Sun. Jul 21st, 2019

ਨਾਈਜੀਰਅਨ ਔਰਤ ਸਮੇਤ ਦੋ ਮੁਲਜ਼ਮਾਂ ਕੋਲੋਂ ਹੈਰੋਇਨ ਬਰਾਮਦ, ਮਾਮਲਾ ਦਰਜ

ਨਾਈਜੀਰਅਨ ਔਰਤ ਸਮੇਤ ਦੋ ਮੁਲਜ਼ਮਾਂ ਕੋਲੋਂ ਹੈਰੋਇਨ ਬਰਾਮਦ, ਮਾਮਲਾ ਦਰਜ

ਜਲੰਧਰ, 16 ਦਸੰਬਰ: ਨਕੋਦਰ ਪੁਲਿਸ ਨੇ ਨਾਕਾਬੰਦੀ ਤੇ ਕਾਰ ਸਵਾਰ ਨਾਈਜੀਅਰਨ ਔਰਤ ਸਮੇਤ ਦੋ ਲੋਕਾਂ ਕੋਲੋਂ ਹੈਰੋਇਨ ਬਰਾਮਦ ਕੀਤੀ ਹੈ। ਫੜੀ ਗਈ ਹੈਰੋਇਨ ਦੀ ਕਰੋੜਾਂ ਰੁਪਏ ਹੈ।ਐਂਤਵਾਰ ਸਵੇਰੇ ਦੋਵਾਂ ਖਿਲਾਫ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਥਾਣਾ ਸਦਰ ਦੇ ਮੁਖੀ ਜਸਵਿੰਦਰ ਸਿੰਘ ਨੇ ਦੱਸਿਆ ਕਿ ਉਹਨਾਂ ਦੀ ਅਗਵਾਈ ਹੇਠ ਸ਼ਨੀਵਾਰ ਦੇਰ ਰਾਤ ਸ਼ੰਕਰ ਪੁਲਿਸ ਚੌਂਕੀ ਦੇ ਇੰਚਾਰਜ ਲਵਲੀਨ ਕੁਮਾਰ ਨੇ ਪੁਲਿਸ ਪਾਰਟੀ ਸਮੇਤ ਸ਼ੰਕਰ ਰੇਲਵੇ ਫਾਟਕ ਨਜ਼ਦੀਕ ਨਾਕਾਬੰਦੀ ਕੀਤੀ ਹੋਈ ਸੀ। ਇਸੇ ਸਮੇਂ ਇਕ ਕਾਰ ਨੂੰ ਰੁਕਣ ਦਾ ਇਸ਼ਾਰਾ ਕੀਤਾ ਗਿਆ ਜਦੋਂ ਕਾਰ ਦੀ ਤਲਾਸ਼ੀ ਲਈ ਤਾਂ ਕਾਰ ”ਚੋਂ ਤਿੰਨ ਸੋ ਗ੍ਰਾਮ ਹੈਰੋਇਨ ਬਰਾਦਮ ਹੋਈ। ਪੁਲਿਸ ਪਾਰਟੀ ਨੇ ਕਾਰ ਚਾਲਕ ਹੁਸ਼ਿਆਰਪੁਰ ਦੇ ਪਿੰਡ ਨਡਾਲੋ ਨਿਵਾਸੀ ਗੁਰਸਾਗਰ ਸਿੰਘ ਤੇ ਨਾਈਜੀਅਰਨ ਮਹਿਲਾ ਨਿਲੀਅਨ ਨੂੰ ਗ੍ਰਿਫਤਾਰ ਕਰਕੇ ਦੋਵਾਂ ਖਿਲਾਫ ਥਾਣਾ ਸਦਰ ”ਚ ਮਾਮਲਾ ਦਰਜ ਕਰ ਲਿਆ ਹੈ। ਪੁਲਿਸ ਪੁੱਛਗਿੱਛ ਚ ਇਹ ਸਾਹਮਣੇ ਆਇਆ ਕਿ ਮੁਲਜ਼ਮ ਗੁਰਸਾਗਰ ਸਿੰਘ ਪਿਛਲੇ ਕਈ ਸਾਲਾਂ ਤੋਂ ਦਿੱਲੀ ”ਚ ਕਿਰਾਏ ਦੇ ਮਕਾਨ ਤੇ ਰਹਿਣ ਵਾਲੀ ਨਾਈਜੀਰੀਅਨ ਮਹਿਲਾ ਨੀਲੀਅਨ ਨਾਲ ਮਿਲਕੇ ਹੈਰੋਇਨ ਦੀ ਤਸਕਰੀ ਕਰਦਾ ਆ ਰਿਹਾ ਹੈ। ਡੀਐੱਸਪੀ ਨਕੋਦਰ ਪਰਮਿੰਦਰ ਸਿੰਘ ਨੇ ਦੱਸਿਆ ਕਿ ਦੋਵਾਂ ਮੁਲਜ਼ਮਾਂ ਨੂੰ ਕੌਰਟ ”ਚ ਪੇਸ਼ ਕਰਕੇ ਹੋਰ ਗੰਭੀਰਤਾ ਨਾਲ ਪੁੱਛਗਿੱਛ ਕੀਤੀ ਜਾਵੇਗੀ।

Leave a Reply

Your email address will not be published. Required fields are marked *

%d bloggers like this: