ਨਹਿਰ ‘ਚ ਪਾੜ ਪੈਣ ਕਾਰਨ ਲਗਾਏ ਝੋਨੇ ਦਾ ਹੋਇਆ ਭਾਰੀ ਨੁਕਸਾਨ

ss1

ਨਹਿਰ ‘ਚ ਪਾੜ ਪੈਣ ਕਾਰਨ ਲਗਾਏ ਝੋਨੇ ਦਾ ਹੋਇਆ ਭਾਰੀ ਨੁਕਸਾਨ

24-7
ਤਪਾ ਮੰਡੀ, 23 ਜੂਨ (ਨਰੇਸ਼ ਗਰਗ) ਨਹਿਰੀ ਕੱਸੀ ਵਿੱਚ ਪਾਣੀ ਜਿਆਦਾ ਆਉਣ ਕਾਰਨ ਕਰੀਬ 6 ਏਕੜ ਜ਼ਮੀਨ ਵਿੱਚ ਲਗਾਇਆ ਝੋਨਾ ਪਾਣੀ ਨਾਲ ਭਰ ਗਿਆ।
ਮਿਲੀ ਜਾਣਕਾਰੀ ਅਨੁਸਾਰ ਹੰਡਿਆਇਆ ਤੋਂ ਆ ਰਹੀ ਨਹਿਰ ਵਿੱਚ ਪਾਣੀ ਇਕਦਮ ਜਿਆਦਾ ਆ ਜਾਣ ਕਾਰਨ ਬਰਨਾਲਾ-ਬਠਿੰਡਾ ਰੋਡ ਤੇ ਮਹਿਤਾ ਚੂੰਗੀ ਦੇ ਨਜ਼ਦੀਕ ਰਾਣੇ ਮਹੰਤ ਦੇ ਖੇਤ ਤੋਂ ਥੋੜਾ ਅੱਗੇ ਸੜਕ ਤੇ ਕਰੀਬ 6 ਏਕੜ ਜ਼ਮੀਨ ਵਿੱਚ ਨਹਿਰ ਵਿੱਚ ਕਰੀਬ 17-18 ਫੁੱਟ ਲੰਬਾ ਪਾੜ ਪੈ ਜਾਣ ਕਾਰਨ ਕੁਝ ਦਿਨ ਪਹਿਲਾਂ ਲਗਾਏ ਝੋਨੇ ਦੇ ਖੇਤ ਵਿੱਚ ਪਾਣੀ ਭਰ ਜਾਣ ਕਾਰਨ ਝੋਨੇ ਦਾ ਨੁਕਸਾਨ ਹੋ ਗਿਆ। ਇਸ ਸਬੰਧੀ ਗੱਲਬਾਤ ਕਰਦਿਆਂ ਕਿਸਾਨ ਬਿੱਕਰ ਸਿੰਘ, ਜਥੇਦਾਰ ਲੀਲਾ ਸਿੰਘ ਮਹਿਤਾ, ਜੀਵਨ ਸਿੰਘ, ਲਖਵਿੰਦਰ ਸਿੰਘ, ਆਤਮਾ ਸਿੰਘ, ਰੇਸ਼ਮ ਸਿੰਘ, ਵਿਜੇ ਕੁਮਾਰ, ਭੁਸ਼ਨ ਕੁਮਾਰ ਪ੍ਰੇਮੀ, ਰਿੰਕੂ ਕੁਮਾਰ ਆਦਿ ਨੇ ਦੱਸਿਆ ਕਿ ਨਹਿਰ ਵਿੱਚ ਦੋ ਜਗਾ ਤੇ ਪਾੜ ਪੈ ਗਿਆ ਜਿਸ ਨਾਲ ਕੁਝ ਦਿਨ ਪਹਿਲਾਂ ਲਗਾਇਆ ਝੋਨਾ ਬੁਰੀ ਤਰਾਂ ਨੁਕਸਾਨਿਆਂ ਗਿਆ ਹੈ। ਉਕਤ ਕਿਸਾਨਾਂ ਨੇ ਜ਼ਿਲਾ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਉਕਤ ਮਾਰੂ ਖੇਤ ਦੀ ਪੜਤਾਲ ਕਰਵਾਕੇ ਬਣਦਾ ਮੁਆਵਜਾ ਦਿੱਤਾ ਜਾਵੇ।

Share Button

Leave a Reply

Your email address will not be published. Required fields are marked *