ਨਾਬਾਲਿਗ ਲੜਕੀ ਨੇ 2 ਨੌਜਵਾਨਾਂ ‘ਤੇ ਲਾਏ ਜਬਰ-ਜ਼ਨਾਹ ਕਰਨ ਦੇ ਦੋਸ਼

ss1

2016_9image_02_56_03243000018_09_2013-rape19-ll

ਤਲਵੰਡੀ ਸਾਬੋ(ਪ.ਪ.)-ਇਕ ਦਲਿਤ ਨਾਬਾਲਿਗ ਲੜਕੀ ਨੇ ਪਿੰਡ ਦੇ 2 ਨੌਜਵਾਨਾਂ ‘ਤੇ ਉਸ ਨਾਲ ਕਥਿਤ ਤੌਰ ‘ਤੇ ਜਬਰ-ਜ਼ਨਾਹ ਕਰਨ ਦੇ ਦੋਸ਼ ਲਾਏ ਹਨ। ਜਾਣਕਾਰੀ ਅਨੁਸਾਰ ਪੀੜਤ ਲੜਕੀ ਰਾਣੀ ਕੌਰ (ਕਾਲਪਨਿਕ ਨਾਂ) ਦੇ ਵਾਰਿਸਾਂ ਨੇ ਦੱਸਿਆ ਕਿ ਪੀੜਤ ਲੜਕੀ ਬਾਂਹ ਦਰਦ ਦੀ ਦਵਾਈ ਲੈਣ ਜਾ ਰਹੀ ਸੀ ਤਾਂ ਅਚਾਨਕ ਪਿੰਡ ਦੇ 2 ਨੌਜਵਾਨ ਉਸਨੂੰ ਜਬਰੀ ਚੁੱਕ ਕੇ ਆਪਣੇ ਘਰ ਲੈ ਗਏ। ਜਿਥੇ ਉਸ ਨਾਲ ਜਬਰ-ਜ਼ਨਾਹ ਕੀਤਾ ਗਿਆ। ਜਦੋਂ ਇਸ ਦਾ ਪਤਾ ਲੜਕੀ ਦੇ ਵਾਰਿਸਾਂ ਨੂੰ ਲੱਗਿਆ ਤਾਂ ਉਹ ਤਰੁੰਤ ਘਟਨਾ ਸਥਾਨ ‘ਤੇ ਪਹੁੰਚੇ ਤੇ ਲੜਕੀ ਨੂੰ ਤੁਰੰਤ ਤਲਵੰਡੀ ਸਾਬੋ ਦੇ ਸਿਵਲ ਹਸਪਤਾਲ ਵਿਖੇ ਲਿਆਂਦਾ ਜਿਥੇ ਮਹਿਲਾ ਪੁਲਸ ਤੇ ਡਾਕਟਰਾਂ ਦੀ ਟੀਮ ਜਦ ਜਾਂਚ ਕਰਨ ਲੱਗੀ ਤਾਂ ਡਰੀ ਲੜਕੀ ਨੇ ਅਜਿਹਾ ਕਰਨ ਤੋਂ ਮਨ੍ਹਾ ਕਰ ਦਿੱਤਾ। ਜਿਸ ‘ਤੇ ਡਾਕਟਰਾਂ ਨੇ ਉਸਨੂੰ ਮੈਡੀਕਲ ਜਾਂਚ ਲਈ ਬਠਿੰਡਾ ਦੇ ਹਸਪਤਾਲ ਵਿਖੇ ਰੈਫਰ ਕਰ ਦਿੱਤਾ।
ਉਧਰ ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਭਾਵੇਂ ਪੁਲਸ ਨੇ ਵੱਖ-ਵੱਖ ਧਾਰਾਵਾਂ ਤਹਿਤ ਪਿੰਡ ਦੇ 2 ਨੌਜਵਾਨਾਂ ਘੋਨਾ ਸਿੰਘ ਤੇ ਅੰਗਰੇਜ਼ ਸਿੰਘ ‘ਤੇ ਮਾਮਲਾ ਦਰਜ ਕਰ ਲਿਆ ਹੈ ਪਰ ਜਾਂਚ ਅਧਿਕਾਰੀ ਅਮਰੀਕ ਸਿੰਘ ਅਨੁਸਾਰ ਸਾਰੇ ਮਾਮਲੇ ਬਾਰੇ ਮੈਡੀਕਲ ਰਿਪੋਰਟ ਆਉਣ ਤੋਂ ਬਾਅਦ ਹੀ ਕੁਝ ਕਿਹਾ ਜਾ ਸਕੇਗਾ।

Share Button

Leave a Reply

Your email address will not be published. Required fields are marked *