Thu. Feb 20th, 2020

ਨਾਗਰਿਕਤਾ ਕਾਨੂੰਨ ਆਇਆ ਹੁਣ ਰਾਜਸੀ ਲੋਕਾਂ ਲਈ ਕਾਨੂੰਨ ਆਵੇ

ਨਾਗਰਿਕਤਾ ਕਾਨੂੰਨ ਆਇਆ ਹੁਣ ਰਾਜਸੀ ਲੋਕਾਂ ਲਈ ਕਾਨੂੰਨ ਆਵੇ

ਦਲੀਪ ਸਿੰਘ ਵਾਸਨ, ਐਡਵੋਕੇਟ

ਸਾਡੇ ਮੁਲਕ ਦਾ ਇਹ ਵਾਲਾ ਨਿਜ਼ਾਮ ਅੰਗਰੇਜ਼ ਸਥਾਪਿਤ ਕਰ ਗਏ ਸਨ ਅਤੇ ਅਫਸਰਾਂ, ਅਧੀਨ ਕਰਮਚਾਰੀਆਂ ਦੀ ਭਰਗਤੀ ਲਈ ਅਤੇ ਆਚਾਰ ਨਿਯਮਾਵਲੀਆਂ ਤਕ ਤਿਆਰ ਕਰਕੇ ਇਸ ਅਫਸਰਸ਼ਾਹੀ ਰਾਹੀਂ ਕੋਈ ਇਕ ਸਦੀ ਤਕ ਆਪਣਾ ਸਾਮਰਾਜ ਚਲਾ ਗਏ ਸਨ। ਅਫਸਰਾਂ ਅਤੇ ਅਧੀਨ ਕਰਮਚਾਰੀਆਂ ਦੀ ਭਰਤੀ ਦੇ ਉਹੀ ਨਿਯਮ ਅਜ ਤਕ ਵੀ ਚਲਦੇ ਆ ਰਹੇ ਹਨ ਅਤੇ ਕੁਲ ਮਿਲਾਕੇ ਇਸ ਅਫਸਰਸ਼ਾਹੀ ਦਾ ਬਦਲ ਇਸ ਪਰਜਾਤੰਤਰ ਵਾਲਿਆਂ ਪਾਸ ਵੀ ਨਹੀਂ ਹੈ। ਪਰ ਆਫਸੋਸ ਦੀ ਗੱਲ ਇਹ ਆ ਬਣੀ ਹੈ ਕਿ ਸਰਕਾਰ ਬਨਾਉਣ ਲਈ ਅਜ ਰਾਜਸੀ ਆਦਮੀ ਆ ਗਏ ਹਨ ਜਿੰਨ੍ਹਾਂ ਨੇ ਕਾਨੂੰਨ ਬਨਾਉਣੇ ਹਨ, ਪ੍ਰਸ਼ਾਸਨ ਉਤੇ ਨਿਗਾਹ ਰਖਣੀ ਹੈ, ਪ੍ਰਸ਼ਾਸਨ ਨੂੰ ਦਿਸ਼ਾ ਨਿਰਦੇਸ਼ ਦੇਣੇ ਹਨ ਉਨ੍ਹਾਂ ਦੀ ਭਰਤੀ ਲਈ ਅਜ ਸਤ ਦਹਾਕੇ ਲਦ ਗਏ ਹਨ, ਅਸੀਂ ਕੋਈ ਵੀ ਕਾਨੂੰਨ ਨਹੀਂ ਬਣਾ ਪਾਏ। ਅਸੀਂ ਹੁਣੇ ਜਿਹੇ ਨਾਗ੍ਰਿਕਾਂ ਲਈ ਕਾਨੂੰਨ ਬਣਾਇਆ ਹੈ, ਅਰਥਾਤ ਪਹਿਲਾਂ ਹੀ ਬਣੇ ਨਾਗਰਿਕਤਾ ਕਾਨ੍ਵੰਨ, 1950 ਵਿੱਚ ਤਬਦੀਲੀਆਂ ਕੀਤੀਆਂ ਹਨ ਅਤੇ ਸਾਰੇ ਮੁਲਕ ਵਿੱਚ ਰੋਲਾ ਜਿਹਾ ਪੈ ਗਿਆ ਹੈ। ਅਤੇ ਅਗਰ ਰਾਜਸੀ ਲੋਕਾਂ ਦੀ ਭਰਤੀ ਲਈ ਸਹੀ ਸਹੀ ਕਾਨੂੰਨ ਬਣਾਇਆ ਜਾਵੇਗਾ ਤਾਂ ਕਈ ਰਾਜਸੀ ਲੋਕੀਂ ਨੂੰ ਆਤਮਘਾਤ ਤਕ ਕਰਨਾ ਪਵੇਗਾ ਕਿਉਂਕਿ ਅਜ ਜਿਹੜੇ ਵੀ ਲੋਕੀਂ ਰਾਜਸੀ ਆਦਮੀ ਬਣੀ ਬੈਠੇ ਹਨ ਅਤੇ ਸਤ ਦਹਾਕਿਆ ਤੋਂ ਰਾਜ ਵੀ ਚਲਾਈ ਆ ਰਹੇ ਹਨ, ਇਹ ਵੀ ਅਫਸਰਸ਼ਾਹੀ ਦੀ ਸਹਾਇਤਾ ਨਾਲ ਹੀ ਰਾਚ ਚਲਾਉਂਦੇ ਰਹੇ ਹਨ ਅਅਗਰ ਹੋਰ ਘੋਖ ਕੀਤੀ ਜਾਵੇ ਤਾਂ ਇਹ ਵੀ ਆਖਿਆ ਜਾ ਸਕਦਾ ਹੈ ਕਿ ਇਹ ਪ੍ਰਸ਼ਾਸਨ ਉਨ੍ਹਾਂ ਹੀ ਨਿਯਮਾਂ ਉਤੇ ਚਲਦਾ ਆ ਰਿਹਾ ਹੈ ਜਿਹੜੇ ਨਿਯਮ ਅੰਗਰੇਜ਼ ਸਾਮਰਾਜੀਏ ਖੜਾ ਕਰ ਗਏ ਸਨ। ਅਗਰ ਇਸ ਵਿੱਚ ਕੋਈ ਤਬਦੀਲੀ ਕਰ ਦਿਤੀ ਜਾਂਦੀ ਤਾਂ ਪਤਾ ਨਹੀਂ ਇਸ ਮੁਲਕ ਦਾ ਕੀ ਬਣਨਾ ਸੀ ।

ਸਾਡੇ ਪ੍ਰਸ਼ਾਸਨ ਦੀਆਂ ਕਈ ਸ਼ਾਖਾਵਾਂ ਹਨ। ਹਰ ਸ਼ਾਖਾ ਦੇ ਕੰਮ ਕਾਜ ਨ੍ਵੰ ਧਿਆਨ ਵਿੱਚ ਰਖਕੇ ਅੰਗਰੇਜ਼ ਸਾਮਰਾਜੀਆਂ ਨੇ ਭਰਤੀ ਦੀ ਉਮਰ, ਵਿਦਿਆ, ਸਿਖਲਾਈ, ਤਜਰਬਾ, ਮੁਹਾਰਤ, ਚਾਲ ਚਲਣ, ਅਜ ਤਕ ਦਾ ਪੁਲਸ ਰਿਕਾਰਡ, ਸਿਹਤ, ਕਦ ਕਾਠ, ਵਿਅਕਤਵ ਦੀਆਂ ਸ਼ਰਤਾ ਕਾਇਮ ਕਰ ਦਿਤੀਆਂ ਸਨ। ਭਰਤੀ ਬਾਅਦ ਸਿਖਲਾਈ ਵੀ ਦਿਤੀ ਜਾਂਦੀ ਹੈ ਅਤੇ ਪਰਖ ਕਾਲ ਵੀ ਰਖਿਆ ਜਾਂਦਾ ਹੈ ਤਾਂਕਿ ਅਗਰ ਆਦਮੀ ਸਹੀ ਢੰਗ ਨਾਲ ਆਪਣੀਆਂ ਜ਼ਿਮੇਵਾਰੀਆਂ ਨਿਭਾ ਨਹੀਂ ਪਾਉਂਦਾ ਤਾਂ ਹਟਾਇਆ ਵੀ ਜਾ ਸਕਦਾ ਹੈ। ਇਸੇ ਤਰ੍ਹਾਂ ਨਿਯੁਮ ਵੀ ਬਣਾ ਰਖੇ ਹਨ ਤਾਂਕਿ ਸੇਵਾ ਕਾਲ ਦੋਰਾਨ ਵੀ ਅਗਰ ਉਹ ਕੋਈ ਦੁਰਾਚਾਰ ਕਰ ਬੈਠਦਾ ਹੈ ਤਾਂ ਉਸ ਵਿਰੁਧ ਅਨੂਸਬ਼ਾਸਨੀ ਕਾਰਵਾਈ ਵੀ ਕੀਤੀ ਜਾਂ ਸਕਦੀ ਹੈ, ਮੁਅਤਲ ਵੀ ਕੀਤਾ ਜਾ ਸਕਦਾ ਹੈ ਅਤੇ ਕਈ ਤਰੁ੍ਹਾਂ ਦੀਆਂ ਛੋਟੀਆਂ ਅਤੇ ਵਡੀਆਂ ਸਜ਼ਾਵਾਂ ਦਿਤੀਆਂ ਜਾ ਸਕਦੀਆਂ ਹਨ। ਅਗਰ ਬਹੁਤ ਹੀ ਗੰਭੀਰ ਕਿਸਮ ਦਾ ਅਪ੍ਰਾਧ ਕੋਈ ਕਰ ਲੈਂਦਾ ੈ ਤਾਂ ਫੌਜਦਾਰੀ ਮੁਕਦਮਾਂ ਵੀ ਦਰਜ ਕੀਤਾ ਜਾ ਸਕਦਾ ਹੈ।

ਇਹ ਜਿਹੜਾ ਰਾਜਸੀ ਵਰਗ ਅਸੀਂ ਖੜਾ ਕਰ ਲਿਤਾ ਹੈ ਸਾਡੇ ਸੰਵਿਧਾਨ ਮੁਤਾਬਿਕ ਇਹ ਚੁਣੇ ਜਾਂਦੇ ਰਾਜਸੀ ਲੋਕੀਂ ਵੀ ਚਾਹੇ ਕੋਈ ਵੀ ਰੁਤਬਾ ਬਣ ਜਾਵੇ, ਇਹ ਵੀ ਅਫਸਰਸ਼ਾਹੀ ਮੁਤਾਬਿਕ ਲੋਕ ਸੇਵਕ ਹੀ ਹਨ ਅਤੇ ਮੁਲਾਜ਼ਮਾਂ ਵਾਂਗ ਤਨਖਾਹਾ ਲੈਂਦੇ ਹਨ, ਇਲਾਜ ਦਾ ਪ੍ਰਬੰਧ ਹੈ, ਪੈਨਸ਼ਨਾ ਵੀ ਦਿਤੀਆਂ ਜਾਂਦੀਆਂ ਹਨ ਅਤੇ ਇਸ ਲਈ ਅਜ ਸੋਚਣਾ ਬਣਦਾ ਹੈ ਕਿ ਇਹ ਜਿਹੜੇ ਵੀ ਨਿਯਮ ਅਫਸਰਸ਼ਾਹੀ ਲਈ ਖੜੇ ਕੀਤੇ ਗਏ ਸਨ, ਇਸ ਤਰੁ੍ਹਾਂ ਦੇ ਨਿਯਮ ਰਾਜਸੀ ਲੋਕਾਂ ਲਈ ਵੀ ਬਣਾਏ ਜਾਣੇ ਚਾਹੀਦੇ ਹਨ ਜਾਂ ਇਸ ਤਰ੍ਹਾਂ ਹੀਖ ਚਲਦਾ ਰਹਿਣ ਦੇਣਾ ਚਾਹੀਦਾ ਹੈ। ਅਸੀਂ ਕੋਈ ਨਿਯਮ ਰਾਜਸੀ ਲੋਕਾਂ ਲਈ ਨਹੀਂ ਬਣਾਏ ਅਤੇ ਇਸ ਲਈ ਜਣਾ ਖਣਾ ਵਿਅਕਤੀਵਿਸ਼ੇਸ਼ ਬਣਕੇ ਆਪਣੇ ਨਾਲ ਕੁਝ ਲੋਕੁੀਂ ਇਕਠੇ ਕਰਕੇ ਪਾਰਟੀ ਬਣਾ ਬੈਠਦਾ ਹੈ ਅਤੇ ਇਹ ਸਦਨਾ ਬਣ ਆਉ)ਦੀਆਂ ਹਨ ਜਿਥੇ ਵਿਅਕਤੀਵਿਸ਼ੇਸ਼ ਹੀ ਰਾਜ ਕਰਦਾ ਹੈ ਅਤੇ ਬਾਕੀ ਤਾਂ ਬਸ ਬੈਠਕੇ ਹੀ ਆ ਜਾਂਦੇ ਹਨ ਅਤੇ ਇਹ ਮੰ਼ਤਰੀ ਵੀ ਵਿਅਕਤੀਵਿਸ਼ੇਸ਼ ਦਾ ਹੁਕਮ ਮਨਣ ਲਈ ਮਜਬੂਰ ਹਨ। ਇਹ ਕੈਸਾ ਪਰਜਾਤੰਤਰ ਹੈ ਅਤੇ ਇਹ ਜਿਹੜੇ ਹਜ਼ਾਰਾਂ ਵਿਧਾਇਕ ਅਸੀਂ ਚੁਣਦੇ ਹਾਂ ਅਤੇ ਸਾਰਾ ਖਰਚਾ ਕਰੀ ਜਾ ਰਹੇ ਹਾਂ ਕੀ ਇਹ ਜਾਇਜ਼ ਹੈ। ਇਹ ਸਵਾਲ ਹਨ ਜਿਹੜੇ ਇਹ ਸਪਸ਼ਟ ਕਰ ਰਹੇ ਹਨ ਕਿ ਨਾਗਰਿਕਤਾ ਕਾਨੜੂੂੰਨ ਦੀ ਸੋਧ ਕਰਨ ਵਕਤ ਇਹ ਰਾਜਸੀ ਖੇਤਰ ਵਿੱਚ ਦਾਖਲੇ ਲਈ ਵੀ ਕਾਨ੍ਵੰਨ ਬਣਾ ਦੇਦਾ ਚਾਹੀਦਾ ਸੀ।

ਅਸੀਂ ਦੇਖ ਰਹੇ ਹਾਂ ਕਿ ਸਾਡੀਆਂ ਯੂਨੀਵਰਸਟੀਆਂ ਨੇ ਪ੍ਰਸ਼ਾਸਨ ਦੇ ਹਰ ਖੇਤਰ ਲਈ ਆਦਮੀ ਤਿਆਰ ਕਰਕੇ ਦੇ ਰਹੀਆਂ ਹਨ ਅਤੇ ਮੁਕਾਬਲੇ ਦੀਆਂ ਪ੍ਰੀਖਿਆਵਾਂ ਲਈ ਆਦਮੀ ਤਿਆਰ ਕਰਨ ਦਾ ਪ੍ਰਬੰਧ ਵੀ ਕਰ ਦਿਤਾ ਗਿਆ ਹੈ, ਪਰ ਹਾਲਾਂ ਤਕ ਕਿਸੇ ਵੀ ਯ੍ਵਨੀਵਰਸਟੀ ਨੇ ਰਾਜਸੀ ਖੇਤਰ ਲਈ ਆਦਮੀ ਤਿਆਰ ਕਰਨ ਦਾ ਕੰਮ ਸ਼ੁਰੂ ਨਹੀਂ ਕੀਤਾ ਜਾਂ ਇਹ ਆਖ ਲਓ ਕਿ ਰਾਜਸੀ ਲੋਕਾਂ ਨੇ ਐਸਾ ਕਰਨ ਦੀ ਆਗਿਆ ਹੀ ਨਹੀਂ ਦਿਤੀ ਕਿਉਂਕਿ ਐਸਾ ਅਗਰ ਹੋ ਜਾਂਦਾ ਹੈ ਤਾਂ ਮੈਦਾਨ ਵਿੱਚ ਆਏ ਆਦਮੀ ਅਤੇ ਇਹ ਵਿਅਕਤੀਵਿਸ਼ੇਸ਼ ਵੀ ਰਾਜਜਸੀ ਖਤਰ ਵਿਚੋਂ ਬਾਹਰ ਹੋ ਸਕਦੇ ਹਨ। ਇਸ ਲਈ ਅਜ ਵਕਤ ਆ ਗਿਆ ਹੈ ਕਿ ਇਹ ਕੰਮ ਸੰਯੁਕਤ ਰਾਸ਼ਟਰ ਆਪਣੇ ਹਥ ਲਵੇ ਅਤੇ ਆਪ ਹੀ ਰਾਜਸੀ ਲੋਕਾਂ ਦੀ ਸਿਖਿਆ, ਸਿਖਲਾਈ ਅਤੇ ਦਾਖਲਾ ਪ੍ਰੀਖਿਆ ਦਾ ਪ੍ਰਬੰਧ ਕਰੇ। ਇਥੇ ਯੋਗਤਾ, ਸਿਖਲਾਈ ਦਾ ਪ੍ਰ੍ਰਬੰਧ ਕੀਤਾ ਜਾਣਾ ਚਾਹੀਦਾ ਹੈ ਅਤੇ ਕਿਉਂਕਿ ਅਜ ਪਰਜਾਤੰਤਰ ਦੁਨੀਆਂ ਭਰ ਵਿੱਚ ਆ ਗਿਆ ਹੈ ਇਸ ਲਈ ਰਾਜਸੀ ਲੋਕਾਂ ਲਈ ਵੀ ਕੋਈ ਮਿਆਰ ਖੜੇ ਕਰਨਾ ਬਹੀਂੁਤ ਹੀ ਲਾਜ਼ਮੀ ਹੋ ਗਿਆ ਹੈ। ਇਹ ਮਿਆਰ ਸੰਯੁਕਤ ਰਾਸ਼ਟਰ ਹੀ ਬਣਾ ਸਕਦਾ ਹੈ ਅਤੇ ਫਿਰ ਇਹ ਲਾਜ਼ਮੀ ਬਣਾ ਦਿਤਾ ਜਾਵੇ ਕਿ ਹਰ ਦੇਸ਼ ਇਸ ਕਨਵੈਨਸ਼ਨ ਉਤੇ ਹਸਤਾਖਰ ਕਰੇ ਅਤੇ ਆਪਣੇ ਦੇਸ਼ ਦੀਆਂ ਯੂਨੀਵਰਸਟੀਆਂ ਨੂੰ ਆਖੇ ਕਿ ਆਦਮੀ ਤਿਆਰ ਕਰਕੇ ਦੇਣ। ਇਸ ਪਾਸੇ ਦੁਨੀਆਂ ਭਰ ਦਾ ਧਿਆਨ ਖਿਚਿਆ ਜਾਣਾ ਚਾਹੀਦਾ ਹੈ ਕਿਉਂਕਿ ਅਜ ਭਾਰਤ ਵਿੱਚ ਸਤ ਦਹਾਕੇ ਰਾਜ ਚਲਾਕੇ ਦੇਖਲਿਤਾ ਗਿਆ ਹੈ ਅਤੇ ਇਹ ਸਪਸ਼ਟ ਪਤਾ ਲਗ ਗਿਆ ਹੈ ਕਿ ਇਹ ਮਹਾਨ ਤਬਦੀਲੀ ਦੀ ਸਖਤ ਜ਼ਰੂਰਤ ਹੈ।

ਜਦ ਤਕ ਇਹ ਨਵੇਂ ਆਦਮੀ ਤਿਆਰ ਨਹੀਂ ਕੀਤੇ ਜਾਂਦੇ ਤਦ ਤਕ ਇਹ ਲਾਜ਼ਮੀ ਬਣਾ ਦਿਤਾ ਜਾਵੇ ਕਿ ਹਰ ਉਮੀਦਵਾਰ ਲੋਕਾਂ ਸਾਹਮਣੇ ਘਟੋ ਘਟ ਇਕ ਸਕੀਮ ਲਾਜ਼ਮੀ ਰਖੇ ਕਿ ਅਗਰ ਉਹ ਜਿਤ ਜਾਂਦਾ ਹੈ ਤਾਂ ਸਦਨ ਵਿੱਚ ਜਾਕੇ ਉਹ ਇਹ ਵਾਲੀ ਸਕੀਮ ਪਾਸ ਕਰਵਾਕੇ ਲਾਗੂ ਕਰਵਾਏਗਾ। ਅਤੇ ਲੋਕੀਂ ਇਹ ਧਿਆਨ ਵੀ ਰਖਣ ਕਿ ਉਹ ਝੂਠਾ ਵਾਅਦਾ ਤਾਂ ਨਹੀਂ ਕਰ ਗਿਆ ਅਤੇ ਅਗਰ ਦੂਜੀ ਵਾਰੀਂ ਉਹ ਵੋਟਾ ਲੈਣ ਲਈ ਆ ਜਾਂਦਾ ਹੈ ਤਾਂ ਲੋਕੀਂ ਇਹ ਸਵਾਲ ਕਰ ਸਕਣ ਕਿ ਭਾਈ ਸਾਹਿਬ ਪਹਿਲਾਂ ਜਿਹੜਾ ਵਾਅਦਾ ਕੀਤਾ ਸੀ ਉਸਦਾ ਕੀ ਬਣਿਆ ਹੈ।

ਅਜ ਅਸੀਂ ਵਿਗਿਆਨ ਅਤੇ ਤਕਨਾਲੋਜੀ ਦੇ ਸਮਿਆਂ ਵਿੱਚ ਦੀ ਗੁਜ਼ਰ ਰਹੇ ਹਾਂ ਅਤੇ ਗਪਾ ਮਾਰਕੇ ਰਾਜ ਨਹੀਂ ਚਲਾਏ ਜਾ ਸਕਦੇ। ਅਜ ਤਾਂ ਹਰ ਥਾਂ ਇਕ ਮਾਹਿਰ ਆਦਮੀ ਹੋਣਾ ਚਾਹੀਦਾ ਹੈ। ਅਤੇ ਇਹ ਜਿਹੜਾ ਪ੍ਰਸ਼ਾਸਨ ਹੈ ਅਤੇ ਇਹ ਜਿਹੜੀ ਅਫਸਰਸ਼ਾਹੀ ਹੈ ਇਸ ਤੋਂ ਉਤੇ ਦੀ ਯੋੁਗਤਾ ਵਾਲਾ ਆਦਮੀ ਹੀ ਕੰਮ ਕਰ ਸਕਦਾ ਹੈ ਅਤੇ ਕੰਮ ਕਰਵਾ ਸਕਦਾ ਹੈ। ਜਿੰਨ੍ਹਾ ਹਥ 1947 ਵਿੱਚ ਸਰਕਾਰ ਲਗੀ ਸੀ ਉਨ੍ਹਾਂ ਦੀਆਂ ਮੋਜਂਾਂ ਬਣ ਗਈਆਂ ਸਨ ਅਤੇ ਇਹ ਜਿਹੜਾ ਰਾਜਸੀ ਖੇਤਰ ਆ ਖੜਾ ਹੋਇਆ ਹੈ ਇਸ ਵਿਚੋਂ ਇਕ ਆਦਮੀ ਵੀ ਛਾਤੀ ਠੋਕਕੇ ਇਹ ਨਹੀਂ ਦਸ ਪਾ ਰਿਹਾ ਕਿ ਆਖਰ ਉਹ ਰਾਜਸੀ ਖੇਤਰ ਵਿੱਚ ਕਰਨ ਕੀ ਆਇਆ ਹੈ ਅਤੇ ਉਸ ਪਾਸ ਕੀ ਕੀ ਯੋਗਤਾਵਾਂ, ਸਿਆਣਪਾ, ਸਕੀਮਾਂ, ਸਿਧਾਂਤ ਹਨ ਜਿਹੜੀਆਂ ਭਾਰਤੀਆਂ ਗਲ ਪਈਆਂ ਸਦੀਆਂ ਦੀਆਂ ਗੁਲਾਮੀਆਂ ਦੀਆਂ ਮੁਸੀਬਤਾਂ ਹਲ ਕਰ ਸਕਦਾ ਹੈ। ਅਜ ਤਕ ਇਹ ਜਿਤਨੇ ਵੀ ਵਿਧਾਇਕ ਬਣਦੇ ਰਹੇ ਹਨ ਇੰਨ੍ਹਾਂ ਵਿਚੋਂ ਵੀ ਕਦੀ ਕਿਸੇ ਛਾਤੀ ਠੋਕਕੇ ਆਪਣੇ ਗੁਣ ਸਾਡੇ ਸਾਹਮਣੇ ਨਹੀਂ ਰਖੇ ਹਨ ਅਤੇ ਸਾਡੀਆਂ ਸਦਨਾ ਦੀ ਪਿਛਲੇ ਸਤ ਦਹਾਕਿਆਂ ਦੀ ਕਾਰਵਾਈ ਵਿੱਚ ਵੀ ਸਦਨ ਵਿੱਚ ਕਿਸੇ ਮੈਂਬਰ ਨੇ ਕੋਈ ਖਾਸ ਸਿਧਾਂਤ, ਸਕੀਮ ਜਾਂ ਗਲ ਨਹੀਂ ਕੀਤੀ, ਬਲਕਿ ਬਹੁਤਿਆਂ ਨੇ ਤਾਂ ਬਸ ਹਾਜ਼ਰੀਆਂ ਹੀ ਲਗਾਈਆਂ ਹਨ।

