚਾਹੀਦੀ ਹੈ ਤਾਂ ਸਭ ਦੇਣ ਨੂੰ ਤਿਆਰ ਹਨ।

Leave a Reply

Your email address will not be published. Required fields are marked *

%d bloggers like this: