ਨਹਿਰ ਚ ਡੁੱਬਣ ਨਾਲ ਬੱਚੇ ਦੀ ਹੋਈ ਮੌਤ

ss1

ਨਹਿਰ ਚ ਡੁੱਬਣ ਨਾਲ ਬੱਚੇ ਦੀ ਹੋਈ ਮੌਤ

ਬਰੇਟਾ 1 ਜੁਲਾਈ (ਰੀਤਵਾਲ) ਲਾਗੇ ਦੇ ਪਿੰਡ ਮੰਡੇਰ ਦੇ ਇੱਕ ਬੱਚੇ ਦੀ ਨਹਿਰ ਚ ਡੁੱਬਣ ਨਾਲ ਮੋਤ ਹੋਣ ਦਾ ਸਮਾਚਾਰ ਮਿਲਿਆ ਹੈ ਪ੍ਰਾਪਤ ਜਾਣਕਾਰੀ ਅਨੁਸਾਰ ਮਹਿਕਦੀਪ ਸਿੰਘ (12) ਪੁੱਤਰ ਹਰਦੇਵ ਸਿੰਘ ਜੋ ਕਿ ਆਪਣੇ ਦੋ ਹੋਰ ਸਾਥੀਆਂ ਨਾਲ ਖੇਡਣ ਲਈ ਘਰੋਂ ਚਲਾ ਗਿਆ ਖੇਡਦੇ ਖੇਡਦੇ ਉਹਨਾਂ ਨਹਿਰ ਤੇ ਨਹਾੳਣ ਦੇ ਇਰਾਦੇ ਨਾਲ ਉਹ ਨਹਿਰ ਤੇ ਚਲੇ ਗਏ ਅਤੇ ਦੂਜੇ ਸਾਥੀਆਂ ਮਗਰ ਲੱਗ ਕਿ ਮਹਿਕਦੀਪ ਨਹਿਰ ਵਿੱਚ ਨਹਾਉਣ ਲੱਗ ਪਿਆ ਜਦ ਕਿ ਮਹਿਕਦੀਪ ਨੂੰ ਤੈਰਨਾਂ ਨਹੀ ਆਉਦਾ ਸੀ ਪਰ ਉਸਦੇ ਦੂਜੇ ਦੋ ਸਾਥੀ ਤੈਰਨਾਂ ਜਾਣਦੇ ਸੀ ਕੁਝ ਚਿਰ ਮਗਰੋਂ ਹੀ ਮਹਿਕਦੀਪ ਨੇ ਆਪਣੇ ਸਾਥੀਆਂ ਨੂੰ ਬਚਾਓ ਬਚਾਓ ਦੀਆਂ ਅਵਾਜਾਂ ਦਿੱਤੀਆਂ ਜਦ ਕਿ ਉਸ ਦੇ ਸਾਥੀਆਂ ਨੇ ਮਹਿਕਦੀਪ ਨੂੰ ਰੱਸੀਆਂ ਨਾਲ ਬਚਾਉਣ ਦੀ ਪੂਰੀ ਕੋਸ਼ਿਸ ਕੀਤੀ ਪਰ ਉਹਨਾਂ ਦੀ ਕੋਸ਼ਿਸ ਨਾਂਕਾਮ ਹੁੰਦੇ ਹੋਏ ਮਹਿਕਦੀਪ ਨਹਿਰ ਵਿੱਚ ਡੁੱਬ ਗਿਆ ਉਸਦੇ ਦੋਵੇ ਸਾਥੀ ਡਰਦੇ ਹੋਏ ਘਰੇ ਆ ਕੇ ਸੌਂ ਗਏ ਜਦੋਂ ਮਹਿਕਦੀਪ ਦੀ ਮਾਤਾ ਨੇ ਉਸਦੇ ਸਾਥੀਆਂ ਨੂੰ ਉਹਨਾਂ ਦੇ ਘਰ ਜਾ ਕਿ ਪੁਛਿਆ ਕਿ ਮਹਿਕਦੀਪ ਕਿਥੇ ਹੈ ਤਾਂ ਉਹਨਾਂ ਨੇ ਡਰਦੇ ਹੋਏ ਦੱਸਿਆ ਕਿ ਉਹ ਤਾਂ ਨਹਿਰ ਵਿੱਚ ਡੁੱਬ ਗਿਆ ਹੈ ਇਸਦੇ ਪਤਾ ਲੱਗਦਿਆਂ ਸਾਰ ਹੀ ਮਹਿਕਦੀਪ ਦੀ ਮਾਤਾ ਨੇ ਘਬਰਾਉਦੇ ਹੋਏ ਪਰਿਵਾਰਕ ਮੈਂਬਰਾਂ ਨੂੰ ਦੱਸਿਆ ਤੁਰੰਤ ਹੀ ਪਰਿਵਾਰਕ ਮੈਂਬਰਾਂ ਅਤੇ ਪਿੰਡ ਵਾਸੀਆਂ ਨੇ ਮਹਿਕਦੀਪ ਦੀ ਭਾਲ ਸ਼ੁਰੂ ਕਰ ਦਿੱਤੀ ਜਿਸਦੀ ਅਖੀਰ ਵਿੱਚ ਸੰਘਰੇੜੀ ਕੋਠੀ ਕੋਲੋਂ ਲਾਸ਼ ਮਿਲੀ ਮ੍ਰਿਤਕ ਬੱਚਾ ਦੋ ਭੈਣਾਂ ਦਾ ਇਕਲੋਤਾ ਭਰਾ ਸੀ ਇਹ ਖਬਰ ਫੈਲਦੇ ਹੀ ਪਿੰਡ ਅਤੇ ਇਲਾਕੇ ਵਿੱਚ ਸੋਗ ਦੀ ਲਹਿਰ ਫੈਲ ਗਈ।

Share Button

Leave a Reply

Your email address will not be published. Required fields are marked *