ਨਾਈਜੀਰੀਆ ‘ਚ ਆਤਮਘਾਤੀ ਵਿਸਫੋਟ, 45 ਮੌਤਾਂ

ss1

ਨਾਈਜੀਰੀਆ ‘ਚ ਆਤਮਘਾਤੀ ਵਿਸਫੋਟ, 45 ਮੌਤਾਂ

ਕਾਨੋ : ਨਾਈਜੀਰੀਆ ਵਿੱਚ ਗੜਬੜੀ ਵਾਲੇ ਇਲਾਕੇ ਪੂਰਬ-ਉੱਤਰ ਦੇ ਇੱ ਬਾਜ਼ਾਰ ਵਿੱਚ ਦੋ ਮਹਿਲਾ ਆਤਮਘਾਤੀ ਹਮਲਾਵਰਾਂ ਦੇ ਹਮਲੇ ‘ਚ 45 ਲੋਕਾਂ ਦੀ ਮੌਤ ਹੋ ਗਈ ਅਤੇ 33 ਹੋਰ ਜ਼ਖ਼ਮੀ ਹੋ ਗਏ। ਐਮਰਜੈਂਸੀ ਸੇਵਾ ਨੇ ਇਹ ਜਾਣਾਕਾਰੀ ਦਿੱਤੀ। ਫ਼ੌਜ ਨੇ ਸ਼ੁੱਕਰਵਾਰ ਨੂੰ ਮ੍ਰਿਤਕਾਂ ਗਿਣਤੀ 30 ਦੱਸੀ ਸੀ।
ਅਦਾਮਾਵਾ ਵਿੱਚ ਰਾਸ਼ਟਰੀ ਆਪਦਾ ਪ੍ਰਬੰਧਨ ਏਜੰਸੀ (ਐੱਨਈਐੱਮਏ) ਦੇ ਸਾਦ ਬੇਲੋ ਨੇ ਕਿਹਾ, ‘ਸਾਡੇ ਤਾਜ਼ਾ ਰਿਕਾਰਡਾਂ ਦੇ ਅਨੁਸਾਰ, ਮਦਾਗਲੀ ਵਿੱਚ ਹੋਏ ਦੋਹਰੇ ਵਿਸਫੋਟ ਵਿੱਚ 45 ਲੋਕਾਂ ਦੀ ਮੌਤ ਹੋ ਗਈ ਹੈ ਅਤੇ 33 ਲੋਕ ਜ਼ਖ਼ਮੀ ਹੋਏ ਹਨ। ਕਿਸੇ ਨੇ ਵੀ ਹਮਲੇ ਦੀ ਤਤਕਾਲ ਜ਼ਿੰਮੇਵਾਰੀ ਨਹੀਂ ਲਈ ਹੈ, ਪਰ ਜਿਸ ਪ੍ਰਕਾਰ ਹਮਲੇ ਕੀਤੇ ਗਏ, ਬੋਕੋ ਹਰਾਮ ਉਸੇ ਪ੍ਰਕਾਰ ਨਾਲ ਹਮਲਿਆਂ ਨੂੰ ਅੰਜ਼ਾਮ ਦਿੰਦਾ ਹੈ। ਬੋਕੋ ਹਰਾਮ ਨੇ ਗੜਬੜੀ ਵਾਲੇ ਇਲਾਕੇ ਵਿੱਚ ਆਪਣੀ ਸਾਲ ਸਾਲ ਪੁਰਾਣੀ ਅੱਤਵਾਦੀ ਮੁਹਿੰਮ ਵਿੱਚ ਆਤਮਘਾਤੀ ਹਮਲੇ ਕਰਨ ਲਈ ਔਰਤਾਂ ਦਾ ਲਗਾਤਾਰ ਇਸਤੇਮਾਲ ਕੀਤਾ ਹੈ।
ਫ਼ੌਜ ਦੇ ਬੁਲਾਰੇ ਬੀ ਅਕਿੰਨਤੋਯੇ ਨੇ ਪਹਿਲਾਂ ਕਿਹਾ ਸੀ, ਬਾਜ਼ਾਰ ਵਿੱਚ ਦੋ ਮਹਿਲਾ ਆਤਮਘਾਤੀ ਹਮਲਾਵਰਾਂ ਦੇ ਹਮਲੇ ਵਿੱਚ ਘੱਟ ਤੋਂ ਘੱਟ 30 ਲੋਕਾਂ ਦੀ ਮੌਤ ਹੋ ਗਈ ਹੈ। ਸਥਾਨਕ ਸਰਕਾਰ ਦੇ ਇੱਕ ਅਧਿਕਾਰੀ ਅਤੇ ਐੱਨਈਐੱਮਏ ਨੇ ਹਮਲੇ ਦੀ ਪੁਸ਼ਟੀ ਕੀਤੀ ਹੈ।
ਮਦਾਗਲੀ ਸਥਾਨਕ ਸਰਕਾਰ ਦੇ ਪ੍ਰਧਾਨ ਯੂਸੁਫ ਮੁਹੰਮਦ ਨੇ ਕਿਹਾ, ਗਾਹਕਾਂ ਦੇ ਰੂਪ ਵਿੱਚ ਬਾਜ਼ਾਰ ਵਿੱਚ ਆਈਆਂ ਦੋ ਹਮਲਾਵਰਾਂ ਨੇ ਬਾਜ਼ਾਰ ਦੇ ਉਸ ਹਿੱਸੇ ਵਿੱਚ ਆਪਣੀਆਂ ਆਤਮਘਾਤੀ ਬੈਲਟਾਂ ਵਿੱਚ ਵਿਸਫੋਟ ਕਰ ਦਿੱਤਾ ਜਿੱਥੇ ਅਨਾਜ ਅਤੇ ਇਸਤੇਮਾਲ ਕੀਤੇ ਗਏ ਕੱਪੜੇ ਵੇਜੇ ਜਾ ਰਹੇ ਸਨ।

Share Button

Leave a Reply

Your email address will not be published. Required fields are marked *