ਨਹਾਤੇ ਧੋਤੇ ਰਹਿ ਗਏ ਸਹਿਰ ਵਾਸੀ, ਨਹੀ ਮਿਲੀ ਮੁਫਤ ਹਜੂਰ ਸਾਹਿਬ ਯਾਤਰਾ ਟਰੇਨ ਦੀ ਟਿਕਟ

ss1

ਨਹਾਤੇ ਧੋਤੇ ਰਹਿ ਗਏ ਸਹਿਰ ਵਾਸੀ, ਨਹੀ ਮਿਲੀ ਮੁਫਤ ਹਜੂਰ ਸਾਹਿਬ ਯਾਤਰਾ ਟਰੇਨ ਦੀ ਟਿਕਟ
ਲੌਕਾ ਨੇ ਭਾਜਪਾ ਦੇ ਇੰਨਚਾਰਜ ਤੇ ਲਾਏ ਪੱਖਪਾਤ ਦੇ ਦੋਸ਼

4-17

ਬਨੂੜ 4 ਅਗਸਤ (ਰਣਜੀਤ ਸਿੰਘ ਰਾਣਾ): ਸ਼੍ਰੋਮਣੀ ਅਕਾਲੀਦਲ ਭਾਜਪਾ ਵੱਲੋਂ ਪੰਜਾਬ ਦੇ ਲੋਕਾਂ ਨੂੰ ਧਾਰਮਿਕ ਸਥਾਨਾ ਦੀ ਯਾਤਰਾ ਕਰਵਾਉਣ ਲਈ ਸ਼ੁਰੂ ਕੀਤੀ ਮੁਫਤ ਰੇਲ ਯਾਤਰਾ ਦਾ ਰਾਜਨੀਤੀਕ ਪਾਰਟੀਆਂ ਦੇ ਚਹੇਤਿਆ ਨੂੰ ਜਿਆਦਾ ਤੇ ਆਮ ਲੋਕਾ ਨੂੰ ਘੱਟ ਹੀ ਲਾਭ ਮਿਲ ਰਿਹਾ ਹੈ। ਅਜਿਹਾ ਹੀ ਅੱਜ ਰਾਜਪੁਰਾ ਰੇਲਵੇ ਸਟੇਸ਼ਨ ਤੋਂ ਹਜੂਰ ਸਾਹਿਬ ਦੇ ਦਰਸ਼ਨਾ ਲਈ ਰਵਾਨਾ ਕੀਤੀ ਗਈ ਰੇਲ ਵਿਚ ਵੇਖਣ ਨੂੰ ਮਿਲਿਆ। ਬਨੂੜ ਸਹਿਰ ਦੇ ਕੌਸਲਰਾ ਨੂੰ ਮਿਲੇ ਆਪਣੀਆਂ-ਆਪਣੀਆਂ ਵਾਰਡਾ ਦੇ 6-6 ਫਾਰਮਾ ਵਿਚੋਂ ਇੱਕ ਵੀ ਵਿਅਕਤੀ ਨੂੰ ਯਾਤਰਾ ਤੇ ਨਹੀ ਭੇਜਿਆ ਗਿਆ ਜਿਸ ਨਾਲ ਯਾਤਰਾ ਤੇ ਜਾਣ ਦੀਆਂ ਤਿਆਰੀਆਂ ਕਰੀ ਬੈਠੇ ਲੋਕਾ ਦੀਆਂ ਧਾਰਮਿਕ ਭਾਵਨਾਵਾ ਨੂੰ ਭਾਰੀ ਠੇਸ ਪੁੱਜੀ ਹੈ। ਬਨੂੜ ਸਹਿਰ ਦੇ ਇੱਕ ਵੀ ਵਿਅਕਤੀ ਨੂੰ ਅੱਜ ਦੀ ਯਾਤਰਾ ਤੇ ਨਾ ਲੈ ਕੇ ਜਾਣ ਕਾਰਨ ਲੋਕਾ ਨੇ ਭਾਜਪਾ ਦੇ ਹਲਕਾ ਇੰਚਾਰਜ ਤੇ ਇਲਜਾਮ ਲਾਇਆ ਕਿ ਉਨਾਂ ਨੇ ਜਾਣ ਬੁੱਝ ਕੇ ਅਜਿਹਾ ਕੀਤਾ ਹੈ। ਜਦੋਂ ਕਿ ਹਲਕਾ ਇੰਚਾਰਜ ਰਾਜ ਖੁਰਾਨਾ ਨੇ ਅਜਿਹੇ ਸਾਰੇ ਅਰੋਪਾ ਨੂੰ ਸਿਰੇ ਤੋਂ ਨਕਾਰਿਆ ਹੈ।
