ਨਹਿਰ ਨੇ ਨਿਗਲੇ 4 ਘਰਾਂ ਦੇ ਇੱਕਲੌਤੇ 4 ਪੁੱਤਰ

ss1

 ਨਹਿਰ ਨੇ ਨਿਗਲੇ 4 ਘਰਾਂ ਦੇ ਇੱਕਲੌਤੇ 4 ਪੁੱਤਰ

ਫ਼ਿਰੋਜਪੁਰ: ਗਰਮੀ ਤੋਂ ਰਾਹਤ ਤੇ ਮਸਤੀ ਕਰਨ ਲਈ ਨਹਿਰ ‘ਚ ਨਹਾਉਣ ਗਏ 4 ਵਿਦਿਆਰਥੀ ਡੁੱਬ ਗਏ। ਡੁੱਬਣ ਕਾਰਨ ਚਾਰਾਂ ਦੀ ਮੌਤ ਹੋ ਗਈ ਹੈ। ਇਹ ਚਾਰੇ ਹੀ ਆਪਣੇ ਆਪਣੇ ਮਾਂ ਬਾਪ ਦੇ ਇੱਕਲੌਤੇ  ਪੁੱਤਰ ਸਨ। ਘਟਨਾ ਹੁਸੈਨੀਵਾਲਾ ਨੇੜੇ ਪਿੰਡ ਬਾਰੇਕੇ ਦੀ ਹੈ। ਘਟਨਾ ਤੋਂ ਕੁੱਝ ਸਮਾਂ ਬਾਅਦ ਚਾਰਾਂ ਵਿਦਿਆਰਥੀਆਂ ਦੀਆਂ ਲਾਸ਼ਾਂ ਬਰਾਮਦ ਕਰ ਲਈਆਂ ਗਈਆਂ ਹਨ।

ਜਾਣਕਾਰੀ ਮੁਤਾਬਕ ਫਿਰੋਜਪੁਰ ਦੇ ਸ਼ਾਂਤੀ ਨਗਰ ‘ਚ ਰਹਿਣ ਵਾਲੇ ਅਨਿਲ ਕੁਮਾਰ (19), ਈਸ਼ਟਬੀਰ ਸਿੰਘ (17), ਲਵ (17) ਤੇ ਵਿਸ਼ਾਲ (20) ਆਪਣੇ 4 ਹੋਰ ਸਾਥੀਆਂ ਨਾਲ ਬਾਰੇਕੇ ਪਿੰਡ ਨੇੜਿਉਂ ਲੰਘਦੀ ਗੰਗ ਕੈਨਾਲ ਨਹਿਰ ‘ਚ ਨਹਾਉਣ ਗਏ ਸਨ। ਇਸੇ ਦੌਰਾਨ 8 ਬੱਚਿਆਂ ‘ਚੋਂ 4 ਪਾਣੀ ‘ਚ ਡੁੱਬ ਗਏ।

ਇਸ ਘਟਨਾ ਦੀ ਜਾਣਕਾਰੀ ਇਲਾਕੇ ‘ਚ ਫੈਲਦਿਆਂ ਹੀ ਹਫੜਾ ਦਫੜੀ ਮੱਚ ਗਈ। ਤੁਰੰਤ ਇਹਨਾਂ ਦੀ ਤਲਾਸ਼ ਸ਼ੁਰੂ ਕੀਤੀ ਗਈ। ਥੇੜੇ ਸਮੇਂ ਬਾਅਦ ਇਹਨਾਂ ਚਾਰਾਂ ਵਿਦਿਆਰਥੀਆਂ ਦੀਆਂ ਲਾਸ਼ਾਂ ਬਰਾਮਦ ਕਰ ਲਈਆਂ ਗਈਆਂ। ਇਸ ਦਰਦਨਾਕ ਹਾਦਸੇ ਨੂੰ ਲੈ ਕੇ ਇਲਾਕੇ ‘ਚ ਗਮ ਦਾ ਮਾਹੌਲ ਹੈ। ਮ੍ਰਿਤਕ ਚਾਰੇ ਹੀ ਆਪਣੇ ਆਪਣੇ ਮਾਂ ਬਾਪ ਦੇ ਇਕੱਲੇ ਹੀ ਪੁੱਤਰ ਸਨ।

Share Button

Leave a Reply

Your email address will not be published. Required fields are marked *