ਨਹਿਰੀ ਵਿਭਾਗ ਨੇ ਫਿਰ ਖਾਲੀ ਕਰਵਾਈ ਸ਼ਿੰਗਾਰਾ ਰਾਮ ਤੋ ਵਿਭਾਗ ਦੀ ਕੋਠੀ

ss1

ਨਹਿਰੀ ਵਿਭਾਗ ਨੇ ਫਿਰ ਖਾਲੀ ਕਰਵਾਈ ਸ਼ਿੰਗਾਰਾ ਰਾਮ ਤੋ ਵਿਭਾਗ ਦੀ ਕੋਠੀ
ਅੱਜ ਫਿਰ ਹੋਇਆਂ ਗੜ੍ਹਸ਼ੰਕਰ ਪੁਲਿਸ ਛਾਉਣੀ ਵਿੱਚ ਤਬਦੀਲ

03ਗੜ੍ਹਸ਼ੰਕਰ 19 ਅਕਤੂਬਰ (ਅਸ਼ਵਨੀ ਸ਼ਰਮਾ) ਅੱਜ ਸਿਵਲ ਪ੍ਰਸ਼ਾਸ਼ਨ ਤੇ ਪੁਲਿਸ ਦੇ ਸਹਿਯੋਗ ਨਾਲ ਨਹਿਰੀ ਵਿਭਾਗ ਨੇ ਐਕਸੀਅਨ ਕੰਢੀ ਕੈਨਾਲ ਵਿਜੇ ਕੁਮਾਰ ਦੀ ਅਗਵਾਈ ਵਿੱਚ ਸਾਬਕਾ ਵਿਧਾਇਕ ਸ਼ਿੰਗਾਰਾ ਰਾਮ ਸਹੂੰਗੜਾ ਤੋ ਸਰਕਾਰੀ ਕੋਠੀ ਫਿਰ ਖਾਲੀ ਕਰਵਾ ਲਈ। ਐਸ.ਡੀ.ਐਮ ਹਰਦੀਪ ਸਿੰਘ ਧਾਲੀਵਾਲ, ਤਹਿਸੀਲਦਾਰ ਭੁਪਿੰਦਰ ਸਿੰਘ, ਨਾਇਬ ਤਹਿਸੀਲਦਾਰ ਚੰਦਰ ਮੋਹਣ ਤੇ ਕੁਲਵੰਤ ਸਿੰਘ ਮਾਹਿਲਪੁਰ, ਡੀ.ਐਸ.ਪੀ ਰਣਜੀਤ ਸਿੰਘ ਬਦੇਸ਼ਾ ਤੇ ਥਾਣਾ ਮੁੱਖੀ ਕਪਿਲ ਕੌਸ਼ਲ ਵਲੋ ਭਾਰੀ ਪੁਲਿਸ ਫੋਰਸ਼ ਲੈ ਕੇ ਸਵੇਰ ਕਰੀਬ 9.30 ਵਜੇ ਉਕਤ ਕੋਠੀ ਖਾਲੀ ਕਰਵਾਈ। ਸਾਬਕਾਂ ਵਿਧਾਇਕ ਵਲੋਜਬਰਦਸਤੀ ਨਾਲ ਰਖਿਆਂ ਸਮਾਨ ਗੱਡੀਆਂ ਵਿੱਚ ਲੱਦ ਕੇ ਨਹਿਰੀ ਵਿਭਾਗ ਨੇ ਆਪਣੇ ਕਬਜੇ ਲੈ ਲਿਆਂ। ਇਸ ਮੌਕੇ ਨਹਿਰੀ ਵਿਭਾਗ ਦੇ ਕਾਰਜਕਾਰੀ ਇੰਜੀਨੀਅਰ ਵਿਜੇ ਕੁਮਾਰ ਦੇ ਨਾਲ ਅਮਰਜੀਤ ਸਿੰਘ ਵਿਰਦੀ ਐਸ.ਡੀ.ਉ ਵੀ ਹਾਜਰ ਸਨ। ਜਦੋ ਕਿ ਸਮਾਨ ਬਾਹਰ ਕੰਢਣ ਮੌਕੇ ਸ਼ਿੰਗਾਰਾਂ ਰਾਮ ਸਹੂੰਗੜਾਂ ਮੌਕੇ ਤੇ ਗੈਰ ਹਾਜਰ ਸਨ ਅਤੇ ਉਹਨਾਂ ਦੀ ਪਤਨੀ ਤੇ ਬੱਚੇ ਕੋਠੀ ਛੱਡਕੇ ਚੱਲੇ ਗਏ। ਜਿਕਰਯੋਗ ਹੈ ਕਿ ਨਹਿਰੀ ਵਿਭਾਗ ਦੀ ਉਕਤ ਕੋਠੀ ਤੇ ਸਾਬਕਾਂ ਵਿਧਾਇਕ ਸ਼ਿੰਗਾਰਾਂ ਰਾਮ ਸਹੂੰਗੜਾਂ ਵਲੋ ਪਿਛਲੇ 2 ਦਹਾਕਿਆਂ ਤੋ ਕਬਜਾਂ ਕੀਤਾ ਹੋਇਆਂ ਸੀ ਜੋ ਕਿ ਪ੍ਰਸ਼ਾਸ਼ਨ ਨੇ 19 ਜੂਨ ਨੂੰ ਵਿਧਾਇਕ ਦਾ ਸਮਾਨ ਬਾਹਰ ਕੱਢਕੇ ਕੋਠੀ ਨੂੰ ਸੀਲ ਕਰ ਦਿਤਾ ਸੀ ਪਰ ਵਿਧਾਇਕ ਨੇ ਦੁਬਾਰਾਂ 20 ਸਤੰਬਰ ਨੂੰ ਕੋਠੀ ਦੇ ਜਿੰਦਰੇ ਤੋੜਕੇ ਕਬਜਾਂ ਕਰ ਲਿਆਂ ਸੀ। ਇਸ ਤੋ ਬਾਅਦ ਪੁਲਿਸ ਸਟੇਸ਼ਨ ਗੜ੍ਹਸ਼ੰਕਰ ਵਿੱਚ 24 ਸਤੰਬਰ ਨੂੰ ਮੁਕੱਦਮਾਂ ਨੰਬਰ 127 ਅਧੀਨ ਧਾਰਾਂ 448, 511, 379, 427 ਸਾਬਕਾਂ ਵਿਧਾਇਕ ਖਿਲਾਫ ਦਰਜ ਕੀਤਾ ਸੀ।
ਇਸ ਵਾਰੇ ਐਕਸ਼ੀਅਨ ਵਿਜੇ ਕੁਮਾਰ ਨਾਲ ਗਲ ਕਰਨ ਤੇ ਉਹਨਾਂ ਨੇ ਕਿਹਾ ਕਿ ਕੁਝ ਮਹੀਨੇ ਪਹਿਲਾ ਹੀ ਨਹਿਰੀ ਵਿਭਾਗ ਨੇ ਸਾਬਕਾਂ ਵਿਧਾਇਕ ਤੋ ਕਬਜਾਂ ਛੁਡਵਾਇਆਂ ਸੀ ਪਰ ਥੋੜੇ ਸਮੇ ਬਾਅਦ ਹੀ ਉਹਨਾਂ ਨੇ ਆਪਣਾ ਸਮਾਨ ਕੋਠੀ ਅੰਦਰ ਦੁਬਾਰਾਂ ਰੱਖ ਲਿਆਂ ਸੀ ਜਿਸ ਲਈ ਵਿਭਾਗ ਨੇ ਉਹਨਾਂ ਖਿਲਾਫ ਕੇਸ ਦਰਜ ਕਰਵਾਇਆਂ ਸੀ। ਅੱਜ ਅਸੀ ਪ੍ਰਸ਼ਾਸ਼ਨ ਦੇ ਸਹਿਯੋਗ ਨਾਲ ਬੀ.ਡੀ.ਉ ਗ੍ਰਾਫੀ ਕਰਕੇ ਸਮਾਨ ਕਬਜੇ ਵਿੱਚ ਲਿਆਂ ਹੈ ਤੇ ਉਹ ਜਿਥੇ ਸਮਾਨ ਰੱਖਣ ਲਈ ਕਹਿਣਗੇ ਅਸੀ ਉਥੇ ਸਮਾਨ ਪਹੁੰਚਾ ਦੇਵਾਗੇ।
ਇਸ ਵਾਰੇ ਵਾਰ-ਵਾਰ ਸਾਬਕਾਂ ਵਿਧਾਇਕ ਸ਼ਿੰਗਾਰਾਂ ਰਾਮ ਸਹੁੰਗੜਾਂ ਨਾਲ ਸੰਪਰਕ ਕਰਨ ਤੇ ਉਹਨਾਂ ਦਾ ਫੋਨ ਬੰਦ ਆ ਰਿਹਾਂ ਸੀ ਪਰ ਉਹਨਾਂ ਦੇ ਪਤਨੀ ਨੇ ਕਿਹਾ ਕਿ ਪ੍ਰਸ਼ਾਸ਼ਨ ਨੇ ਬਿਨਾਂ ਸੂਚਨਾਂ ਦਿਤੀਆਂ ਸਾਡਾ ਸਮਾਨ ਜਬਰਦਸਤੀ ਚੁੱਕਿਆਂ ਹੈ ਜਦੋ ਕਿ ਉਹਨਾਂ ਨੇ ਮੇਰੀ ਬਿਰਧ ਮਾਤਾ ਤੇ ਬੱਚਿਆਂ ਨਾਲ ਧੱਕਾਂ-ਮੁੱਕੀ ਕੀਤੀ ਹੈ। ਇਹ ਸਭ ਪ੍ਰਸ਼ਾਸ਼ਨ ਵਲੋ ਕਿਸੇ ਰਾਜਨੀਤਕ ਦਬਾਅ ਕਾਰਨ ਕੀਤਾ ਗਿਆਂ ਹੈ। ਉਹਨਾਂ ਨੇ ਕਿਹਾ ਕਿ ਅਸੀ ਸਰਕਾਰ ਨੂੰ ਵਾਰ-ਵਾਰ ਬੇਨਤੀ ਕਰਕੇ ਇਸ ਦਾ ਮੁੱਲ ਪਾ ਕੇ ਰਕਮ ਦੇਣ ਲਈ ਤਿਆਰ ਹਾਂ ਪਰ ਸਾਡੀ ਗਲ ਕੋਈ ਨਹੀ ਸੁਣ ਰਿਹਾ।

Share Button

Leave a Reply

Your email address will not be published. Required fields are marked *