ਹੁਣ ਤਾਂ ਇਉਂ ਪਿਆ ਲਗਦਾ ਹੈ ਕਿ ਰਾਜਸੀ ਲੋਕਾਂ ਦੀ ਭਰਤੀ ਲਈ ਸੰਯੁਕਤ ਰਾਸ਼ਟਰ ਨੂੰ ਹੀ ਕੋਈ ਸਲੇਬਸ ਬਣਾਕੇ ਸਾਰੇ ਮੁਲਕਾਂ ਪਾਸ ਭੇਜਣਾ ਪਵੇਗਾ ਤਾਂਕਿ ਸਾਡੀਆਂ ਯੂਨੀਵੀਰਸਟੀਆਂ ਉਸ ਸਲੇਬਸ ਮੁਤਾਬਿਕ ਡਿਪਲੋਮਾਂ, ਡਿਗਰੀ ਕੋਰਸ ਸਥਾਪਿਤ ਕਰਨ ਤਾਕਿ ਜਿਵੇਂ ਪ੍ਰਸ਼ਾਸਨ ਚਲਾਉਣ ਲਈ ਯੋਗ ਆਦਮੀ ਤਿਆਰ ਕੀਤੇ ਜਾ ਰਹੇ ਹਨ ਇਸੇ ਤਰ੍ਹਾਂ ਰਾਜਸੀ ਖੇਤਰੀ ਲਈ ਵੀ ਆਦਮੀ ਤਿਆਰ ਕਰਨ ਦਾ ਕੰਮ ਸ਼ੁਰੂ ਕੀਤਾ ਜਾਵੇ। ਇਸ ਦੁਨੀਆਂ ਨੂੰ ਅਸਾਂ ਅਗਾਹ ਵਲ ਲਿਜਾਣਾ ਹੈ ਅਤੇ ਕਈ ਦਹਾਕਿਆਂ ਤੋਂ ਇਹ ਦੁਨੀਆਂ ਖੜੌਤ ਦਾ ਸਿ਼ਕਾਰ ਬਣੀ ਪਈ ਹੈ। ਇਸ ਵਿਗਿਆਨ ਅਤੇ ਤਕਨਾਲੋਜੀ ਦੇ ਸਮਿਆਂ ਵਿੱਚ ਤਰਕੀ ਦੀ ਰਫਤਾਰ ਇਤਨੀ ਢਿਲੀ ਨਹੀਂ ਹੋਣੀ ਚਾਹੀਦੀ।

101-ਸੀ ਵਿਕਾਸ ਕਲੋਨੀ

ਪਟਿਆਲਾ-ਪੰਜਾਬ-ਭਾਰਤ-147001

Disclaimer

We do not guarantee/claim that the information we have gathered is 100% correct. Most of the information used in articles are collected from social media and from other Internet sources. If you feel any offense regarding Information and pictures shared by us, you are free to send us a message below that blog post. We will act immediately and delete that offensive thing.

Leave a Reply

Your email address will not be published. Required fields are marked *

%d bloggers like this: