Mon. Apr 22nd, 2019

ਨਾਇਬ ਤਹਿਸੀਲਦਾਰ ਪੱਬੀ ਚੰੜੀਗੜ੍ਹ ਵਿਜੀਲੈਸ ਟੀਮ ਨੇ ਦਬੋਚਿਆ ਰੰਗੇ ਹੱਥੀ

ਨਾਇਬ ਤਹਿਸੀਲਦਾਰ ਪੱਬੀ ਚੰੜੀਗੜ੍ਹ ਵਿਜੀਲੈਸ ਟੀਮ ਨੇ ਦਬੋਚਿਆ ਰੰਗੇ ਹੱਥੀ

ਮੋਗਾ (ਸਰਬਜੀਤ ਰੋਲੀ)-ਪੰਜਾਬ ਸਰਕਾਰ ਵੱਲੋਂ ਭ੍ਰਿਸ਼ਟਾਚਾਰ ਖਿਲਾਫ਼ ਵਿੱਢੀ ਮੁਹਿੰਮ ਤਹਿਤ ਅੱਜ ਮੋਹਾਲੀ ਵਿਜੀਲੈਂਸ ਵਿਭਾਗ ਦੀ ਟੀਮ ਨੇ ਗੁਪਤ ਕਾਰਵਾਈ ਕਰਦਿਆਂ ਮੋਗਾ ਨਾਲ ਸਬੰਧਤ ਇਕ ਨਾਇਬ ਤਹਿਸੀਲਦਾਰ ਨੂੰ ਰਿਸ਼ਵਤ ਦੇ ਮਾਮਲੇ ਵਿਚ ਗ੍ਰਿਫਤਾਰ ਕਰ ਲਿਆ। ਗੁਪਤ ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਪਿੰਡ ਚੂਹੜਚੱਕ ਨਾਲ ਸਬੰਧਤ ਇਕ ਪ੍ਰਵਾਸੀ ਭਾਰਤੀ ਦਰਸ਼ਨ ਸਿੰਘ ਕਨੇਡਾ ਦਾ ਆਪਣੇ ਬਿਰਧ ਪਿਤਾ ਸਰਦਾਰਾ ਸਿੰਘ ਦੀ 17 ਕਿੱਲੇ ਮੁਸ਼ਤਰਕਾ ਖਾਤੇ ਦੀ ਜ਼ਮੀਨ ਦਾ ਇੰਤਕਾਲ ਆਪਣੇ ਬੇਟੇ ਦੇ ਨਾਮ ਅਤੇ ਆਪਣੇ ਭਰਾ ਨਛੱਤਰ ਸਿੰਘ ਦੇ ਨਾਮ ਕਰਵਾਉਣ ਸਬੰਧੀ ਨਾਇਬ ਤਹਿਸੀਲਦਾਰ ਨਾਲ 7 ਲੱਖ ਰੁਪੈ  ਵਿਚ ਸੌਦਾ ਤੈਅ ਹੋਇਆ ਸੀ ਅਤੇ ਅੱਜ ਦਰਸ਼ਨ ਸਿੰਘ ਵੱਲੋਂ  ਤਹਿਸੀਲਦਾਰ ਨੂੰ ਇਕ ਲੱਖ ਰੁਪਏ ਰਿਸ਼ਵਤ ਦੇ ਤੌਰ ‘ਤੇ ਦਿੱਤੇ ਜਾਣੇ ਸਨ। ਜ਼ਿਕਰਯੋਗ ਹੈ ਕਿ ਨਾਇਬ ਤਹਿਸੀਲ ਸੁਰਿੰਦਰ ਕੁਮਾਰ ਪੱਬੀ ਹਲਕਾ ਧਰਮਕੋਟ ਨਾਲ ਸਬੰਧਤ ਹਨ ਅਤੇ ਹਫਤੇ ਦੇ ਦੋ ਦਿਨ ਮੰਗਲਵਾਰ ਅਤੇ ਸ਼ੁੱਕਰਵਾਰ ਅਜੀਤਵਾਲ ਕਚਹਿਰੀਆਂ ਵਿਖੇ ਡਿਊਟੀ ‘ਤੇ ਹੁੰਦੇ ਹਨ। ਐਨ ਆਰ ਆਈ ਵੱਲੋਂ ਨਾਇਬ ਤਹਿਸੀਲਦਾਰ ਦੇ ਰਿਸ਼ਵਤ ਮੰਗਣ ਦੀ ਸ਼ਿਕਾਇਤ ਮੋਹਾਲੀ ਸਥਿਤ ਵਿਜੀਲੈਂਸ ਵਿਭਾਗ ਨੂੰ ਦਿੱਤੀ ਗਈ ਜਿਸ ‘ਤੇ ਹਰਕਤ ਵਿਚ ਆਉਂਦਿਆਂ  ਵਿਜੀਲੈਂਸ ਵਿਭਾਗ ਦੇ ਫਲਾਇੰਗ ਸਕੂਐਡ ਨੇ ਇੰਸਪੈਕਟਰ ਇੰਦਰਪਾਲ ਸਿੰਘ ਦੀ ਅਗਵਾਈ ਵਿਚ ਨਾਇਬ ਤਹਿਸੀਲਦਾਰ ਸੁਰਿੰਦਰ ਕੁਮਾਰ ਪੱਬੀ ਨੂੰ ਮੋਗਾ ਦੇ ਕਸਬੇ ਅਜੀਤਵਾਲ ਤੋਂ ਗ੍ਰਿਫਤਾਰ ਕਰ ਲਿਆ।

ਗ੍ਰਿਫਤਾਰ ਕਰਨ ਦੀ ਪਰਿਕਿਰਿਆ ਅਜੀਤਵਾਲ ਕਚਹਿਰੀਆਂ ਦੇ ਕਮਿਊਨਟੀ ਹਾਲ ਵਿਚ ਨੇਪਰੇ ਚੜੀ ਪਰ ਵਿਜੀਲੈਂਸ ਨੂੰ ਕਮਿਊਨਿਟੀ ਹਾਲ ਦੇ ਮਗਰਲੇ ਦਰਵਾਜੇ ਦਾ ਇਲਮ ਨਹੀਂ ਸੀ । ਐਨ ਆਰ ਆਈ ਦਰਸ਼ਨ ਸਿੰਘ ਨੇ ਪੱਤਰਕਾਰਾ  ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਮੇਰੇ ਪਿਤਾ ਦਾ ਮੁਖਤਿਆਰ ਨਾਮਾ ਮੇਰੇ ਕੋਲ ਹੈ ਅਤੇ ਮੈ ਆਪਣੀ 17 ਕਿੱਲੇ ਜਮੀਨ ‘ਚੋ ਅੱਧੀ ਜਮੀਨ ਆਪਣੇ ਭਰਾ ਅਤੇ ਅੱਧੀ ਆਪਣੇ ਬੇਟੇ ਦੇ ਨਾਮ ਕਰਵਾਉਣੀ ਸੀ ਪਰ ਨਾਇਬ ਤਹਿਸੀਲਦਾਰ ਸੁਰਿੰਦਰ ਕੁਮਾਰ ਪੱਬੀ ਨੇ ਪਹਿਲਾ ਤਾ ਮੁਖਤਿਆਰ ਨਾਮੇ ਨੂੰ ਸਹੀ ਦੱਸਿਆ ਪਰ ਅਗਲੇ ਦਿਨ ਹੀ ਕਿਹਾ ਕਿ ਮੈਨੂੰ ਮੁਖਤਿਆਰ ਨਾਮੇ ‘ਚ ਕੁਝ ਗੜਬੜ ਲੱਗਦੀ ਹੈ ਤਾ ਮੈਨੂੰ ਆਪਣੀਆਂ ਗੱਲਾ ਵਿੱਚ ਉਲਝਾ ਲਿਆ ਤੇ ਆਖਿਰ ਇੱਕ ਲੱਖ ਰੁਪੈ ‘ਚ ਸੌਦਾ ਤਹਿ ਹੋ ਗਿਆ ਤੇ ਉਨਾ ਮੈਨੂੰ ਪਟਵਾਰੀ ਤੋ ਇੰਤਕਾਲ ਵੀ ਆਪੇ ਕਰਵਾਉਣ ਦੀ ਗੱਲ ਕਹਿ ਦਿੱਤੀ। ਦਰਸ਼ਨ ਸਿੰਘ ਨੇ ਅੱਗੇ ਦੱਸਿਆ ਕਿ ਅੱਜ ਜਦ ਮੈ ਪੈਸੇ ਲੈ ਕੇ ਰਜਿਸਟਰੀ ਕਰਵਾਉਣ ਲਈ ਸਬ ਤਹਿਸੀਲ  ਅਜੀਤਵਾਲ ਵਿਖੇ ਪਹੁੰਚਿਆ ਤਾ ਨਾਇਬ ਤਹਿਸੀਲਦਾਰ ਦੇ ਡਰਾਇਵਰ ਨੇ ਇੱਕ ਲੱਖ ਰੁਪੈ ਮੈਥੋ ਲੈ ਲਏ ਤੇ ਜਦ ਇਸ ਦਾ ਪਤਾ ਨਾਇਬ ਤਹਿਸੀਲਦਾਰ ਨੂੰ ਲੱਗਾ ਤਾ ਤਦ ਉਹ ਆਪਣੇ ਡਰਾਇਵਰ ਜਗਜੀਤ ਸਿੰਘ ਜੱਗਾ ਤੇ ਭੜਕਿਆ ਤੇ ਕਿਹਾ  ਕਿ ਅਜਿਹੇ ਕੰਮ ਸ਼ਾਮ ਨੂੰ ਨਾ ਕਰਿਆ ਕਰੋ ਤੇ ਜਦ ਅਚਾਨਕ ਵਿਜੀਲਸ ਦੀ ਟੀਮ ਨੂੰ ਉਸ ਦੇ ਡਰਾਇਵਰ ਨੇ ਵੇਖਿਆ ਤਾ ਉਹ ਪਿਛਲੇ ਦਰਵਾਜੇ ਵਿੱਚੋ ਪੈਸੇ ਸਮੇਤ ਫਰਾਰ ਹੋ ਗਿਆ । ਸ਼ਾਮ ਪੰਜ ਵਜੇ ਦੇ ਕਰੀਬ ਵਿਜੀਲੈਂਸ ਨੇ ਛਾਪੇਮਾਰੀ ਕੀਤੀ ਤੇ ਰਾਤ 8 ਵਜੇ ਤੱਕ ਵਿਜੀਲੈਂਸ ਨਾਇਬ ਤਹਿਸੀਲਦਾਰ ਦੇ ਡਰਾਈਵਰ ਅਤੇ ਇਕ ਲੱਖ ਰੁਪਈਆ ਲੱਭਦੀ ਰਹੀ ਪਰ ਉਹ ਇਸ ਮੁਹਿੰਮ ਵਿਚ ਸਫਲ ਨਹੀਂ ਹੋ ਸਕੀ। ਇਸ ਦੌਰਾਨ ਸਮੁੱਚੀ ਟੀਮ ਪੱਤਰਕਾਰਾਂ ਤੋਂ ਬੱਚਦੀ ਰਹੀ ਤੇ ਨਾ ਹੀ ਉਹਨਾਂ ਪੱਤਰਕਾਰਾਂ ਨੂੰ ਨਾਇਬ ਤਹਿਸੀਲਦਾਰ ਦੇ ਨੇੜੇ ਢੁੱਕਣ ਦਿੱਤਾ । ਨਾਇਬ ਤਹਿਸੀਲਦਾਰ ਨੂੰ ਗ੍ਰਿਫਤਾਰ ਕਰਨ ਮੌਕੇ ਗਵਾਹਾਂ ਵਜੋਂ ਪ੍ਰਦੀਪ ਕੁਮਾਰ ਸਹਾਇਕ ਰਜਿਸਟਰਾਰ ਸਹਿਕਾਰੀ ਸਭਾਵਾਂ ਡੇਰਾ ਬੱਸੀ, ਗਗਨ ਕਟਾਰੀਆ ਵਣ ਰੇਂਜ ਅਫਸਰ ਮੋਹਾਲੀ ਅਤੇ ਭੂਮੀ ਰੱਖਿਆ ਅਫਸਰ ਬਲਜਿੰਦਰ ਸਿੰਘ ਹਾਜ਼ਰ ਸਨ । ਇਹ ਵੀ ਅਫਵਾਹ ਹੈ ਕਿ ਗ੍ਰਿਫਤਾਰੀ ਉਪਰੰਤ ਵਿਜੀਲੈਂਸ ਵੱਲੋਂ ਪਹਿਲਾਂ ਉਕਤ ਨਾਇਬ ਤਹਿਸੀਲਦਾਰ ਨੂੰ ਧਰਮਕੋਟ ਵਿਖੇ ਉਸ ਦੀ ਰਿਹਾਇਸ਼ ‘ਤੇ ਲੈ ਜਾਇਆ ਗਿਆ ਤੇ ਫਿਰ ਮੋਗਾ ਕਚਹਿਰੀਆਂ ਵਿਖੇ । ਖ਼ਬਰ ਲਿਖੇ ਜਾਣ ਤੱਕ ਵਿਜੀਲੈਂਸ ਟੀਮ ਪੱਤਰਕਾਰਾਂ ਨੂੰ ਬਿਨਾਂ ਕੁਝ ਦੱਸੇ ਨਾਇਬ ਤਹਿਸੀਲਦਾਰ ਨੂੰ ਲੈ ਕੇ ਮੋਹਾਲੀ ਲਈ ਰਵਾਨਾ ਹੋ ਗਈ ।

Share Button

Leave a Reply

Your email address will not be published. Required fields are marked *

%d bloggers like this: