ਨਾਭਾ ਜੇਲ ਵਿੱਚ ਬੰਦ ਕਰਨ ਸਬੰਧੀ ਸ਼੍ਰੀ ਅਕਾਲ ਤਖਤ ਸਾਹਿਬ ਜੀ ਦੇ ਕਾਰਜਕਾਰੀ ਜੱਥੇਦਾਰ ਭਾਈ ਧਿਆਨ ਸਿੰਘ ਮੰਡ ਨੂੰ ਮੁੜ ਗ੍ਰਿਫਤਾਰ ਕਰਨ ਤੇ ਵਿਰੋਧ ਲੈ ਕੇ ਏ.ਡੀ.ਸੀ. ਰੂਪਨਗਰ ਨੂੰ ਦਿੱਤਾ ਮੰਗ ਪੱਤਰ

ss1

ਨਾਭਾ ਜੇਲ ਵਿੱਚ ਬੰਦ ਕਰਨ ਸਬੰਧੀ ਸ਼੍ਰੀ ਅਕਾਲ ਤਖਤ ਸਾਹਿਬ ਜੀ ਦੇ ਕਾਰਜਕਾਰੀ ਜੱਥੇਦਾਰ ਭਾਈ ਧਿਆਨ ਸਿੰਘ ਮੰਡ ਨੂੰ ਮੁੜ ਗ੍ਰਿਫਤਾਰ ਕਰਨ ਤੇ ਵਿਰੋਧ ਲੈ ਕੇ ਏ.ਡੀ.ਸੀ. ਰੂਪਨਗਰ ਨੂੰ ਦਿੱਤਾ ਮੰਗ ਪੱਤਰ

ਰੂਪਨਗਰ 10 ਮਈ 2016 (ਗੁਰਮੀਤ ਮਹਿਰਾ):-ਅੱਜ ਇੱਥੇ ਸ਼ੋ੍ਰਮਣੀ ਅਕਾਲੀ ਦਲ ਅ੍ਰਮਿੰਤਸਰ ਦੇ ਜਿਲ੍ਹਾ ਪ੍ਰਧਾਨ ਸਰਦਾਰ ਰਣਜੀਤ ਸਿੰਘ ਸੰਤੋਖਗੜ੍ਹ ਦੀ ਅਗਵਾਈ ਵਿੱਚ ਪੰਜਾਬ ਪੁਲਿਸ ਵੱਲੋਂ ਜਿਲ੍ਹਾ ਪਟਿਆਲਾ ਵਿਖੇ ਸਰਬੱਤ ਖਾਲਸੇ ਵੱਲੋਂ ਧਾਪੇ ਗਏ ਕਾਰਜਕਾਰੀ ਜੱਥੇਦਾਰ ਸ਼੍ਰੀ ਅਕਾਲ ਤੱਖਤ ਭਾਈ ਧਿਆਨ ਸਿੰਘ ਮੰਡ ਅਤੇ ਉਸਦੇ ਸਾਥੀਆਂ ਵਗੈਰ ਕਿਸੇ ਕਾਰਨ ਗ੍ਰਿਫਤਾਰ ਕਰਕੇ 107/151 ਨੂੰ ਅਧੀਨ ਨਾਭਾ ਜੇਲ ਵਿੱਚ ਬੰਦ ਕਰਨ ਦੀ ਵਿਰੋਧਤਾ ਨੂੰ ਲੈ ਕੇ ਏ.ਡੀ.ਸੀ. ਰੂਪਨਗਰ ਸਮੇਤ ਮੁੱਖ ਮੰਤਰੀ ਪੰਜਾਬ ਨੂੰ ਮੰਗ ਪੱਤਰ ਸੌਪਿਆਂ ਗਿਆ। ਇਸ ਮੌਕੇ ਗੱਲ ਬਾਤ ਦੌਰਾਨ ਰਣਜੀਤ ਸਿੰਘ ਨੇ ਦੱਸਿਆ ਕਿ ਇਸ ਤਰ੍ਹਾਂ ਕਰਨ ਨਾਲ ਮਨੁੱਖੀ ਅਧਿਕਾਰਾਂ ਦਾ ਉਲੰਘਣ ਹੈ, ਅਤੇ ਉਨ੍ਹਾਂ ਦੀ ਨਿੱਜੀ ਜਿੰਦਗੀ ਵਿੱਚ ਦਖਲ ਅੰਦਾਜ਼ੀ ਹੈ ਜੋ ਕਿ ਤਖਤ ਦੇ ਜੱਥੇਦਾਰ ਸਾਹਿਬ ਦਾ ਅਪਮਾਨ ਹੈ। ਇਸਦੇ ਨਾਲ ਪੰਥ ਦਰਦੀਆਂ ਦੇ ਹਿਰਦੀਆਂ ਨੂੰ ਠੇਸ ਪਹੁੰਚਦੀ ਹੈ।

ਉਨ੍ਹਾਂ ਨੇ ਇਸ ਸਰਬੱਤ ਖਾਲਸਾ ਜੱਥੇਬੰਦੀਆਂ ਇਸ ਪੱਤਰ ਰਾਹੀਂ ਗ੍ਰਿਫਤਾਰ ਕੀਤੇ ਗਏ ਜੱਥੇਦਾਰ ਸਾਹਿਬ ਅਤੇ ਉਨ੍ਹਾਂ ਦੇ ਸਾਥੀਆਂ ਬਿਨਾਂ ਸ਼ਰਤ ਰਿਹਾ ਕੀਤਾ ਜਾਵੇ। ਤਾਂ ਜੋ ਧਾਰਮਿਕ ਮਸਲਿਆਂ ਵਿੱਚ ਸਰਕਾਰ ਦਾ ਦਖਲ ਬੰਦ ਹੋ ਸਕੇ, ਅਤੇ ਸਮੂਹ ਧਾਰਮਿਕ ਜੱਥੇਬੰਦੀਆਂ ਦੇ ਮਨ ਸ਼ਾਤ ਹੋ ਜਾਣ। ਉਹਨੇ ਕਿਹਾ ਕਿ ਜੇਕਰ ਉਹਨਾਂ ਨੂੰ ਰਿਹਾਅ ਨਹੀਂ ਕੀਤਾ ਗਿਆ ਤਾਂ ਸਮੂਹ ਸਰਬੱਤ ਖਾਲਸਾ ਜੱਥੇਬੰਦੀਆਂ ਸ਼ੰਘਰਸ਼ ਲਈ ਮਜ਼ਬੂਰ ਹੋਣਗੀਆਂ ਜਿਸਦੀ ਸਾਰੀ ਜ਼ਿੰਮੇਵਾਰੀ ਪੰਜਾਬ ਸਰਕਾਰ ਦੀ ਹੋਵੇਗੀ। ਇਸ ਮੌਕੇ ਭੁਪਿੰਦਰ ਸਿੰਘ ਕੋਟਲਾ ਨਿਹੰਗ ਖਾਂ ਸਰਕਲ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਅ੍ਰਮਿੰਤਸਰ ਜਿਲ੍ਹਾ ਰੋਪੜ, ਜਿਲ੍ਹਾ ਮੀਤ ਪ੍ਰਧਾਨ ਗੁਰਮੀਤ ਸਿੰਘ ਖਾਨਪੁਰ, ਰਣਜੀਤ ਸਿੰਘ ਮੁਗਲ ਮਾਜਰੀ, ਡਾ. ਕਾਬਲ ਸਿੰੰਘ ਭਿਡੰਰ ਨਗਰ, ਸਰਬਜੀਤ ਸਿੰਘ ਮੋਰਿੰਡਾ ਇੰਚਾਰਜ, ਰਣਧੀਰ ਸਿੰਘ ਲੋਹਗੜ੍ਹ ਫੱਡੇ, ਸ਼ਿਵ ਸਿੰਘ, ਬਲਵਿੰਦਰ ਸਿੰਘ ਚਮਕੌਰ ਸਾਹਿਬ,ਰਘੂਵੀਰ ਸਿੰਘ, ਹਰਜੀਤ ਸਿੰਘ, ਜਗਤਾਰ ਸਿੰਘ, ਮਹਿਮਾ ਸਿੰਘ, ਬਲਵੀਰ ਸਿੰਘ, ਮੌਹਨ ਸਿੰਘ ਹਰੀਪੁਰ ਸਰਕਲ ਪ੍ਰਧਾਨ ਆਦਿ ਮੌਜੂਦ ਸਿੰੰਘ ਸਨ।

Share Button

Leave a Reply

Your email address will not be published. Required fields are marked *