ਨਹਿਰੀ ਵਿਭਾਗ ਵੱਲੋ ਗੇਟਾਂ ਦੀ ਮੁਰੰਮਤ ਦਾ ਕੰਮ ਜੰਗੀ ਪੱਧਰ ਤੇ ਜਾਰੀ

ss1

ਨਹਿਰੀ ਵਿਭਾਗ ਵੱਲੋ ਗੇਟਾਂ ਦੀ ਮੁਰੰਮਤ ਦਾ ਕੰਮ ਜੰਗੀ ਪੱਧਰ ਤੇ ਜਾਰੀ

19trnp21ਹਰੀਕੇ ਪੱਤਣ, 19 ਸਤੰਬਰ (ਗਗਨਦੀਪ ਸਿੰਘ): )ਮਾਝੇ ਤੇ ਮਾਲਵੇ ਨੂੰ ਆਪਸ ਵਿੱਚ ਜੋੜਨ ਵਾਲੇ ਹਰੀਕੇ ਹੈੱਡ ਵਰਕਸ ਤੋ ਨਿਕਲਦੀਆਂ ਨਹਿਰਾਂ ਦੇ ਗੇਟਾਂ ਦੀ ਮੁਰੰਮਤ ਦਾ ਕੰਮ ਨਹਿਰੀ ਵਿਭਾਗ ਵੱਲੋ ਜੰਗੀ ਪੱਧਰ ਤੇ ਕੀਤਾ ਜਾ ਰਿਹਾ ਹੈ ਚਲਦੇ ਪਾਣੀ ਵਿੱਚ ਹੋ ਰਹੇ ਇਸ ਕੰਮ ਦੀ ਤਕਨੀਕ ਨੂੰ ਹੈੱਡ ਵਰਕਸ ਦੇ ਪੁੱਲ ਤੇ ਗੁਜਰਣ ਵਾਲੇ ਰਾਹਗੀਰ ਬੜੀ ਹੈਰਾਨੀ ਨਾਲ ਵੇਖ ਰਹੇ ਹਨ। ਦਸਣਯੋਗ ਹੈ ਕਿ ਹੈਡ ਵਰਕਸ ਦੀ ਖਸਤਾ ਹਾਲਤ ਬਾਰੇ ਮੀਡੀਆ ਰਾਹੀ ਧਿਆਨ ਵਿੱਚ ਆਉਣ ਤੋ ਬਾਅਦ ਜਿਥੇ ਪੰਜਾਬ ਸਰਕਾਰ ਦੇ ਅਧਿਕਾਰੀਆਂ ਨੇ ਹਾਲਾਤਾਂ ਦੀ ਜਾਣਕਾਰੀ ਹਾਸਲ ਕੀਤੀ ਉਥੇ ਹੀ ਰਾਸਜਥਾਨ ਸਰਕਾਰ ਦੇ ਸਰਕਾਰੀ ਤੇ ਗੈਰ ਸਰਕਾਰੀ ਨੁਮਾਇੰਦੇਆਂ ਨੇ ਪੁੱਲ ਦਾ ਜਾਇਜਾ ਲੈ ਕੇ ਕੰਮ ਸੁਰੂ ਕਰਨ ਦੀ ਗੱਲ ਕਹੀ। ਰਾਜਸਥਾਨ ਸਰਕਾਰ ਤੋ ਬਣਦਾ ਖਰਚਾ ਲੈ ਕੇ ਪੰਜਾਬ ਸਰਕਾਰ ਵੱਲੋ ਨਹਿਰਾਂ ਦੇ ਗੇਟਾਂ ਦੀ ਮੁਰੰਮਤ ਦਾ ਕੰਮ ਆਰੰਭ ਕਰ ਦਿੱਤਾ ਗਿਆ। ਜਿਕਰਯੋਗ ਹੈ ਕਿ ਹਰੀਕੇ ਹੈੱਡ ਵਰਕਸ ਤੋ ਡਾਊਨ ਸਟਰੀਮ ਵਾਲੇ ਪਾਸੇ 31 ਗੇਟ ਬਣੇ ਹਨ ਅਤੇ ਰਾਜਸਥਾਨ ਤੇ ਫਿਰੋਜਪੁਰ ਫੀਡਰ ਨਹਿਰਾਂ ਤੇ ਕੁਲ 14 ਗੇਟ ਬਣੇ ਹਨ। ਜਿੰਨਾਂ ਦੀ ਹਾਲਤ ਖਸਤਾ ਹੋਣ ਕਾਰਨ ਮੁਰੰਮਤ ਦੀ ਤੁਰੰਤ ਜਰੂਰਤ ਨੂੰ ਵੇਖਦੇ ਹੋਏ ਇਸਦੀ ਮੁਰੰਮਤ ਦਾ ਕੰਮ ਸ਼ੁਰੂ ਕੀਤਾ ਜਾ ਚੁੱਕਾ ਹੈ। ਇਸ ਮੌਕੇ ਤੇ ਐਸਡੀਉ ਮੁਕੇਸ਼ ਕੁਮਾਰ ਗੋਇਲ,ਜੇਈ ਬਿਕਰਮਜੀਤ ਸਿੰਘ,ਜੇਈ ਰਿਸ਼ਭ, ਲਾਲ ਚੰਦ, ਸੁਖਦੇਵ ਸਿੰਘ ਸੁਬੇਗ ਸਿੰਘ, ਸੁਖਵੰਤ ਸਿੰਘ ਉੱਪਲ ਅਤੇ ਸਮੂਹ ਮਕੈਨਿਕਲ ਸਟਾਫ ਹਾਜਰ ਸੀ। ਇਸ ਸਬੰਧੀ ਨਹਿਰੀ ਵਿਭਾਗ ਦੇ ਐਕਸੀਅਨ ਵਿਜੈਪਾਲ ਸਿੰਘ ਮਾਨ ਦੇ ਦੱਸਿਆ ਕਿ ਇਸ ਮੁਰੰਮਤ ਉਪਰ ਕੁਲ 6 ਕਰੌੋੜ ਰੁਪਏ ਖਰਚ ਆਉਣਗੇ ਅਤੇ ਇਸ ਕੰਮ ਨੂੰ ਮੁਕੰਮਲ ਹੋਣ ‘ਚ ਤਿੰਨ ਮਹੀਨੇ ਦਾ ਸਮਾਂ ਲੱਗੇਗਾ। ਇਸ ਦੌਰਾਨ ਪੂਰੇ ਹੈਡ ਨੂੰ ਰੰਗ ਰੋਗਨ ਕਰਨ ਤੋ ਇਲਾਵਾ ਗੇਟਾਂ ਨੂੰ ਫਿਰ ਲਗਾਉਣ ਵੇਲੇ ਅਲਮੀਨੀਅਮ ਦੇ ਗੇਟਾਂ ਨਾਲ ਮੁਕੰਮਲ ਬੰਦ ਕੀਤਾ ਜਾਵੇਗਾ।

Share Button

Leave a Reply

Your email address will not be published. Required fields are marked *