ਨਹਿਰੀ ਵਿਭਾਗ ਦੀ ਅਣਗਹੈਲੀ ਕਾਰਨ ਨਹਿਰ ਚ ਪਿਆ ਪਾੜ

ਨਹਿਰੀ ਵਿਭਾਗ ਦੀ ਅਣਗਹੈਲੀ ਕਾਰਨ ਨਹਿਰ ਚ ਪਿਆ ਪਾੜ
25 ਏਕੜ ਝੋਨੇ ਦੀ ਫਸਲ ਹੋਈ ਪ੍ਰਭਾਵਿਤ
ਕਿਸਾਨਾ ਮੂਆਵਜੇ ਦੀ ਕੀਤੀ ਮੰਗ

ਬੋਹਾ photp-mander31 ਅਕਤੂਬਰ (ਦਰਸਨ ਹਾਕਮਵਾਲਾ) ਦੀਵਾਲੀ ਦੇ ਪਵਿੱਤਰ ਤਿਉਹਾਰ ਮੋਕੇ ਜਿਥੇ ਲੋਕ ਨਵੇ ਨਵੇ ਕੱਪੜੇ ਪਾ ਕੇ ਸ਼ਹਿਰਾ ਵੱਲ ਨੂੰ ਖਰੀਦਦਾਰੀ ਕਰਨ ਲਈ ਰੁਝੇ ਹੋਏ ਸਨ ਉਥੇ ਨਹਿਰੀ ਵਿਭਾਗ ਦੀ ਅਣਗਿਹਲੀ ਕਾਰਨ ਨੇੜਲੇ ਪਿੰਡ ਰਾਮਪੁਰ ਮੰਡੇਰ ਦੇ ਕਿਸਾਨ ਪਿੰਡ ਦੇ ਨਜਦੀਕ ਲੰਘਦੀ ਸੰਘਰੇੜੀ ਬ੍ਰਾਚ ਦੀ ਨਹਿਰ ਵਿਚ 20 ਫੁੱਟ ਦਾ ਪਾੜ ਪੇ ਜਾਣ ਕਾਰਨ ਆਪਣੀ ਪੁੱਤਾ ਵਾਗ ਪਾਲੀ 20 ਏਕੜ ਝੋਨੇ ਦੀ ਫਸਲ ਨੂੰ ਬਚਾਉਣ ਤੇ ਲੱਗੇ ਹੋਏ ਸਨ।ਮੋਕੇ ਤੇ ਮੋਜੂਦ ਕਿਸਾਨ ਕਰਨੈਲ ਸਿੰਘ ਬੋਹਾ, ਜਗਸੀਰ ਸਿੰਘ ,ਹਰਿੰਦਰ ਸਿੰਘ ,ਅਮਰੀਕ ਸਿੰਘ ,ਕੁਲਦੀਪ ਸਿੰਘ, ਦੈਸ਼ਪਾਲ, ਗੁਰਦੀਪ ਸਿੰਘ ਨੇ ਦੱਸਿਆ ਕਿ ਪਿਛਲੇ ਲੰਮੇ ਸਮੇ ਤੋ ਇਸ ਨਹਿਰ ਦੇ ਆਲੇ ਦੁਆਲੇ ਦੀ ਸਬੰਧਤ ਨਹਿਰੀ ਵਿਭਾਗ ਵੱਲੋ ਸਾਫ ਸਫਾਈ ਨਾ ਕਰਵਾਉਣ ਕਰਕੇ ਇਹ ਲੰਮਾ ਚੋੜਾ ਪਾੜ ਪਿਆ ਹੈ। ਉਨ੍ਹਾ ਕਿਹਾ ਕਿ ਪੰਜਾਬ ਸਰਕਾਰ ਵੱਲੋ ਕਰੋੜਾ ਰੁਪਏ ਇੰਨ੍ਹਾ ਨਹਿਰਾ ਅਤੇ ਖਾਲਾ ਨੂੰ ਪੱਕਾ ਕਰਨ ਅਤੇ ਸਾਫ ਸੁਥਰਾ ਰੱਖਣ ਲਈ ਜਾਰੀ ਕੀਤੇ ਗਏ ਹਨ ਪਰ ਇਹ ਉਚ ਅਧਿਕਾਰੀ ਉਨ੍ਹਾ ਗ੍ਰਾਟਾ ਵਿਚੋ 10 ਫੀਸਦੀ ਪੈਸਾ ਵੀ ਨਹੀ ਖਰਚ ਕਰਦੇ ਜਿਸ ਕਾਰਨ ਸਾਨੂੰ ਅਪਣੀਆ ਪੁੱਤਾ ਵਾਗ ਪਾਲੀਆ ਫਸਲਾ ਤੋ ਹੱਥ ਧੋਣੇ ਪੇਦੇ ਹਨ। ਉਨ੍ਹਾ ਦੱਸਿਆ ਕਿ ਸਵੇਰ ਕਰੀਬ 5 ਵਜੇ ਤੋ ਪਏ ਇਸ ਪਾੜ ਨੂੰ ਪੁਰਾ ਕਰਨ ਲਈ ਜਿਥੇ ਕਿਸਾਨ ਅਤੇ ਆਲੇ ਦੁਆਲੇ ਦੇ ਪਿੰਡਾ ਚੋ ਆਏ ਲੋਕਾ ਨੇ ਮਦਦ ਕੀਤੀ ਉਥੇ ਵਿਭਾਗ ਦਾ ਕੋਈ ਅਧਿਕਾਰੀ ਨਹੀ ਪੁੱਜਾ ਜਦ ਕਿ ਪ੍ਰਸ਼ਾਸ਼ਨ ਵੱਲੋ ਨਾਇਬ ਤਹੀਸੀਲਦਾਰ ਸੁਰਿੰਦਰ ਸ਼ਰਮਾ ਪੁੱਜ ਕੇ ਕਿਸਾਨਾ ਦੀ ਮਦਦ ਕੀਤੀ।ਕਿਸਾਨਾ ਨੇ ਮੰਗ ਕਰਦਿਆ ਕਿਹਾ ਕਿ ਇਸ ਪਾੜ ਨਾਲ ਪ੍ਰਭਾਵਿਤ ਹੋਈ ਫਸਲ ਦਾ ਮੁਆਵਜਾ ਦਿਤਾ ਜਾਵੇ ਅਤੇ ਸਬੰਧਤ ਅਣਗਿਹਲੀ ਕਰਨ ਵਾਲੇ ਮੂਲਾਜਮਾ ਨੂੰ ਮੁਅਤਲ ਕੀਤਾ ਜਾਵੇ। ਸੇਦੇਵਾਲਾ ਨਹਿਰੀ ਬ੍ਰਾਚ ਚ 10 ਫੁੱਟਾ ਪਾੜ ਪਿਆ।

          ਉਧਰ ਹਲਕੇ ਦੇ ਪਿੰਡ ਸੈਦੇਵਾਲਾ ਵਿਖੇ ਦੀਵਾਲੀ ਵਾਲੇ ਦਿਨ ਹੀ ਸੇਦੇਵਾਲਾ ਨਹਿਰੀ ਬ੍ਰਾਚ ਵਿਚ 10 ਫੁੱਟ ਚੋੜਾ ਪਾੜ ਪੇ ਜਾਣ ਕਾਰਨ 5 ਏਕੜ ਦੇ ਲਗਭਗ ਪੱਕੀ ਝੋਨੇ ਦੀ ਫਸਲ ਦਾ ਨੁਕਸਾਨ ਹੋਣ ਦੀ ਖਬਰ ਹੈ।ਇਕੱਤਰ ਕੀਤੀ ਜਾਣਕਾਰੀ ਅਨੁਸਾਰ ਰਾਤ ਦੇ ਲਗਭਗ 3 ਵਜੇ ਇਸ ਨਹਿਰੀ ਬ੍ਰਾਚ ਵਿਚ ਪਾਣੀ ਦਾ ਵਹਾਅ ਜਿਆਦਾ ਹੋਣ ਕਾਰਨ ਕਿਸਾਨ ਬਲਜੀਤ ਸਿੰਘ ਦੇ ਖੇਤ ਨਜਦੀਕ ਇਹ ਪਾੜ ਪੇਣ ਨਾਲ ਜਿਥੇ ਉਸ ਦੀ ਪੱਕੀ ਫਸਲ ਤਬਾਹ ਹੋ ਗਈ ਉਥੇ ਫਸਲਾ ਵੱਢਣ ਤੋ ਬਾਅਦ ਖਾਲੀ ਪਈ ਜਮੀਨ ਵਿਚ ਪਾਣੀ ਦੀ ਮਾਰ ਹੋ ਚੁੱਕੀ ਸੀ।ਕਿਸਾਨਾ ਅਨੁਸਾਰ ਫਸਲਾ ਪੱਕਣ ਮੋਕੇ ਕਿਸਾਨਾ ਨੂੰ ਪਾਣੀ ਦੀ ਘੱਟ ਲੋੜ ਹੋਣ ਕਾਰਨ ਅਪਣੇ ਅਪਣੇ ਮੋਘੇ ਬੰਦ ਕੀਤੇ ਹੋਏ ਹਨ ਜਿਸ ਕਾਰਨ ਨਹਿਰ ਵਿਚ ਪਾਣੀ ਦਾ ਵਹਾਅ ਵੱਧ ਜਾਦਾ ਹੈ ਅਤੇ ਦੁਸਰੇ ਪਾਸੇ ਨਹਿਰੀ ਵਿਭਾਗ ਦੀ ਅਣਦੇਖੀ ਦਾ ਸ਼ਿਕਾਰ ਇਹ ਨਹਿਰਾ ਪਹਿਲਾ ਤੋ ਕਮਜੋਰ ਹੋਣ ਕਾਰਨ ਥਾ ਥਾ ਤੋ ਟੁੱਟਣ ਲੱਗ ਜਾਦੀਆ ਹਨ ਜਿਸ ਕਾਰਨ ਕਿਸਾਨਾ ਦੀਆ ਪੱਕੀਆ ਫਸਲਾ ਦਾ ਵੱਢਾ ਨੁਕਸਾਨ ਹੁੰਦਾ ਹੈ।ਇਸ ਹੋਏ ਨੁਕਸਾਨ ਦੀ ਭਰਭਾਈ ਲਈ ਬਲਾਕ ਸੰਮਤੀ ਮੈਬਰ ਬਲਵਿੰਦਰ ਸਿੰਘ ਨੰਬਰਦਾਰ ਅਤੇ ਕੁਲਦੀਪ ਸਿੰਘ ਨੇ ਡੀ ਸੀ ਮਾਨਸਾ ਤੋ ਮੰਗ ਕੀਤੀ ਕਿ ਪੀੜਤ ਕਿਸਾਨ ਨੂੰ ਪੱਕੀ ਫਸਲ ਅਤੇ ਉਸ ਉਪਰ ਕੀਤੇ ਖਰਚ ਦੀ ਸਹਾਇਤਾ ਰਾਸ਼ੀ ਦਿਤੀ ਜਾਵੇ।

Share Button

Leave a Reply

Your email address will not be published. Required fields are marked *

%d bloggers like this: