ਨਹਿਰ ‘ਚ’ ਅਣਪਛਾਤੇ ਵਿਅਕਤੀ ਦੀ ਲਾਸ਼ ਮਿਲੀ

ss1

ਨਹਿਰ ‘ਚ’ ਅਣਪਛਾਤੇ ਵਿਅਕਤੀ ਦੀ ਲਾਸ਼ ਮਿਲੀ

 

ਕੀਰਤਪੁਰ ਸਾਹਿਬ, 18 ਅਗਸਤ (ਸਰਬਜੀਤ ਸਿੰਘ ਸੈਣੀ/ ਹਰਪ੍ਰੀਤ ਸਿੰਘ ਕਟੋਚ): ਇਥੋਂ ਦੇ ਨਜਦੀਕੀ ਨੱਕੀਆ ਪਾਵਰ ਹਾਉਸ ਵਿਖੇ ਸ੍ਰੀ ਅਨੰਦਪੁਰ ਸਾਹਿਬ ਹਾਈਡਲ ਚੈਨਲ ਨਹਿਰ ਵਿੱਚੋਂ ਇੱਕ ਅਣਪਛਾਤੇ ਵਿਅਕਤੀ ਦੀ ਲਾਸ ਮਿਲਣ ਦਾ ਸਮਾਚਾਰ ਪ੍ਰਾਪਤ ਹੋਈਆ ਹੈ ਜਿਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਤਫ਼ਤੀਸ਼ੀ ਅਫਸਰ ਅਸਰਫ ਖਾਨ ਨੇ ਦੱਸਿਆ ਕਿ ਨੱਕੀਆ ਪਾਵਰ ਹਾਉਸ ਨਹਿਰ ਵਿਚੋਂ ਇਕ ਅਣਪਛਾਤੇ ਵਿਅਕਤੀ ਦੀ ਗਲੀ ਸੜੀ ਲਾਸ ਮਿਲੀ ਹੈ। ਉਹਨਾਂ ਦੱਸਿਆ ਕਿ ਉਕਤ ਵਿਅਕਤੀ ਦੇਖਣ ਤੋਂ ਸਾਧੂ ਲਗਦਾ ਹੈ ਜਿਸ ਨੇ ਦਾੜੀ ਰੱਖੀ ਹੋਈ ਹੈ ਅਤੇ ਸਿਰ ਦੇ ਵਾਲ ਲੰਮੇ ਹਨ। ਉਕਤ ਵਿਅਕਤੀ ਦੀ ਉਮਰ ਕਰੀਬ 50-55 ਸਾਲ ਦੀ ਲਗਦੀ ਹੈ ਜਿਸ ਨੇ ਬਰਾਉਨ ਰੰਗ ਦੀ ਪੇਟ ਅਤੇ ਚਿੱਟੇ ਰੰਗ ਦੀ ਕਮੀਜ਼ ਪਾਈ ਹੋਈ ਹੈ ਅਤੇ ਇਸ ਦਾ ਕੱਦ 5.9 ਫੁੱਟ ਹੈ ਅਤੇ ਉਕਤ ਵਿਅਕਤੀ ਦਾ ਰੰਗ ਕਣਕ ਵੰਨਾ ਹੈ। ਉਕਤ ਵਿਅਕਤੀ ਦੀ ਲਾਸ ਸ਼ਨਾਖ਼ਤ ਲਈ 72 ਘੰਟੇ ਲਈ ਸਿਵਲ ਹਸਪਤਾਲ ਸ੍ਰੀ ਅਨੰਦਪੁਰ ਸਾਹਿਬ ਦੇ ਮੋਰਚੂਰੀ ਹਾਲ ਵਿੱਚ ਰੱਖੀ ਗਈ ਹੈ।

Share Button

Leave a Reply

Your email address will not be published. Required fields are marked *