ਕਮਲੇਸ਼ ਕੌਰ, ਜਸਵਿੰਦਰ ਕੌਰ, ਸਰਬਜੀਤ ਕੌਰ, ਮਨਪ੍ਰੀਤ ਕੌਰ, ਰਵਨੀਤ ਕੌਰ, ਬਲਜੀਤ ਕੌਰ, ਜਸਵੰਤ ਕੌਰ, ਪੂਰਨ ਸਿੰਘ ਤੇ ਜਗਜੀਵਨ ਸਿੰਘ ਨੇ ਦੱਸਿਆ ਕਿ ਉਨਾਂ ਨੂੰ ਵਾਰਡ ਕੌਸਲਰ ਇੰਦਜੀਤ ਕੌਰ ਦੇ ਪਤੀ ਜਗਤਾਰ ਸਿੰਘ ਵੱਲੋਂ 4 ਅਗਸਤ ਨੂੰ ਰਾਜਪੁਰਾ ਹਲਕੇ ਦੀਆਂ ਸੰਗਤਾ ਨੂੰ ਹਜੂਰ ਸਾਹਿਬ ਯਾਤਰਾ ਤੇ ਜਾਣ ਲਈ ਫਾਰਮ ਦਿੱਤੇ ਗਏ ਸਨ। ਉਨਾਂ ਵੱਲੋਂ ਦਿੱਤੇ ਗਏ ਫਾਰਮ ਦੇ ਪ੍ਰਫਾਰਮੇ ਨੂੰ ਭਰਕੇ ਤੇ ਡਾਕਟਰ ਦੇ ਫਿਟਨਸ਼ ਮੈਡੀਕਲ ਸਰਟੀਫਿਕੇਟ ਨਾਲ ਲਗਾ ਕੇ ਵਾਰਡ ਕੌਸਲਰ ਨੂੰ ਦਿੱਤੇ ਸਨ। ਉਨਾਂ ਕਿਹਾ ਕਿ ਇਸ ਯਾਤਰਾ ਤੇ ਜਾਣ ਲਈ ਉਨਾਂ ਨੇ ਆਪਣੇ ਬੈਗ ਤੇ ਖਾਣ ਪੀਣ ਦੇ ਸਮਾਨ ਦੀ ਪੂਰੀ ਤਿਆਰੀ ਕੀਤੀ ਹੋਈ ਸੀ, ਪਰ ਉਨਾਂ ਨੂੰ ਸਵੇਰੇ ਜਾਣ ਤੋਂ ਪਹਿਲਾ ਪਤਾ ਲੱਗਾ ਕਿ ਉਨਾਂ ਵਿਚੋਂ ਕਿਸੇ ਵੀ ਵਿਅਕਤੀ ਦੀ ਟਿਕਟ ਨਹੀ ਆਈ ਹੈ। ਜਿਸ ਕਾਰਨ ਉਨਾਂ ਨੂੰ ਭਾਰੀ ਨਿਰਾਸ਼ਾ ਦਾ ਸਾਹਮਣਾ ਕਰਨਾ ਪਿਆ। ਉਧਰ ਦੂਜੇ ਪਾਸੇ ਅਕਾਲੀਦਲ ਦੇ ਸਹਿਰੀ ਪ੍ਰਧਾਨ ਜਸਵੀਰ ਸਿੰਘ ਜੱਸਾ ਸੰਧੂ ਤੇ ਵਾਰਡ ਨੰਬਰ 1 ਦੀ ਕੌਸਲਰ ਕ੍ਰਿਸ਼ਨਾ ਦੇਵੀ ਨੇ ਕਿਹਾ ਕਿ ਹਲਕਾ ਇੰਚਾਰਜ ਰਾਜ ਖੁਰਾਨਾ ਵੱਲੋਂ ਬਨੂੜ ਸਹਿਰ ਨੂੰ ਸਿਰੇ ਤੋਂ ਨਕਾਰਿਆ ਗਿਆ ਹੈ। ਉਨਾਂ ਕਿਹਾ ਕਿ ਭਾਜਪਾ ਕੌਸਲਰ ਹੈਪੀ ਕਟਾਰੀਆ ਤੇ ਬਲਬੀਰ ਸਿੰਘ ਮੰਗੀ ਵੱਲੋਂ ਉਨਾਂ ਨੂੰ ਵਾਰਡ ਵਿਚੋਂ ਹਜੂਰ ਸਾਹਿਬ ਜਾਣ ਲਈ 6-6 ਵਿਅਕਤੀਆਂ ਦੇ ਫਾਰਮ ਭਰ ਕੇ ਦੇਣ ਲਈ ਕਿਹਾ ਗਿਆ ਸੀ ਜਿਸ ਨੂੰ ਭਰ ਕੇ ਉਨਾਂ ਨੇ ਤਹਿ ਸਮੇਂ ਅਨੁਸਾਰ ਕੌਸਲਰ ਹੈਪੀ ਕਟਾਰੀਆ ਨੂੰ ਦੇ ਦਿੱਤੇ ਸਨ। ਉਨਾਂ ਕਿਹਾ ਕਿ 