Tue. Aug 20th, 2019

ਨਸ਼ੇ ਭਜਾਉ-ਪੰਥ ਬਚਾਉ ਖਾਲਸਾ ਮਾਰਚ ਤਖਤ ਸ੍ਰੀ ਕੇਸਗੜ ਸਾਹਿਬ ਵਿਖੇ ਪਹੁੰਚ ਕੇ ਹੋਇਆ ਸਮਾਪਤ

ਨਸ਼ੇ ਭਜਾਉ-ਪੰਥ ਬਚਾਉ ਖਾਲਸਾ ਮਾਰਚ ਤਖਤ ਸ੍ਰੀ ਕੇਸਗੜ ਸਾਹਿਬ ਵਿਖੇ ਪਹੁੰਚ ਕੇ ਹੋਇਆ ਸਮਾਪਤ
ਅਗਲਾ ਸਰਬੱਤ ਖਾਲਸਾ 10 ਨਵੰਬਰ ਨੂੰ ਤਖਤ ਸ਼੍ਰੀ ਦਮਦਮਾ ਸਾਹਿਬ ਵਿਖੇ ਕਰਨ ਦਾ ਕੀਤਾ ਐਲਾਨ

maanਸ਼੍ਰੀ ਅਨੰਦਪੁਰ ਸਾਹਿਬ, 16 ਸਤੰਬਰ(ਦਵਿੰਦਰਪਾਲ ਸਿੰਘ/ਅੰਕੁਸ਼): ਪਿਛਲੀ 16 ਅਗਸਤ ਤੋ ਫਤਹਿਗੜ ਸਾਹਿਬ ਦੀ ਪਾਵਨ ਧਰਤੀ ਤੋ ਅਰੰਭ ਹੋਇਆ ਨਸ਼ੇ ਭਜਾਉ-ਪੰਥ ਬਚਾਉ ਖਾਲਸਾ ਮਾਰਚ ਅੱਜ ਤਖਤ ਸ੍ਰੀ ਕੇਸਗੜ ਸਾਹਿਬ ਵਿਖੇ ਪਹੁੰਚ ਕੇ ਸਮਾਪਤ ਹੋ ਗਿਆ। ਜੈਕਾਰਿਆਂ ਦੀ ਗੂੰਜ ਵਿਚ ਤਖਤ ਸਾਹਿਬ ਵਿਖੇ ਪੁੱਜੇ ਇਸ ਮਾਰਚ ਵਿਚ ਵੱਡੀ ਗਿਣਤੀ ਵਿਚ ਸੰਗਤਾਂ ਦਾ ਕਾਫਲਾ ਸਤਿਨਾਮ ਵਾਹਿਗੁਰੂ ਤੇ ਬੋਲੇ ਸੋ ਨਿਹਾਲ ਦੇ ਜੈਕਾਰੇ ਲਾਉਂਦਾ ਪੁੱਜਾ। ਸ਼੍ਰੀ ਗੁਰੂ ਗ੍ਰੰਥ ਸਾਹਿਬ ਅਤੇ ਪੰਜਾਂ ਪਿਆਰਿਆਂ ਦੀ ਅਗਵਾਈ ਵਿਚ ਆਏ ਇਸ ਮਾਰਚ ਵਿਚ ਸਰਬੱਤ ਖਾਲਸਾ ਵਲੋਂ ਥਾਪੇ ਗਏ ਜਥੇਦਾਰ ਭਾਈ ਧਿਆਨ ਸਿੰਘ ਮੰਡ, ਭਾਈ ਅਮਰੀਕ ਸਿੰਘ ਅਜਨਾਲਾ, ਅਕਾਲੀ ਦੱਲ ਅਮ੍ਰਿੰਤਸਰ ਦੇ ਮੁਖੀ ਭਾਈ ਸਿਮਰਨਜੀਤ ਸਿੰਘ ਮਾਨ ਅਤੇ ਹੋਰ ਸੰਗਤਾਂ ਸ਼ਾਮਲ ਸਨ। ਸ੍ਰੋਮਣੀ ਕਮੇਟੀ ਵਲੋਂ ਪੰਜਾਂ ਪਿਆਰਿਆਂ ਨੂੰ ਸਿਰੋਪਾਉ ਦਿਤੇ ਗਏ। ਇਸ ਮੋਕੇ ਸੰਗਤਾਂ ਨੂੰ ਸੰਬੋਧਨ ਕਰਦਿਆਂ ਜਥੇਦਾਰ ਧਿਆਨ ਸਿੰਘ ਮੰਡ ਅਤੇ ਭਾਈ ਅਮਰੀਕ ਸਿੰਘ ਅਜਨਾਲਾ ਨੇ ਕਿਹਾ ਕਿ ਪੰਜਾਬ ਵਿਚ ਨਸ਼ਿਆਂ ਦਾ ਬੋਲਬਾਲਾ ਹੱਦੋ ਵਧ ਗਿਆ ਹੈ ਜਿਸ ਕਰਕੇ ਅਜਿਹੇ ਮਾਰਚ ਕਢਣ ਦੀ ਲੋੜ ਪਈ ਹੈ। ਉਨਾਂ ਕਿਹਾ ਕਿ ਅੱਜ ਪੰਜਾਬ ਵਿਚ ਲਗਾਤਾਰ ਠੇਕਿਆਂ ਦੀ ਗਿਣਤੀ ਵਿਚ ਵਾਧਾ ਹੋ ਰਿਹਾ ਹੈ, ਸਮੈਕ, ਭੁੱਕੀ, ਹੈਰੋਇਨ ਵਰਗੇ ਮਾਰੂ ਨਸ਼ਿਆਂ ਵਿਚ ਪੰਜਾਬ ਦੀ ਜਵਾਨੀ ਬਰਬਾਦ ਹੋ ਰਹੀ ਹੇੈ ਪਰ ਅਫਸੋਸ ਪੰਥਕ ਕਹਾਉਂਦੀ ਸਰਕਾਰ ਇਸ ਵੱਲ ਬਿਲਕੁਲ ਧਿਆਨ ਨਹੀ ਦੇ ਰਹੀ। ਉਨਾਂ ਕਿਹਾ ਕਿ ਕੌਮ ਦੀ ਜਵਾਨੀ ਨੂੰ ਬਚਾਊਣ ਦੀ ਲੋੜ ਹੈ ਜਿਸ ਕਰਕੇ ਅਸੀ ਕੌਮ ਨੂੰ ਸੁਚੇਤ ਕਰਨ ਲਈ ਇਹ ਕਦਮ ਚੁਕਿਆ ਹੈ। ਉਨਾਂ ਐਲਾਨ ਕੀਤਾ ਕਿ ਅਗਲਾ ਸਰਬੱਤ ਖਾਲਸਾ 10 ਨਵੰਬਰ ਨੂੰ ਤਖਤ ਸ਼੍ਰੀ ਦਮਦਮਾ ਸਾਹਿਬ ਵਿਖੇ ਹੋਵੇਗਾ ਜਿਸ ਵਿਚ ਖਾਲਸੇ ਦੀਆਂ ਜਿੰਮੇਵਾਰੀਆਂ ਤਹਿ ਕੀਤੀਆਂ ਜਾਣਗੀਆਂ ਅਤੇ ਅਗਲਾ ਪ੍ਰੋਗਰਾਮ ਦਿਤਾ ਜਾਵੇਗਾ। ਸਿਮਰਨਜੀਤ ਸਿੰਘ ਮਾਨ ਨੇ ਇਸ ਮੋਕੇ ਕਿਹਾ ਕਿ ਸਰਬੱਤ ਖਾਲਸਾ ਵਲੋਂ ਥਾਪੇ ਗਏ ਜਥੇਦਾਰਾਂ ਨੂੰ ਸਰਕਾਰ ਨੇ ਗ੍ਰਿਫਤਾਰ ਕੀਤਾ ਤੇ ਸਿੱਧੇ ਤੋਰ ਤੇ ਧਾਰਮਿਕ ਅਜਾਦੀ ਵਿਚ ਦਖਲ ਦਿਤਾ। ਉਨਾਂ ਚਿਤਾਵਨੀ ਦਿਤੀ ਕਿ ਅਸੀ ਇਸ ਸਬੰਧੀ ਹਾਈਕੋਰਟ ਵਿਚ ਰਿਟ ਕਰਾਂਗੇ ਕਿ ਇਸ ਤਰਾਂ ਕਰਨਾ ਮਨੁਖੀ ਅਧਿਕਾਰਾਂ ਦੀ ਉਲੰਘਣਾ ਹੈ ਜੋ ਸਹਿਣ ਨਹੀ ਕੀਤੀ ਜਾਵੇਗੀ। ਇਸ ਮੋਕੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀ ਕਥਿਤ ਦੋਸ਼ੀ ਔਰਤ ਨੂੰ ਮਾਰਨ ਵਾਲਿਆਂ ਦੇ ਦੋਵੇਂ ਪਰਿਵਾਰਾਂ ਨੂੰ ਇਕ ਇਕ ਲੱਖ ਰੁਪਏ ਦਿਤੇ ਗਏ। ਬੇਅਦਬੀ ਦਾ ਬਦਲਾ ਲੈਣ ਵਾਲੇ ਇਨਾਂ ਸਿੰਘਾਂ ਨੂੰ ਸੁਖਦੇਵ ਸਿੰਘ ਬੱਬਰ ਦਾ ਖਿਤਾਬ ਦਿਤਾ ਗਿਆ। ਇਸ ਮੋਕੇ ਭਾਈ ਮੋਹਕਮ ਸਿੰਘ, ਬਾਬਾ ਸਰਬਜੀਤ ਸਿੰਘ, ਭਾਈ ਪਰਮਜੀਤ ਸਿੰਘ, ਮਾਤਾ ਪ੍ਰੀਤਮ ਕੌਰ, ਭਾਈ ਪ੍ਰੀਤ ਸਿੰਘ, ਫੌਜਾ ਸਿੰਘ ਧਨੋਰੀ ਆਦਿ ਹਾਜਰ ਸਨ।

Leave a Reply

Your email address will not be published. Required fields are marked *

%d bloggers like this: