Fri. Aug 23rd, 2019

ਨਹੀਂ ਚੱਲ ਸਕਿਆ ਪ੍ਰਿਅੰਕਾ ਦਾ ਜਾਦੂ

ਨਹੀਂ ਚੱਲ ਸਕਿਆ ਪ੍ਰਿਅੰਕਾ ਦਾ ਜਾਦੂ

ਲੰਮੇ ਸਮੇਂ ਦੀ ਕਸ਼ਮਕਸ਼ ਤੋਂ ਬਾਅਦ ਇਸੇ ਸਾਲ ਜਨਵਰੀ ਵਿੱਚ ਪ੍ਰਿਅੰਕਾ ਗਾਂਧੀ ਵਾਡਰਾ ਨੇ ਸਰਗਰਮ ਸਿਆਸਤ ਵਿੱਚ ਪੈਰ ਰੱਖਿਆ ਤਾਂ ਕਾਂਗਰਸ ਪਾਰਟੀ ਅਤੇ ਵਰਕਰਾਂ ਨੂੰ ਉਮੀਦ ਸੀ ਕਿ ਇਨ੍ਹਾਂ ਲੋਕਸਭਾ ਚੋਣਾ ਵਿੱਚ ਉਨ੍ਹਾਂ ਦਾ ਜਾਦੂ ਚੱਲੇਗਾ, ਪਰ ਅਜਿਹਾ ਨਹੀਂ ਹੋਇਆ ਅਤੇ ਪ੍ਰਿਅੰਕਾ ਦੀ ਸਿਆਸੀ ਸ਼ੁਰੂਆਤ ਬੇਅਸਰ ਸਿੱਧ ਹੋਈ। ਲੋਕਸਭਾ ਚੋਣਾਂ ਤੋਂ ਪਹਿਲਾਂ ਪ੍ਰਿਅੰਕਾ ਨੂੰ ਕਾਂਗ੍ਰਸ ਮਹਾਂਸਕੱਤਰ ਅਤੇ ਪੁਰਬ ਉੱਤਰਪ੍ਰਦੇਸ਼ ਦਾ ਜਿੰਮਾ ਵੀ ਦਿੱਤਾ ਗਿਆ।
ਪ੍ਰਿਅੰਕਾ ਦੀ ਐਂਟਰੀ ਨਾਲ ਸਿਆਸੀ ਪੱਖੋਂ ਸਭ ਤੋਂ ਅਹਿਮ ਸੂਬੇ ਵਿੱਚ ਕਾਂਗ੍ਰਸੀ ਸਿਆਸਤ ਵਿੱਚ ਨਵੇਂ ਸਿਰੇ ਤੋਂ ਜਾਨ ਪਾਉਣ ਦੀ ਜਿੰਮੇਵਾਰੀ ਸੌਂਪੀ ਗਈ।ਪ੍ਰਿਅੰਕਾ ਨੇ ਉੱਤਰ ਪ੍ਰਦੇਸ਼ ਵਿੱਚ ਕਈ ਸਿਆਸੀ ਰੈਲੀਆਂ ਅਤੇ ਰੋਡ ਸ਼ੋ ਕੀਤੇ ।ਉਨ੍ਹਾਂ ਨੇ ਸੂਬੇ ਤੋਂ ਬਾਹਰ ਵੀ ਪਾਰਟੀ ਦੇ ਲਈ ਪੂਰੀ ਵਾਹ ਲਾ ਦਿੱਤੀ, ਪਰ ਅਜਿਹਾ ਲੱਗਦਾ ਹੈ ਕਿ ਜਨਤਾ ਵਿਚਕਾਰ ਉਨ੍ਹਾਂ ਦਾ ਉਹ ਕਰਿਸ਼ਮਾ ਨਹੀਂ ਚੱਲ ਪਾਇਆ, ਜਿਸਦੀ ਉਮੀਦ ਰਾਹੁਲ ਗਾਂਧੀ ਨੇ ਉਨ੍ਹਾਂ ਤੋਂ ਲਾਈ ਹੋਈ ਸੀ।ਉੱਤਰ ਪ੍ਰਦੇਸ਼ ਵਿੱਚ ਚੋਣ ਪ੍ਰਚਾਰ ਦੌਰਾਨ ਪ੍ਰਿਅੰਕਾ ਨੇ ਕਈ ਮੌਕਿਆਂ ‘ਤੇ ਪ੍ਰਧਾਨਮੰਤਰੀ ਮੋਦੀ ‘ਤੇ ਸਿੱਧਾ ਨਿਸ਼ਾਨੇ ਵੀ ਲਾਏ ਸਨ।ਹਾਲਾਂਕਿ ਉਹ ਅਖਿਲੇਸ਼ ਯਾਦਵ ਅਤੇ ਮਾਇਅਵਤੀ ‘ਤੇ ਕੋਈ ਵੀ ਸਿੱਧੀ ਟਿੱਪਣੀ ਕਰਨ ਤੋਂ ਬਚਦੀ ਨਜਰ ਆਈ। ਲੰਮੇ ਸਮੇਂ ਤੱਕ ਸਿਆਸੀ ਸੱਥਾਂ ਵਿੱਚ ਇਸ ਗੱਲ ‘ਤੇ ਚਰਚਾ ਹੁਦੀ ਰਹੀ ਕਿ ਆਖ਼ਰ ਪ੍ਰਿਅੰਕਾ ਸਰਗਰਮ ਰਾਜਨੀਤੀ ਵਿੱਚ ਕਦੋਂ ਪੈਰ ਰੱਖਦੇ ਹੋਏ ਕਾਂਗ੍ਰਸ ਪਾਰਟੀ ਵਿੱਚ ਵੱਡੀ ਰੋਲ ਅਦਾ ਕਰੇਗੀ।ਰਾਹੁਲ ਨੇ ਜਨਵਰੀ ਮਹੀਨੇ ਵਿੱਚ ਵੱਡਾ ਸਿਆਸੀ ਦਾਅ ਖੇਡਦੇ ਹੋਏ ਚੋਣਾ ਤੋਂ ਕੁਝ ਮਹੀਨੇ ਪਹਿਲਾਂ ਪ੍ਰਿਅੰਕਾ ਨੂੰ ਕਾਂਗ੍ਰਸ ਮਹਾਂਸਕੱਤਰ ਅਤੇ ਉੱਤਰ ਪ੍ਰਦੇਸ਼ ਦਾ ਇੰਚਾਰਜ ਲਾਇਆ ਅਤੇ ਇਸੇ ਦੇ ਨਾਲ ਪ੍ਰਿੰਅਕਾ ਦਾ ਸਰਗਰਮ ਸਿਆਸਤ ਦਾ ਸਫਰ ਸ਼ੁਰੂ ਹੋ ਗਿਆ । ਹਜੇ ਤੱਕ 47 ਸਾਲ ਦੀ ਪ੍ਰਿਅੰਕਾ ਖੁਦ ਨੂੰ ਕਾਂਗ੍ਰਸ ਦੀਆਂ ਗਤੀਵਿਧੀਆਂ ਤੋਂ ਦੂਰ ਰੱਖਦੇ ਹੋਏ ਸਿਰਫ ਪਰਿਵਾਰ ਦੇ ਲਈ ਹੀ ਕੰਮ ਕਰਦੀ ਰਹੀ ਸੀ।
ਪਿੰਅਕਾ ਦਾ ਦਾਇਰਾ ਖਾਸਕਰ ਮਾਂ ਸੋਨੀਆ ਗਾਂਧੀ ਅਤੇ ਭਰਾ ਰਾਹੁਲ ਗਾਂਧੀ ਦੇ ਸੰਸਦੀ ਖੇਤਰ ਰਾਇਬਰੇਲੀ ਅਤੇ ਅਮੇਠੀ ਤੱਕ ਸੀਮਤ ਰਿਹਾ।12 ਜਨਵਰੀ 1972 ਨੂੰ ਜੰਮੀ ਪ੍ਰਿਅੰਕਾ ਨੇ ਦਿੱਲੀ ਯੂਨੀਵਰਸਿਟੀ ਤੋਂ ਗੇ੍ਰਜੁਏਸ਼ਨ ਦੀ ਡਿਗਰੀ ਹਾਸਲ ਕੀਤੀ ਅਤੇ ਆਪਣੀ ਸਿਆਸੀ ਸਰਗਰਮੀ ਦੀ ਸ਼ੁਰੂਆਤ 1998 ਵਿੱਚ ਮਾਂ ਸੋਨੀਆ ਗਾਂਧੀ ਦੇ ਕਾਂਗ੍ਰਸ ਪ੍ਰਧਾਨ ਬਣਨ ਤੋਂ ਬਾਅਦ ਕੀਤੀ ।ਸੋਨੀਆ ਗਾਂਧੀ ਉੱਤਰ ਪ੍ਰਦੇਸ਼ ਦੇ ਅਮੇਠੀ ਅਤੇ ਕਾਰਨਾਟਕ ਦੇ ਬੇਲਾਰੀ ਸੀਟ ਤੋਂ ਇਕੱਠਿਆਂ ਲੋਕ ਸਭਾ ਚੋਣ ਲੜੇ ਸਨ। ਇਸੇ ਦੌਰਾਨ ਪ੍ਰਿਅੰਕਾ ਨੇ ਅਮੇਠੀ ਤੋਂ ਚੋਣ ਪ੍ਰਚਾਰ ਦੀ ਕਮਾਨ ਸੰਭਾਲੀ। ਸੋਨੀਆ ਨੇ 2004 ਵਿੱਚ ਅਮੇਠੀ ਦੀ ਸੀਟ ਲਾਡਲੇ ਰਾਹੁਲ ਦੇ ਲਈ ਛੱਡੀ ਅਤੇ ਖੁਦ ਰਾਇਬਰੇਲੀ ਚਲੇ ਗਏ। ਇਸ ਤੋਂ ਬਾਅਦ ਪ੍ਰਿਅੰਕਾ ਨੇ ਰਾਇਬਰੇਲੀ ਅਤੇ ਅਮੇਠੀ ਦੋਹਾਂ ਥਾਵਾਂ ‘ਤੇ ਚੋਣ ਪ੍ਰਚਾਰ ਦੀ ਜਿੰਮੇਵਾਰੀ ਸੰਭਾਲੀ। ਪ੍ਰਿਅੰਕਾ ਨੇ ਲੋਕਸਭਾ ਚੋਣਾ ਵਿੱਚ ਪਾਰਟੀ ਦੀ ਹਾਰ ‘ਤੇ ਕਿਹਾ ਕਿ ਉਹ ਜਨਤਾ ਦੇ ਫੈਸਲੇ ਦਾ ਸਤਿਕਾਰ ਕਰਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਭਾਜਪਾ ਨੂੰ ਵਧਾਈ ਦਿੰਦੇ ਹਨ।

ਹਰਪ੍ਰੀਤ ਸਿੰਘ ਬਰਾੜ
CERTIFIED COUNSELOR
ਸਾਬਕਾ ਡੀ ਓ ,174 ਮਿਲਟਰੀ ਹਸਪਤਾਲ
ਮੇਨ ਏਅਰ ਫੋਰਸ ਰੋਡ,ਬਠਿੰਡਾ

Leave a Reply

Your email address will not be published. Required fields are marked *

%d bloggers like this: