ਨਸਿ਼ਆ ਸਬੰਧੀ ਜਾਗਰੂਕਤਾ ਰੈਲੀ 27 ਨੂੰ

ss1

ਨਸਿ਼ਆ ਸਬੰਧੀ ਜਾਗਰੂਕਤਾ ਰੈਲੀ 27 ਨੂੰ

24-11
ਮਾਨਸਾ(ਰੀਤਵਾਲ)ਸ੍ਰੀਮਤੀ ਸੁਖਵਿੰਦਰ ਕੋਰ ਜਿਲ੍ਹਾ ਅਤੇ ਸੈਸ਼ਨ ਜੱਜ-ਕਮ-ਚੇਅਰਮੈਨ, ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਮਾਨਸਾ ਜੀ ਦੇ ਦਿਸ਼ਾ ਨਿਰਦੇ਼ਸਾਂ ਅਨੁਸਾਰ ਮਿਸ. ਸੁਸਮਾ ਦੇਵੀ, ਸਕੱਤਰ ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋ ਨਸਿ਼ਆ ਸਬੰਧੀ ਜਾਗਰੂਕਤਾ ਰੈਲੀ ਮਿਤੀ 27 ਮਈ 2016 ਨੂੰ ਕੱਢਣ ਲਈ ਏ.ਡੀ.ਆਰ. ਸੈਂਟਰ ਮਾਨਸਾ ਵਿੱਚ ਮੀਟਿੰਗ ਰੱਖੀ ਗਈ ਜਿਸ ਵਿੱਚ ਸ੍ਰੀ ਡਾ. ਹਰਪਾਲ ਸਿੰਘ ਸਰਾਂ ਸਿਵਲ ਹਸਪਤਾਲ, ਸ੍ਰੀ ਗੁਰਮੀਤ ਸਿੰਘ ਦਿਉਲ ਡੀ.ਈ.ਓ.(ਸੈਕੰਡਰੀ), ਸ੍ਰੀ ਜਗਰੂਪ ਸਿੰਘ ਡਿਪਟੀ ਡੀ.ਈ.ਓ., ਸ੍ਰੀ ਬਲਵੰਤ ਸਿੰਘ ਭਾਟੀਆ ਵਕੀਲ, ਸ੍ਰੀ ਸਰਦਾਰਾ ਸਿੰਘ ਜਿਲ੍ਹਾ ਲੋਕ ਸੰਪਰਕ ਅਫਸਰ ਅਤੇ ਸ੍ਰੀ ਸਤਿੰਦਰਪਾਲ ਮਿੱਤਲ ਵਕੀਲ ਸਾਹਿਬ ਨੇ ਹਿੱਸਾ ਲਿਆ। ਜਿਸ ਵਿੱਚ ਮਾਨਯੋਗ ਸਕੱਤਰ ਜੀ ਦੁਆਰਾ ਦੱਸਿਆ ਕਿ ਇਹ ਰੈਲੀ ਸਕੂਲ ਦੇ ਬੱਚਿਚਆ ਨੂੰ ਨਸਿ਼ਆ ਦੇ ਸਬੰਧੀ ਹੋਣ ਵਾਲੇ ਨੁਕਸਾਨ, ਸਿਹਤ ਸੰਬੰਧੀ ਹੋਣ ਵਾਲੀਆਂ ਬਿਮਾਰੀਆਂ ਆਦਿ ਸਬੰਧੀ ਜਾਗਰੂਕ ਕਰੇਗੀ।

Share Button

Leave a Reply

Your email address will not be published. Required fields are marked *