3 ਅਗਸਤ ਨੂੰ ਰਾਤੀ ਉਨਾਂ ਨੂੰ ਆਪਣੇ ਵਿਅਕਤੀਆਂ ਨੂੰ ਤਿਆਰ ਰੱਖਣ ਤੇ ਸਵੇਰੇ 8 ਵਜੇ ਵਾਲੀ ਆਖਰੀ ਲਿਸਟ ਵਿਚ ਉਨਾਂ ਦੇ ਨਾਮ ਆਉਣ ਦਾ ਭਰੋਸਾ ਦਿੱਤਾ ਗਿਆ ਸੀ। ਪਰ ਉਨਾਂ ਨੂੰ ਸਵੇਰੇ ਪਤਾ ਲੱਗਾ ਕਿ ਉਨਾਂ ਦੇ ਕਿਸੇ ਵੀ ਵਿਅਕਤੀ ਦਾ ਨੰਬਰ ਨਹੀ ਆਇਆ। ਉਨਾਂ ਨੇ ਹਲਕਾ ਇੰਚਾਰਜ ਤੇ ਬਨੂੜ ਸਹਿਰ ਦੀਆਂ ਸੰਗਤਾ ਨਾਲ ਪੱਖ ਪਾਤ ਕਰਨ ਦਾ ਦੋਸ਼ ਲਗਾਇਆ ਹੈ। ਉਨਾਂ ਕਿਹਾ ਕਿ ਜੇਕਰ ਹਲਕਾ ਇੰਚਾਰਜ ਚਾਹੁੰਦੇ ਤਾਂ ਬਨੂੜ ਦੀਆਂ ਸੰਗਤਾ ਨੂੰ ਟਿਕਟਾ ਮਿਲ ਜਾਂਦੀਆਂ। ਉਨਾਂ ਪੰਜਾਬ ਦੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਤੋਂ ਮੰਗ ਕੀਤੀ ਹੈ ਕਿ ਜਿਨਾਂ ਵਿਅਕਤੀਆਂ ਨੂੰ ਧਾਰਮਿਕ ਸਥਾਨਾ ਦੇ ਫਾਰਮ ਭਰਨ ਲਈ ਦਿੱਤੇ ਜਾਂਦੇ ਹਨ ਉਨਾਂ ਨੂੰ ਬਿਨਾਂ ਪੱਖ ਪਾਤ ਤੋਂ ਧਾਰਮਿਕ ਸਥਾਨਾ ਦੀ ਯਾਤਰਾ ਕਰਵਾਈ ਜਾਵੇ।
ਇਸ ਮਾਮਲੇ ਸਬੰਧੀ ਜਦੋਂ ਭਾਜਪਾ ਦੇ ਹਲਕਾ ਇੰਚਾਰਜ ਰਾਜ ਖੁਰਾਨਾ ਨਾਲ ਸੰਪਰਕ ਕੀਤਾ ਗਿਆ ਤਾਂ ਉਨਾਂ ਕਿਹਾ ਕਿ ਉਨਾਂ ਨੇ ਗੱਡੀ ਦੀ ਸਮਰੱਥਾ ਅਨੁਸਾਰ 1040 ਵਿਅਕਤੀਆਂ ਨੂੰ ਹਜੂਰ ਸਾਹਿਬ ਦੇ ਦਰਸ਼ਨਾ ਲਈ ਭੇਜਿਆ ਹੈ। ਉਨਾਂ ਨੇ ਆਤਰਾ ਤੇ ਜਾਣ ਵਾਲੀਆਂ ਸੰਗਤਾ ਤੇ ਕੌਸਲਰਾ ਵੱਲੋਂ ਪੱਖ ਪਾਤ ਦੇ ਲਗਾਏ ਗਏ ਅਰੋਪਾ ਨੂੰ ਸਿਰੇ ਤੋਂ ਨਕਾਰਦੇ ਹੋਏ ਕਿਹਾ ਕਿ ਫਾਰਮ ਉਨਾਂ ਕੋਲ ਲੇਟ ਆਉਣ ਕਾਰਨ ਅਜਿਹਾ ਹੋਇਆ ਹੈ।

Share Button

Leave a Reply

Your email address will not be published. Required fields are marked *