ਨਸ਼ੇ ਨੇ ਲਈ ਇਕ ਹੋਰ ਨੌਜਵਾਨ ਦੀ ਜਾਨ

ss1

ਨਸ਼ੇ ਨੇ ਲਈ ਇਕ ਹੋਰ ਨੌਜਵਾਨ ਦੀ ਜਾਨ

ਜੰਡਿਆਲਾ ਗੁਰੂ 13 ਜੁਲਾਈ ਵਰਿੰਦਰ ਸਿੰਘ: ਨਸ਼ੇ ਨੇ ਅੱਜ ਇਕ ਹੋਰ ਮਾਂ ਦੀ ਗੋਦ ਸੁੰਨੀ ਕਰ ਦਿਤੀ ਅਤੇ ਬਾਪ ਨੂੰ ਜਵਾਨ ਲੜਕੇ ਦੀ ਅਰਥੀ ਚੁੱਕਣ ਨੂੰ ਮਜਬੂਰ ਕਰ ਦਿੱਤਾ ਹੈ । ਇਕੱਤਰ ਕੀਤੀ ਜਾਣਕਾਰੀ ਅਨੁਸਾਰ ਜੰਡਿਆਲਾ ਗੁਰੂ ਪਿੰਡ ਮੱਲੀਆਂ ਜੀ ਟੀ ਰੋਡ ਤੇ ਸਥਿਤ ਗੁਰਦੁਆਰਾ ਸਾਹਿਬ ਦੇ ਕੋਲ ਬਣੇ ਬਾਥਰੂਮ ਵਿਚੋਂ ਅੱਜ ਸਵੇਰੇ ਇਕ ਨੌਜਵਾਨ ਦੀ ਲਾਸ਼ ਮਿਲਣ ਨਾਲ ਇਲਾਕੇ ਵਿੱਚ ਸਨਸਨੀ ਫੈਲ ਗਈ । ਮਿਰਤਕ ਨੌਜਵਾਨ ਦੀ ਬਾਂਹ ਤੇ ਇਕ ਨਿਸ਼ਾਨ ਬਣਿਆ ਹੋਇਆ ਸੀ ਅਤੇ ਥੋੜ੍ਹਾ ਖੂਨ ਵੀ ਵੱਗ ਰਿਹਾ ਸੀ । ਮੌਕੇ ਤੇ ਪਹੁੰਚੇ ਐਸ ਐਸ ਪੀ ਦਿਹਾਤੀ ਪਰਮਪਾਲ ਸਿੰਘ, ਡੀ ਐਸ ਪੀ ਗੁਰਮੀਤ ਸਿੰਘ ਚੀਮਾ, ਐਸ ਐਚ ਉ ਸ਼ਮਿੰਦਰਜੀਤ ਸਿੰਘ ਨੇ ਪੁਲਿਸ ਪਾਰਟੀ ਸਮੇਤ ਲਾਸ਼ ਨੂੰ ਕਬਜੇ ਵਿਚ ਲੈਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿਤੀ । ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਦੋਰਾਨ ਐਸ ਐਸ ਪੀ ਦਿਹਾਤੀ ਪਰਮਪਾਲ ਸਿੰਘ ਨੇ ਕਿਹਾ ਕਿ ਮੈਡੀਕਲ ਰਿਪੋਰਟ ਆਉਣ ਤੋਂ ਬਾਅਦ ਹੀ ਦੱਸਿਆ ਜਾ ਸਕਦਾ ਹੈ ਕਿ ਲੜਕੇ ਦੀ ਮੌਤ ਕਿੰਨਾ ਕਾਰਨਾਂ ਕਰਕੇ ਅਤੇ ਕਿਸ ਨਸ਼ੇ ਨਾਲ ਹੋਈ ਹੈ । ਮਿਰਤਕ ਨੌਜਵਾਨ ਉਮਰ ਕਰੀਬ 25-30 ਸਾਲ ਦੀ ਪਹਿਚਾਣ ਨਜਦੀਕ ਸਥਿਤ ਪਿੰਡ ਗਹਿਰੀ ਮੰਡੀ ਦੇ ਵਾਸੀ ਵਜੋਂ ਹੋਈ ਹੈ ਜੋ ਕਿ ਆਟੋ ਚਾਲਕ ਦੱਸਿਆ ਜਾ ਰਿਹਾ ਹੈ । ਦੱਸਿਆ ਜਾਂਦਾ ਹੈ ਕਿ ਉਸਦੇ ਕੋਲ ਟੀਕਾ ਲਗਾਉਣ ਵਾਲੀ ਸੂਈ ਅਤੇ ਮੂੰਹ ਵਿਚ ਟੀਕੇ ਦਾ ਕਵਰ ਸੀ । ਮੌਕੇ ਤੇ ਇਕੱਤਰ ਲੋਕਾਂ ਵਲੋਂ ਅੰਦਾਜਾ ਲਗਾਇਆ ਜਾ ਰਿਹਾ ਸੀ ਕਿ ਲੜਕੇ ਨੇ ਬਾਂਹ ਨੂੰ ਟੀਕਾ ਲਗਾਉਣ ਲਈ ਮੂੰਹ ਨਾਲ ਕਵਰ ਖੋਲਿਆ ਹੋਵੇਗਾ ਅਤੇ ਜੋ ਵੀ ਨਸ਼ੀਲਾ ਸਮਾਨ ਟੀਕੇ ਰਾਹੀਂ ਲੱਗਾ ਉਸਨੇ ਉਸਨੂੰ ਤੁਰੰਤ ਮੌਤ ਦੇ ਮੂੰਹ ਵਿਚ ਭੇਜ ਦਿੱਤਾ ਹੋਵੇਗਾ ?

Share Button