Thu. Oct 17th, 2019

ਨਹਿਰ ’ਚ ਡਿੱਗਿਆ ਯਾਤਰੀਆਂ ਨਾਲ ਭਰਿਆ ਟਰੱਕ, ਛੇ ਬੱਚੇ ਗੁੰਮ

ਨਹਿਰ ’ਚ ਡਿੱਗਿਆ ਯਾਤਰੀਆਂ ਨਾਲ ਭਰਿਆ ਟਰੱਕ, ਛੇ ਬੱਚੇ ਗੁੰਮ

ਉਤਰ ਪ੍ਰਦੇਸ਼ ਵਿਚ ਲਖਨਊ ਰਾਏਬਰੇਲੀ ਬਾਰਡਰ ਉਤੇ ਵੀਰਵਾਰ ਸਵੇਰੇ ਯਾਤਰੀਆਂ ਨਾਲ ਭਰਿਆ ਮਿੰਨੀ ਟਰੱਕ ਇੰਦਰਾ ਨਹਿਰ ਵਿਚ ਡਿੱਗ ਗਿਆ। ਲੋਕਾਂ ਨੂੰ ਬਚਾਉਣ ਲਈ ਰਾਹਤ ਅਤੇ ਬਚਾਅ ਕੰਮ ਜਾਰੀ ਹੈ। ਦੱਸਿਆ ਜਾ ਰਿਹਾ ਹੈ ਕਿ ਲਖਨਊ ਵਿਚ ਯਾਤਰੀਆਂ ਨੂੰ ਲੈ ਕੇ ਜਾ ਰਿਹਾ ਇਕ ਮਿੰਨੀ ਟਰੱਕ ਵੀਰਵਾਰ ਸਵੇਰੇ ਇੰਦਰਾ ਨਹਿਰ ਵਿਚ ਡਿੱਗ ਗਿਆ। ਮਿੰਨੀ ਟਰੱਕ ਮਹਿਲਾਵਾਂ ਤੇ ਬੱਚਿਆਂ ਨਾਲ ਭਰਿਆ ਸੀ ਜਿਸ ਵਿਚੋਂ ਅੱਧਾ ਦਰਜਨ ਬੱਚੇ ਨਹਿਰ ਵਿਚ ਗੁੰਮ ਹਨ। 6 ਬੱਚਿਆਂ ਨੂੰ ਨਹਿਰ ਵਿਚੋ ਲੱਭਣ ਲਈ ਐਸਡੀਆਰਐਫ ਦੀ ਟੀਮ ਮੌਕੇ ਉਤੇ ਮੌਜੂਦ ਹੈ।

ਮਹਿਲਾ, ਬੱਚੇ ਅਤੇ ਪੁਰਸ਼ਾਂ ਸਮੇਤ ਦਰਜਨ ਭਰ ਲੋਕ ਨਵੀਂ ਵਿਆਹੀ ਬੇਟੀ ਦੇ ਸਹੁਰੇ ਵਿਚ ਸਮਾਰੋਹ ਵਿਚ ਗਏ ਸਨ। ਮਹਿਲਾ ਅਤੇ ਪੁਰਸ਼ ਸਕੁਸ਼ਲ ਨਹਿਰ ਵਿਚੋਂ ਕੱਢ ਲਏ ਗਏ ਪ੍ਰੰਤੂ ਬੱਚੇ ਅਜੇ ਵੀ ਗੁੰਮ ਹਨ।

ਇਸ ਘਟਨਾ ਨੂੰ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੇ ਗੰਭੀਰਤਾ ਨਾਲ ਲਿਆ ਅਤੇ ਐਸਐਸਪੀ ਅਤੇ ਐਸਡੀਆਰਐਫ ਨੂੰ ਨਿਰਦੇਸ਼ ਦਿੱਤੇ ਕਿ ਉਹ ਡੁੱਬੇ ਹੋਏ ਵਿਅਕਤੀ ਦੀ ਭਾਲ ਅਤੇ ਬਚਾਅ ਲਈ ਹਰ ਸੰਭਵ ਯਤਨ ਕਰੇ।

Leave a Reply

Your email address will not be published. Required fields are marked *

%d bloggers like this: