Mon. Apr 22nd, 2019

ਨਾਨਕਸ਼ਾਹੀ ਕੈਲੰਡਰ ਦਾ ਕਤਲ ਹੋਣ ਤੋ ਰੋਕਣ ਲਈ, ਜੱਥੇਦਾਰ ਨੰਦਗੜ੍ਹ ਨੇ ਦਿੱਤੀ ਸੀ ਅਹੁੱਦੇ ਦੀ ਕੁਰਬਾਨੀ

ਨਾਨਕਸ਼ਾਹੀ ਕੈਲੰਡਰ ਦਾ ਕਤਲ ਹੋਣ ਤੋ ਰੋਕਣ ਲਈ, ਜੱਥੇਦਾਰ ਨੰਦਗੜ੍ਹ ਨੇ ਦਿੱਤੀ ਸੀ ਅਹੁੱਦੇ ਦੀ ਕੁਰਬਾਨੀ

ਰਾਮਪੁਰਾ ਫੂਲ 15 ਨਵੰਬਰ ( ਦਲਜੀਤ ਸਿੰਘ ਸਿਧਾਣਾ) ਅੱਜ ਤੋ ਦੋ ਸਾਲ ਪਹਿਲਾ ਵੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਲੈ ਕੇ ਅਕਾਲ ਤਖਤ ਸਹਿਬ ਤੋ ਲਏ ਗਏ ਫੈਸਲੇ ਨੇ ਸਿੱਖ ਕੌਮ ਅੱਗੇ ਦੁਬਿੱਧਾ ਖੜੀ ਕਰ ਦਿੱਤੀ ਸੀ । ਜਦੋ ਅਕਾਲ ਤਖਤ ਸਹਿਬ ਦੇ ਜੱਥੇਦਾਰ ਨੇ ਫੈਸਲਾ ਸੁਣਾਉਦਿਆ ਸੰਨ 2015 ਚ ਪ੍ਰਕਾਸ ਦਿਹਾੜਾਂ ਉਸ ਦਿਨ ਹੀ ਮਨਾਉਣ ਦਾ ਐਲਾਨ ਕਰ ਦਿੱਤਾ ਸੀ ਜਿਸ ਦਿਨ ਛੋਟੇ ਸਹਿਬਜਾਦਿਆਂ ਦਾ ਸ਼ਹੀਦੀ ਦਿਹਾੜਾਂ ਸੀ ।ਇੱਕ ਪਾਸੇ ਸਹਿਬਜਾਦਿਆ ਦੀ ਸਹੀਦੀ ਤੇ ਸਿੱਖ ਕੌਮ ਖੂਨ ਦੇ ਅੱਥਰੂ ਵਹਾ ਰਹੀ ਸੀ ਦੂਸਰੇ ਪਾਸੇ ਜਨਮ ਦਿਹਾੜੇ ਦੀ ਖੁਸੀ ਚ ਬੈਡ ਵਾਜੇ ਵੱਜ ਰਹੇ ਸਨ।
ਪਰਤੂੰ ਉਸ ਸਮੇ ਤਖਤ ਸ੍ਰੀ ਦਮਦਮਾ ਸਹਿਬ ਦੇ ਜੱਥੇਦਾਰ ਬਲਵੰਤ ਸਿੰਘ ਨੰਦਗੜ੍ਹ ਨੇ ਅਕਾਲ ਤਖਤ ਸਹਿਬ ਦੇ ਜੱਥੇਦਾਰ ਵੱਲੋ ਆਰ ਐਸ ਐਸ ਦੀ ਨੀਤੀ ਤਹਿਤ ਲਏ ਗਏ ਇਸ ਫੈਸਲੇ ਦੀ ਵਿਰੋਧਤਾ ਕਰਦਿਆਂ ਤਖਤ ਦਮਦਮਾ ਸਹਿਬ ਤੇ ਜਨਮ ਦਿਹਾੜੇ ਦੀ ਖੁਸੀ ਚ ਨਿੱਕਲ ਰਹੇ ਨਗਰ ਕੀਰਤਨ ਚ ਸਾਮਲ ਹੋਣ ਤੇ ਇਸ ਦਿਨ ਮਨਾਉਣ ਦੀ ਮਨਾਹੀ ਕਰ ਦਿੱਤੀ ਸੀ ਤਾ ਕੇ ਨਾਨਕਸਾਹੀ ਕੈਲੰਡਰ ਦਾ ਕਤਲ ਨਾ ਹੋ ਸਕੇ ਪਰਤੂੰ ਉਸ ਸਮੇ ਜੱਥੇਦਾਰ ਨੰਦਗੜ੍ਹ ਸਹਿਬ ਵੱਲੋ ਲਏ ਗਏ ਇਸ ਨਿਧੱੜਕ ਫੈਸਲੇ ਨੇ ਅਕਾਲੀ ਦਲ,ਭਾਜਪਾ,ਆਰ ਐਸ ਐਸ ਤੇ ਸ੍ਰੋਮਣੀ ਕਮੇਟੀ ਨੂੰ ਭਾਜੜਾਂ ਪਾ ਦਿੱਤੀਆ ਸਨ ਜਿਸ ਕਰਕੇ ਉਸ ਸਮੇ ਦੀ ਡੰਗ ਟਪਾਊ ਕਮੇਟੀ ਦੇ 150 ਤੋ ਵੱਧ ਪਿਛਲੱਗ ਸ੍ਰੋਮਣੀ ਕਮੇਟੀ ਮੈਬਰਾਂ ਨੇ ਜੱਥੇਦਾਰ ਨੰਦਗੜ੍ਹ ਵਿਰੁੱਧ ਇੱਕ ਝੂਠਾਂ ਤੇ ਹਾਸੋਹੀਣਾ ਦੋਸ ਲਾ ਕੇ ਕੇ ਜੱਥੇਦਾਰ ਨੇ ਨਗਰ ਕੀਰਤਨ ਚ ਸਾਮਲ ਪੰਜ ਪਿਆਰਿਆ ਦਾ ਅਪਮਾਨ ਕੀਤਾ ਹੈ। ਇਸ ਕਰਕੇ ਇਸ ਨੂੰ ਜੱਥੇਦਾਰੀ ਦੇ ਅਹੁੱਦੇ ਤੋ ਮੁਕਤ ਕਰਨ ਲਈ ਅਕਾਲ ਤਖਤ ਸਹਿਬ ਦੇ ਜੱਥੇਦਾਰ ਨੂੰ ਚਿੱਠੀ ਲਿਖੀ ਸੀ। ਤੇ ਇਸ ਚਿੱਠੀ ਨੂੰ ਅਧਾਰ ਬਣਾਕੇ ਬਾਅਦ ਚ ਜੱਥੇਦਾਰ ਬਲਵੰਤ ਸਿੰਘ ਨੰਦਗੜ੍ਹ ਨੂੰ ਤਖਤ ਸ੍ਰੀ ਦਮਦਮਾ ਸਹਿਬ ਦੀ ਜੱਥੇਦਾਰੀ ਤੋ ਸੇਵਾ ਮੁਕਤ ਕਰਕੇ ਉਸ ਦੀ ਥਾਂ ਗਿਆਨੀ ਗੁਰਮੁੱਖ ਸਿੰਘ ਨੂੰ ਜੱਥੇਦਾਰ ਨਿਯੁਤਕ ਕਰ ਦਿੱਤਾ ਗਿਆ ਸੀ । ਉਸ ਸਮੇ ਇੱਕ ਵਾਰ ਸਮੁੱਚੀ ਸਿੱਖ ਕੌਮ ਨੇ ਜੱਥੇਦਾਰ ਨੰਦਗੜ੍ਹ ਵੱਲੋ ਲਏ ਗਏ ਸਟੈਡ ਦੀ ਸਲਾਘਾ ਕਰਦਿਆ ਤੇ ਅਹੁੱਦੇ ਦੀ ਲਾਲਸਾ ਨਾ ਕਰਦਿਆ ਜਮੀਰ ਦੀ ਅਵਾਜ ਸੁਣਕੇ ਕੌਮ ਦੀਆ ਭਾਵਨਾਵਾਂ ਦੀ ਤਰਜਮਾਨੀ ਕਰਨ ਕਾਰਨ ਅਕਾਲ ਤਖਤ ਸਹਿਬ ਦੇ ਜੱਥੇਦਾਰ ਨੂੰ ਲਾਹਨਤਾਂ ਪਾਉਦਿਆ ਇੱਕ ਵੱਡਾ ਇਕੱਠ ਅਕਾਲ ਤਖਤ ਸਹਿਬ ਵਿਖੇ ਕਰਕੇ ਮੂਲ ਨਾਨਕਸਾਹੀ ਕੈਲੰਡਰ ਨੂੰ ਲਾਗੂ ਕਰਨ ਦਾ ਤਰਲਾ ਮਾਰਿਆ ਸੀ । ਪਰਤੂੰ ਉਸ ਸਮੇ ਅਕਾਲੀ ਦਲ ਨੇ ਹਿੰਦੂ ਵੋਟਰਾ ਨੂੰ ਧਿਆਨ ਚ ਰੱਖਦਿਆ ਆਰ ਐਸ ਐਸ ਦੇ ਦਬਾਅ ਹੇਠ ਸਾਧ ਲਾਣੇ ਦੀ ਹਮਾਇਤ ਲੈਣ ਲਈ ਅਕਾਲ ਤਖਤ ਸਾਹਿਬ ਦੇ ਜੱਥੇਦਾਰ ਤੇ ਨਾਨਕਸਾਹੀ ਕੈਲੰਡਰ ਨੂੰ ਕਤਲ ਕਰਨ ਦਾ ਫੁਰਮਾਨ ਕਰਕੇ ਇੱਕ ਮਿਲ ਗੋਭਾ ਕੈਲੰਡਰ ਜਾਰੀ ਕਰ ਦਿੱਤਾ ਜੋ ਹੂਬਹੂ ਬਿਕਰਮੀ ਕੈਲੰਡਰ ਹੀ ਹੈ। ਭਾਵੇ ਜੱਥੇਦਾਰ ਨੰਦਗੜ੍ਹ ਨੇ ਕੈਲੰਡਰ ਦੀ ਸਲਾਮਤੀ ਲਈ ਆਪਣੇ ਅਹੁੱਦੇ ਦੀ ਬਲੀ ਦੇ ਦਿੱਤੀ ਪਰਤੂੰ ਅਕਾਲੀ ਦਲ ਤੇ ਆਰ ਐਸ ਐਸ ਦੇ ਮੰਦੇ ਮਨਸੂਬਿਆਂ ਕਾਰਨ ਮੂਲ ਨਾਨਕਸਾਹੀ ਕੈਲੰਡਰ ਲਾਗੂ ਨਾ ਹੋ ਸਕਿਆ ਤੇ ਕੌਮ ਅੱਗੇ ਅੱਜ ਵੀ ਉਹੀ ਹਾਲਾਤ ਬਣ ਗਏ ਹਨ ਜੋ ਅੱਜ ਤੋ ਦੋ ਸਾਲ ਪਹਿਲਾ ਸੀ । ਹੁਣ ਫੇਰ ਅਕਾਲ ਤਖਤ ਸਹਿਬ ਦੇ ਜੱਥੇਦਾਰ ਨੇ ਫੁਰਮਾਨ ਜਾਰੀ ਕਰਕੇ ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਦਿਹਾੜਾਂ 25 ਦਸੰਬਰ ਨੂੰ ਮਨਾਉਣ ਦਾ ਹੁਕਮ ਦੇ ਦਿੱਤਾ ਜਿਸ ਕਾਰਨ ਸਮੁੱਚੀ ਸਿੱਖ ਕੌਮ ਦੁਬਿੱਧਾ ਚ ਪੈ ਗਈ ਤੇ ਉਸ ਦਿਨ ਹੀ ਸਹਿਬਜਾਦਿਆਂ ਦਾ ਸਹੀਦੀ ਦਿਹਾੜਾਂ ਹੈ । ਪਰਤੂੰ ਸਰਬਤ ਖਾਲਸਾ ਵੱਲੋ ਨਿਯੁਕਤ ਕੀਤੇ ਗਏ ਅਕਾਲ ਤਖਤ ਸਹਿਬ ਦੇ ਜੱਥੇਦਾਰ ਜਗਤਾਰ ਸਿੰਘ ਹਵਾਰਾ ਵੱਲੋ ਸਮੁੱਚੀ ਸਿੱਖ ਕੌਮ ਨੂੰ ਇਹ ਦਿਹਾੜਾਂ ਮੂਲ ਨਾਨਕਸਾਹੀ ਕੈਲੰਡਰ ਅਨੁਸਾਰ 5 ਜਨਵਰੀ 2018 ਨੂੰ ਮਨਾਉਣ ਦੀ ਬੇਨਤੀ ਕੀਤੀ ਹੈ ।ਇਸ ਮੌਕੇ ਪੱਤਰਕਾਰਾ ਨਾਲ ਗੱਲਬਾਤ ਕਰਦਿਆ ਤਖਤ ਦਮਦਮਾ ਸਹਿਬ ਦੇ ਸਾਬਕਾ ਜੱਥੇਦਾਰ ਬਲਵੰਤ ਸਿੰਘ ਨੰਦਗੜ੍ਹ ਨੇ ਕਿਹਾ ਕੇ ਉਹ ਅੱਜ ਵੀ ਆਪਣੇ ਪਹਿਲਾ ਵਾਲੇ ਬਿਆਨ ਤੇ ਕਾਇਮ ਹਨ ਤੇ ਜਿੰਨਾ ਗੁਰਦੁਆਰਿਆ ਚ ਸਿੱਖ ਕੌਮ 5 ਜਨਵਰੀ ਨੂੰ ਜਨਮ ਦਿਹਾੜਾਂ ਮਨਾਂ ਰਹੀ ਹੈ ਉਹ ਉਹਨਾ ਦੀ ਸਲਾਘਾਂ ਕਰਦੇ ਹਨ।

Share Button

Leave a Reply

Your email address will not be published. Required fields are marked *

%d bloggers like this: