Thu. Apr 25th, 2019

ਨਹਿਰ ਚੋ ਨਹਾਉਂਦੇ ਨੋਜਵਾਨ ਡੁੱਬੇ ਦੋ ਦੀ ਮੌਤ

ਨਹਿਰ ਚੋ ਨਹਾਉਂਦੇ ਨੋਜਵਾਨ ਡੁੱਬੇ ਦੋ ਦੀ ਮੌਤ

28-33
ਛਾਜਲੀ ,27 ਮਈ ( ਕੁਲਵੰਤ ਛਾਜਲੀ )-ਕਸਬਾ ਸੂਲਰ ਘਰਾਟ ਨੇੜਿਓ ਲੰਘਦੀ ਘੱਗਰ ਬਰਾਂਚ ਨਦਾਮਪੁਰ ਵਾਲੀ ਨਹਿਰ ਦੇ ਪਿੰਡ ਗੁਜਰਾਂ ਵਿਖੇ ਬਣੇ ਝਾਲ ਵਿੱਚ ਦੋ ਨੋਜਵਾਨਾ ਦੀ ਡੁੱਬ ਕੇ ਮੌਤ ਹੋਣ ਦੀ ਖਬਰ ਮਿਲੀ ਹੈ ।ਪ੍ਰਾਪਤ ਕੀਤੀ ਜਾਣਕਾਰੀ ਅਨੁਸਾਰ ਅੱਜ ਬਾਆਦ ਦੁਪਹਿਰ ਪਿੰਡ ਮਹਿਲਾਂ ਚੌਂਕ ਨਾਲ ਸਬੰਧਿਤ 9 ਮੁੰਡੇ ਗਰਮੀ ਤੋਂ ਰਾਹਤ ਪਾਉਣ ਲਈ ਨਹਿਰ ਵਿੱਚ ਨਾਹ ਰਹੇ ਸਨ । ਭਾਵੇਂ ਕਿ ਨਹਿਰ ਬੰਦ ਹੈ ਜਿਸ ਕਰਕੇ ਪਾਣੀ ਦਾ ਕੋਈ ਵਹਾਅ ਨਹੀਂ ਸੀ ।ਪ੍ਰੰਤੂ ਜਿਸ ਜਗਾ੍ਹ ਤੇ ਇਹ ਬੱਚੇ ਨਾਹ ਰਹੇ ਸਨ ਉੱਥੇ ਲਗਪਗ ਵੀਹ ਫੁੱਟ ਡੂੰਘੀ ਝਾਲ ਪੈਂਦੀ ਹੈ ।ਜਿਸ ਵਿੱਚ ਪਹਿਲਾਂ ਇੱਕ ਨੋਜਵਾਨ ਰੁੜ ਗਿਆ ਜਿਸ ਨੂੰ ਬਚਾਉਣ ਦੇ ਚੱਕਰ ਦੂਜੇ ਦੋ ਬੱਚੇ ਹਾਦਸੇ ਦਾ ਸਿਕਾਰ ਹੋ ਗਏ ।ਜਿਸ ਵਿੱਚ ਜਤਿੰਦਰ ਕੁਮਾਰ(22 ਸਾਲ) ਪੁੱਤਰ ਜਨਕ ਰਾਜ ,ਅਰਸਦੀਪ ਸਿੰਘ( 17 ਸਾਲ ) ਪੁੱਤਰ ਗੁਰਮੇਲ ਸਿੰਘ ਦੋਵੇਂ ਵਾਸੀ ਮਹਿਲਾਂ ਚੌਂਕ ਦੀ ਮੌਕੇ ਤੇ ਹੀ ਮੌਤ ਹੋ ਗਈ । ਇਸ ਸਮੇਂ ਥਾਣਾ ਦਿੜ੍ਹਬਾ ਦੀ ਪੁਲਿਸ ਨੇ ਪਹੁੰਚ ਕੇ ਦੋਵੇਂ ਲਾਸਾ ਪੋਸਟਮਾਰਟਮ ਲਈ ਸੰਗਰੂਰ ਭੇਜ ਦਿੱਤੀਆਂ ।ਇਸ ਘਟਨਾ ਨਾਲ ਇਲਾਕੇ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ ।ਇਸ ਸਮੇਂ ਹਰਦੇਵ ਸਿੰਘ ਬਿਲਖੂ ਕਾਂਗਰਸੀ ਆਗੂ ਨੇ ਪ੍ਰੈਸ ਨੂੰ ਇਸ ਘਟਨਾ ਸਬੰਧੀ ਪੂਰਨ ਜਾਣਕਾਰੀ ਦਿੰਦਿਆਂ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ।

Share Button

Leave a Reply

Your email address will not be published. Required fields are marked *

%d bloggers like this: