Wed. May 22nd, 2019

ਨਹੀਂ ਰੁਕ ਰਿਹਾ ਸਵਾਈਨ ਫਲੂ ਦਾ ਕਹਿਰ, ਬਨੂੜ ‘ਚ 42 ਸਾਲਾਂ ਵਿਅਕਤੀ ਦੀ ਮੌਤ

ਨਹੀਂ ਰੁਕ ਰਿਹਾ ਸਵਾਈਨ ਫਲੂ ਦਾ ਕਹਿਰ, ਬਨੂੜ ‘ਚ 42 ਸਾਲਾਂ ਵਿਅਕਤੀ ਦੀ ਮੌਤ

 

ਬਨੂੜ: ਪੰਜਾਬ ‘ਚ ਦਿਨ ਬ ਦਿਨ ਸਵਾਈਨ ਫਲੂ ਦਾ ਕਹਿਰ ਵੱਧਦਾ ਜਾ ਰਿਹਾ ਹੈ ਜਿਸ ਕਰਕੇ ਇਸ ਨਾਲ ਹੋ ਰਹੀਆਂ ਮੌਤਾਂ ‘ਚ ਵੀ ਇਜ਼ਾਫਾ ਹੋ ਰਿਹਾ ਹੈ। ਪੰਜਾਬ ਦੇ ਵੱਖ ਵੱਖ ਜ਼ਿਲਿਆਂ ‘ਚ ਸਵਾਈਨ ਫਲੂ ਦੇ ਮਰੀਜ਼ ਪਾਏ ਜਾ ਰਹੇ ਹਨ। ਹੁਣ ਤੱਕ ਇਸ ਬਿਮਾਰੀ ਕਾਰਨ ਕਈ ਲੋਕ ਆਪਣੀਆਂ ਜਾਨਾ ਗਵਾ ਚੁੱਕੇ ਹਨ। ਅਜਿਹਾ ਹੀ ਇੱਕ ਹੋਰ ਤਾਜ਼ਾ ਮਾਮਲਾ ਮੋਹਾਲੀ ਜ਼ਿਲ੍ਹੇ ਦੇ ਪਿੰਡ ਤਸੋਲੀ ਤੋਂ ਸਾਹਮਣੇ ਆਇਆ ਹੈ।
ਸਵਾਈਨ ਫਲੂ ਕਾਰਨ 42 ਸਾਲ ਦੀ ਵਿਅਕਤੀ ਦੀ ਮੌਤ ਹੋ ਗਈ। ਮ੍ਰਿਤਕ ਦੀ ਪਹਿਚਾਣ ਸੰਜੀਵ ਕੁਮਾਰ ਵਜੋਂ ਹੋਈ ਹੈ, ਸੰਜੀਵ ਦਾ ਇਲਾਜ਼ ਪਿਛਲੇ 4 ਦਿਨਾਂ ਤੋਂ ਚੰਡੀਗਡ਼੍ਹ ਦੇ ਪੀ. ਜੀ. ਆਈ. ਹਸਪਤਾਲ ’ਚ ਚੱਲ ਰਿਹਾ ਸੀ। ਮ੍ਰਿਤਕ ਸੰਜੀਵ ਕੁਮਾਰ ਦੇ ਨੇੜਲੇ ਰਿਸ਼ਤੇਦਾਰ ਬਲਬੀਰ ਸਿੰਘ ਨੇ ਦੱਸਿਆ ਕਿ ਉਹ ਪਿਛਲੇ 8 ਦਿਨਾਂ ਤੋਂ ਬੁਖਾਰ ਤੇ ਖੰਘ ਤੋਂ ਪੀੜਤ ਸੀ। ਉਸ ਨੇ ਪਹਿਲਾਂ ਪਿੰਡ ਮਾਣਕਪੁਰ ਦੇ ਪ੍ਰਾਈਵੇਟ ਹਸਪਤਾਲ ਆਪਣਾ ਇਲਾਜ ਕਰਵਾਇਆ। ਉਸ ਦੀ ਸਿਹਤ ’ਚ ਕੋਈ ਸੁਧਾਰ ਨਾ ਹੋਇਆ ਤਾਂ ਉਸ ਨੂੰ ਚੰਡੀਗਡ਼੍ਹ ਦੇ ਪੀ. ਜੀ. ਆਈ. ਹਸਪਤਾਲ ’ਚ ਭਰਤੀ ਕਰਵਾਇਆ ਗਿਆ।
ਮੌਤ ਦੀ ਖਬਰ ਸੁਣਦਿਆਂ ਹੀ ਪਿੰਡ ’ਚ ਸਹਿਮ ਦਾ ਮਾਹੌਲ ਬਣ ਗਿਆ। ਇਸ ਭਿਆਨਕ ਬੀਮਾਰੀ ਨਾਲ ਇਲਾਕੇ ’ਚ ਪਹਿਲੀ ਮੌਤ ਹੈ। ਮ੍ਰਿਤਕ ਪਰਿਵਾਰ ਦਾ ਇਕਲੌਤਾ ਕਮਾਊ ਸੀ। ਮਿਹਨਤ ਮਜ਼ਦੂਰੀ ਕਰ ਕੇ ਆਪਣੇ ਪਰਿਵਾਰ ਦਾ ਪੇਟ ਪਾਲਦਾ ਸੀ। ਆਪਣੇ ਪਿੱਛੇ ਉਹ ਪਤਨੀ ਤੇ 2 ਬੱਚੇ ਛੱਡ ਗਿਆ। ਦੱਸ ਦਈਏ ਕਿ ਸਵਾਈਨ ਫਲੂ ਦੇਸ਼ ਭਰ ‘ਚ ਸਵਾਈਨ ਫਲੂ ਦਾ ਕਹਿਰ ਜਾਰੀ ਹੈ। ਇਸਦੇ ਕਹਿਰ ਤੋਂ ਹੁਣ ਸਿਆਸੀ ਆਗੂ ਵੀ ਬਚ ਨਹੀਂ ਪਾ ਰਹੇ। ਵਿਗਿਆਨਕ ਭਾਸ਼ਾ ਵਿੱਚ ਇਸ ਵਾਇਰਸ ਨੂੰ ਇੰਫਲੂਏਂਜ਼ਾ-ਏ (ਐਚ1ਏ1) ਕਿਹਾ ਜਾਂਦਾ ਹੈ। ਇਸ ਦੀ ਇੱਕ ਹੋਰ ਕਿਸਮ ਕਾਰਨ 1918 ਵਿੱਚ ਇੱਕ ਬਿਮਾਰੀ ਫੈਲ ਵੀ ਚੁੱਕੀ ਹੈ। ਸਵਾਈਨ ਫਲੂ ਦੇ ਸ਼ੁਰੂਆਤੀ ਮਾਮਲੇ ਵਿੱਚ 2009 ਵਿੱਚ ਅਮਰੀਕਾ ਦੇ ਮੈਕਸਿਕੋ ਵਿੱਚ ਸਾਹਮਣੇ ਆਏ ਸਨ। ਉਸ ਤੋਂ ਬਾਅਦ ਲਗਪਗ 100 ਦੇਸਾਂ ਵਿੱਚ ਇਸ ਦੇ ਕੇਸ ਸਾਹਮਣੇ ਆ ਚੁੱਕੇ ਹਨ।

Leave a Reply

Your email address will not be published. Required fields are marked *

%d bloggers like this: