ਨਹਿਰੂ ਯੁਵਾ ਕੇਂਦਰ ਹੁਸ਼ਿਆਰਪੁਰ ਵੱਲੋੋੋਂ ਹਿੰਦੀ ਦਿਵਸ ਦਾ ਆਯੋਜਨ

ss1

ਨਹਿਰੂ ਯੁਵਾ ਕੇਂਦਰ ਹੁਸ਼ਿਆਰਪੁਰ ਵੱਲੋੋੋਂ ਹਿੰਦੀ ਦਿਵਸ ਦਾ ਆਯੋਜਨ

111

ਹੁਸ਼ਿਆਰਪੁਰ (ਅਸ਼ਵਨੀ ਸ਼ਰਮਾ):  ਯੁਵਾ ਮਾਮਲੇ ਅਤੇ ਖੇਡ ਮੰਤਰਾਲਾ ਭਾਰਤ ਸਰਕਾਰ ਵੱਲੋੋੋਂ ਸ y ਭੁਪਿੰਦਰ ਸਿੰਘ ਮਾਨ ਜ਼ਿਲ੍ਹਾ ਯੂਥ ਕੋਆਰਡੀਨੇਟਰ ਹੁਸ਼ਿਆਰਪੁਰ ਦੀ ਯੋਗ ਅਗਵਾਈ ਵਿੱਚ ਸੈਮੀਨਾਰ ਦਾ ਆਯੋਜਨ ਮਿਲਾਪ ਬਾਲ ਸੰਘ (ਰਜਿ .) ਵੱਲੋੋੋਂ ਕੀਤਾ ਗਿਆ। ਹਿੰਦੀ ਦਿਵਸ ਪਖਵਾੜ੍ਹਾ ਜੋ ਕਿ 14 ਤੋਂ 28 ਸਤੰਬਰ ਤੱਕ ਹਰ ਸਾਲ ਮਨਾਇਆ ਜਾਂਦਾ ਹੈ। ਇਸ ਦਿਵਸ ਨੂੰ ਮਨਾਉਣ ਦਾ ਮੁੱਖ ਕਾਰਨ ਰਾਸ਼ਟਰੀ ਭਾਸ਼ਾ ਦਾ ਹੁਣ ਦੀ ਯੁਵਾ ਪੀੜ੍ਹੀ ਵਿੱਚ ਇਸਦਾ ਪ੍ਰਤੀ ਵੱਧ ਤੋਂ ਵੱਧ ਜਾਗਰੂਕਤਾ ਪੈਦਾ ਕਰਨਾ ਹੈ।ਇਸ ਦੋਰਾਨ ਮੈਡਮ ਕੁਮਕੁਮ ਸੂਦ ਰਿਟਾ yਵਿਦਿਆ ਮੰਦਰ ਸਕੂਲ ਨੇ ਕਿਹਾ ਕਿ ਹਿੰਦੀ ਨੂੰ ਅੰਤਰਰਾਸ਼ਟਰੀ ਪੱਧਰ ਤੇ ਚੋਥੀ ਭਾਸ਼ਾ ਦੇ ਤੋਰ ਤੇ ਮਾਨਤਾ ਮਿਲੀ ਹੈ।ਇਸ ਦੋਰਾਨ ਅਵਿਨਾਸ਼ ਭੰਡਾਰੀ ਸੈਂਟਰ ਅੋਰਗਾਨਾਇਜਰ ਨੇ ਬੋਲਦਿਆ ਕਿਹਾ ਕਿ ਹਿੰਦੀ ਭਾਸ਼ਾ ਇਕ ਅਜਿਹੀ ਭਾਸ਼ਾ ਹੈ ਜੋ ਕਿ ਅਜੋਕੇ ਸਮੇਂ ਵਿੱਚ ਹਰ ਸਕੂਲ,ਕਾਲਜ ਵਿੱਚ ਬੋਲੀ ਜਾਂਦੀ ਹੈ। ਅੰਗਰੇਜ਼ੀ ਭਾਸ਼ਾ ਦੇ ਨਾਲਨਾਲ ਹਿੰਦੀ ਭਾਸ਼ਾ ਦਾ ਵੀ ਪ੍ਰਯੋਗ ਕੀਤਾ ਜਾਣਾ ਚਾਹੀਦਾ ਹੈ। ਇਸ ਮੋਕੇ ਤੇ ਇਕਵਿੰਦਰ ਕੋਰ ਨੇ ਬੋਲਦਿਆਂ ਕਿਹਾ ਕਿ ਹਿੰਦੀ ਭਾਸ਼ਾ ਨੂੰ 17 ਅਧਿਆਇ ਵਿੱਚ 343 (1) ਰਾਸ਼ਟਰੀ ਭਾਸ਼ਾ ਦਾ ਦਰਜਾ ਦਿੱਤਾ ਗਿਆ ਹੈ। ਪ੍ਰੋਗਰਾਮ ਦੇ ਮੁੱਖ ਮਹਿਮਾਨ ਜ਼ਿਲ੍ਹਾ ਯੂਥ ਕੋਆਰਡੀਨੇਟਰ ਨੇ ਬੋਲਦਿਆਂ ਕਿਹਾ ਕਿ ਹਿੰਦੀ ਭਾਸ਼ਾ ਦਾ ਪ੍ਰਚਾਰ ਕਰਨ ਲਈ ਸਾਨੂੰ ਲੇਖ,ਭਾਸ਼ਣ ਮੁਕਾਬਲੇ ਕਰਵਾਉਣੇ ਚਾਹੀਦੇ ਹਨ ਇਸਦੇ ਨਾਲਨਾਲ ਹੀ ਬੱਚਿਆ ਵਿੱਚ ਮਾਤਭਾਸ਼ਾ ਦੇ ਨਾਲਨਾਲ ਰਾਸ਼ਟਰੀ ਭਾਸ਼ਾ ਪ੍ਰਤੀ ਵੀ ਆਦਰ ਸਤਿਕਾਰ ਪੈਦਾ ਕੀਤਾ ਜਾਣਾ ਚਾਹੀਦਾ ਹੈ। ਇਸ ਮੋਕੇ ਭਾਸ਼ਣ ਪ੍ਰਤੀਯੋਗਤਾ ਦਾ ਵੀ ਆਯੋਜਨ ਕੀਤਾ ਗਿਆ ਜਿਸ ਵਿਚ ਕੋਮਲ ਸ਼ਰਮਾ, ਇੰਦੂ, ਇਕਵਿੰਦਰ ਨੇ ਭਾਗ ਲਿਆ। ਅੰਤ ਵਿੱਚ ਪ੍ਰਤੀਭਾਗੀਆਂ ਨੂੰ ਸਰਟੀਫਿਕੇਟ ਵੀ ਦਿੱਤੇ ਗਏੇ। ਇਸ ਮੋਕੇ ਆਏ ਹੋਏ ਮਹਿਮਾਨਾਂ ਦਾ ਮੈਡਮ ਪੂਨਮ ਵਲੋਂ ਧੰਨਵਾਦ ਵੀ ਕੀਤਾ ਗਿਆ। ਇਸ ਮੋਕੇ ਮੈਡਮ ਰੇਨੂੰ ਪ੍ਰਿੰਸੀਪਲ ਵੋਕੇਸ਼ਨਲ ਸੈਂਟਰ,ਵਿਜੈ ਸੂਦ, ਲੇਖਾਕਾਰ ਵਿਜੈ ਸਿੰਘ ਰਾਣਾ, ਲਵਪ੍ਰੀਤ ਸਿੰਘ, ਪੂਨਮ, ਇੰਦੂ, ਆਦਿ ਮੌਜੂਦ ਸਨ।

Share Button

Leave a Reply

Your email address will not be published. Required fields are marked *